Thursday, June 15, 2023

ਸੇਵਾ ਸੋਸਾਇਟੀ ਬੰਗਾ ਦੀ ਚੇਅਰਪਰਸਨ ਦੇ ਜਨਮ ਦਿਨ ਮੌਕੇ ਬੂਟੇ ਵੰਡੇ :

ਬੰਗਾ,15ਜੂਨ(ਮਨਜਿੰਦਰ ਸਿੰਘ) ਸੇਵਾ ਸੋਸਾਇਟੀ ਬੰਗਾ ਦੀ  ਚੇਅਰਪਰਸਨ ਮੈਡਮ ਬਲਦੀਸ਼ ਕੌਰ ਬੰਗਾ ਦੇ ਜਨਮ ਦਿਨ ਮੌਕੇ ਸੋਸਾਇਟੀ ਦੀ ਇਕ ਵਿਸੇਸ ਮੀਟਿੰਗ ਪਿੰਡ ਪੂਨੀਆ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਹੋਈ| ਇਸ ਮੌਕੇ ਹਲਕਾ ਇੰਚਾਰਜ ਬੰਗਾ ਆਮ ਆਦਮੀ ਪਾਰਟੀ ਕੁਲਜੀਤ ਸਿੰਘ ਸਰਹਾਲ ਉਚੇਚੇ ਤੋਰ ਦੇ ਬਲਦੀਸ਼ ਕੌਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਪਹੁੰਚੇ ਜਿਨ੍ਹਾਂ ਵਲੋਂ ਕਰਨ ਹਸਪਤਾਲ ਬੰਗਾ ਵਲੋਂ ਲਗਾਏ  ਮੈਡੀਕਲ ਕੈਮ੍ਪ ਦਾ ਉਦਘਾਟਨ ਕੀਤਾ ਗਿਆ |ਉਨ੍ਹਾਂ ਬਲਦੀਸ਼ ਕੌਰ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਉਸ ਵਲੋਂ ਸਮਾਜ ਸੇਵਾ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ| ਉਨ੍ਹਾਂ ਕਿਹਾ ਕਿ ਸੇਵਾ ਸੋਸਾਇਟੀ ਬੰਗਾ ਵਲੋਂ ਸਿਹਤ ਪ੍ਰਤੀ ਜਾਗਰੁਕਤਾ, ਵਾਤਾਵਰਣ ਪ੍ਰਤੀ ਜਾਗਰੁਕਤਾ, ਮੈਡੀਕਲ ਕੈੰਪ ਅਤੇ ਹੋਰ ਸਮਾਜ ਸੇਵਾ ਦੇ ਕਮ ਕਰਦੇ ਹੋਏ ਸਮਾਜ ਦਾ ਬਹੁਤ ਭਲਾ ਕੀਤਾ ਜਾ ਰਿਹਾ ਜਿਸ ਦੀ ਮਿਸਾਲ ਬਹੁਤ ਘੱਟ ਮਿਲਦੀ ਹੈ| ਇਸ ਮੌਕੇ ਸੋਸਾਇਟੀ ਦੇ ਪੀ ਆਰ ਓ ਮਨਜਿੰਦਰ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਕਰਦੇ ਹੋਏ ਚੇਅਰਪਰਸਨ ਨੂੰ ਜਨਮਦਿਨ ਦੀ ਵਧਾਈ ਦੇ ਨਾਲ ਬਲਬੀਰ ਕਰਨਾਣਾ ਨੂੰ ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬਨਣ ਦੀ ਵੀ ਵਧਾਈ ਦਿਤੀ| ਉਨ੍ਹਾਂ ਦੱਸਿਆ ਕਿ ਸੇਵਾ ਸੋਸਾਇਟੀ ਬੰਗਾ ਲਈ ਇੱਕ ਹੋਰ ਮਾਨ ਵਾਲ਼ੀ ਖ਼ਬਰ ਹੈ ਕਿ ਸੋਸਾਇਟੀ ਦੇ ਪ੍ਰੋਜੈਕਟ ਮੈਨੇਜਰ ਡਾ: ਸਤਨਾਮ ਦਾਸ ਨੂੰ ਪੰਜਾਬ ਸਰਕਾਰ ਦੇ ਇੰਡਸਟਰੀ ਅਤੇ ਕਮਰਸ ਵਿਭਾਗ ਵਲੋਂ ਮੈਂਨਟੋਰ ਸਟਾਰਟਅਪ ਸੈੱਲ ਨਿਯੁਕਤ ਕੀਤਾ ਗਿਆ ਹੈ ਜੋ ਸਕੂਲ ਕਾਲਜਾ ਵਿਚ ਜਾ ਕੇ ਨੌਜਵਾਨਾਂ ਨੂੰ ਸਵੇ ਰੋਜਗਾਰ ਕਰਨ ਲਈ ਉਤਸ਼ਾਹਤ ਕਰਨਗੇ ਇਸ ਮੌਕੇ ਜੋਗਾ ਸਿੰਘ ਪ੍ਰੋਜੈਕਟ ਮੈਨੇਜਰ ਨਰੇਗਾ ਸਕੀਮ,ਜਗਦੀਸ਼ ਸਿੰਘ ਲੋਕਪਾਲ ਆਦਿ ਨੇ ਵੀ ਆਪਣੇ ਵਿਚਾਰ ਰਖੇ| ਇਸ ਮੌਕੇ  ਜੇ ਈ  ਗੋਪਾਲ ਕ੍ਰਿਸ਼ਨ ਬੀਸਲਾ ਵਲੋਂ ਚੇਅਰਪਰਸਨ ਦੇ ਜਨਮ ਦਿਨ ਨੂੰ ਮੁਖ ਰੱਖਦਿਆਂ ਬੂਟਿਆਂ ਦਾ ਲੰਗਰ ਲਗਾਇਆ ਗਿਆ | ਸੋਸਾਇਟੀ ਦੇ ਸਕੱਤਰ ਰਘਬੀਰ ਸਿੰਘ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ |ਇਸ ਮੌਕੇ ਕਮਲਦੀਪ ਸਿੰਘ ਸੰਘਾ ਪ੍ਰੋਜੈਕਟ ਡਾਇਰੈਕਟਰ ਆਤਮਾ ਸਕੀਮ  ਖੇਤੀਬਾੜੀ ਵਿਭਾਗ ਪੰਜਾਬ,ਸਾਗਰ ਅਰੋੜਾ,ਅਮਰਦੀਪ ਬੰਗਾ,ਸਰਬਜੀਤ ਸਾਬੀ ਐਮ ਸੀ,ਕੁਲਬੀਰ ਪਾਬਲਾ, ਗੁਰਚਰਨਜੀਤ ਸਿੰਘ ਚੰਨੀ ਚੀਫ ਬਿਊਰੋ,ਗੁਰਦੀਪ ਸਿੰਘ ਸੈਣੀ ਸੇਵਾ ਸੋਸਾਇਟੀ ਮੁਖ ਸਲਾਹਕਾਰ,ਸੁਖਚੈਨ ਸਿੰਘ ਸਲਨ ਸਲਾਹਕਾਰ,ਭੁਪਿੰਦਰ ਸਿੰਘ ਝਿੱਕਾ,ਗੁਲਸ਼ਨ ਕੁਮਾਰ ਬੰਗਾ,ਡਾਕਟਰ ਗੁਰਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ ਰਵੀ ਬੰਗੜ ਸੋਤਰਾਂ ਆਦਿ ਹਾਜਰ ਸਨ |
 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...