Saturday, June 24, 2023

ਵਸੀਅਤਨਾਮਾ ਫੀਸ ਪੰਜਾਬ ਸਰਕਾਰ ਸੱਭ ਲਈ ਮਾਫ ਕਰੇ -ਆਲ ਇੰਡੀਆ ਹਿਊਮਨ ਰਾਈਟ ਕੌਂਸਲ

ਬੰਗਾ 24 ਜੂਨ (ਮਨਜਿੰਦਰ ਸਿੰਘ) ਪੰਜਾਬ ਸਰਕਾਰ ਵਲੋਂ ਵਾਸੀਅਤਨਾਮੇ ਦੀ ਫੀਸ ਬਿਨਾ ਕਿਸੇ ਸ਼ਰਤਾਂ ਤੋਂ ਹਰੇਕ ਲਈ ਮਾਫ ਕਰਨੀ ਚਾਹੀਦੀ ਹੈ| ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਆਲ ਇੰਡੀਆ ਹਿਊਮਨ ਰਾਇਟ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਅਜਾਦ, ਕੌਮੀ ਪ੍ਰਧਾਨ ਮਹਿਲਾ ਵਿੰਗ ਪਵਨਦੀਪ ਕੌਰ ਮਾਨ ਅਤੇ ਪੰਜਾਬ ਪ੍ਰਧਾਨ ਚੇਤ ਰਾਮ ਰਤਨ ਨੇ ਕੌਂਸਲ ਦੀ ਮੀਟਿੰਗ ਦੌਰਾਨ ਸਾਂਝੇ ਤੋਰ ਤੇ ਕੀਤਾ| ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿਸ ਤਰ੍ਹਾਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਵੱਖ ਵੱਖ ਸਹੂਲਤਾਂ ਦੇ ਕੇ ਖੁਸ਼ਹਾਲ ਕਰ ਰਹੀ ਹੈ ਉਸੇ ਲੜੀ ਤਹਿਤ ਵਸੀਅਤਨਾਮੈ ਦੀ ਫੀਸ ਵੀ ਮੁਆਫ ਕਰਨੀ ਚਾਹੀਦੀ ਹੈ ਜੋ ਕੇ ਮੌਜੂਦਾ ਸਮੇ ਵਿਚ 4700 ਲਈ ਜਾ ਰਹੀ ਹੈ| ਵਸੀਅਤ ਕਰਨ ਵਾਲਾ ਮਜਬੂਰੀ ਵਿਚ ਵਸੀਅਤ ਕਰਦਾ ਹੈ ਇਸ ਲਈ ਸਰਕਾਰੀ ਫੀਸ ਦੇਣਾ ਉਸ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ| ਕੋਂਸਲ ਆਗੂਆਂ ਨੇ ਬੈਨਾਮਾ ਕਰਾਉਣ ਲਈ ਐਨ ਓ ਸੀ ਖ਼ਤਮ ਕਰਨ ਜਾ ਇਸ ਦੀਆਂ ਸ਼ਰਤਾਂ ਨੂੰ ਨਰਮ ਕਰਨ ਦੀ ਵੀ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਜਮੀਨ ਜਾਇਦਾਦ ਦੀਆਂ ਦੀਆ ਰਜਿਸਟਰੀਆਂ ਖੁਲ ਕੇ ਹੋਣਗੀਆਂ ਤਾ ਸਰਕਾਰ ਦਾ ਖਜਾਨਾ ਵੀ ਭਰੇਗਾ|
ਇਸ ਮੌਕੇ  ਗੁਰਦੀਪ ਸਿੰਘ ਮਦਨ ਐਂਟੀ ਕਰੱਪਸ਼ਨ ਕੌਮੀ ਪ੍ਰਧਾਨ,ਗੁਰਮੇਲ ਸਿੰਘ ਇੰਡੀਆ ਕੋਮੀ ਪ੍ਰਧਾਨ ਖੇਡ ਵਿੰਗ,ਡਾ ਰਣਜੀਤ ਸਿੰਘ ਕੌਮੀ ਚੇਅਰਮੈਨ ਇੰਡਸਟਰੀ,ਏ ਪੀ ਮੋਰੀਆ ਕੌਮੀ ਸੀਨੀਅਰ ਮੀਤ ਪ੍ਰਧਾਨ,ਮਨਜਿੰਦਰ ਸਿੰਘ ਮੁਖ ਬੁਲਾਰਾ ਪੰਜਾਬ, ਸ਼ਮਸ਼ੇਰ ਸਿੰਘ ਐਸ ਡੀ ਓ, ਐਡਵੋਕੇਟ ਵਿਸ਼ਾਲ ਸ਼ਰਮਾ ਚੇਅਰਮੈਨ ਲੀਗਲ ਸੈੱਲ ਪੰਜਾਬ, ਸਤੀਸ਼ ਕੁਮਾਰ ਵਰਮਾ ਪ੍ਰਧਾਨ ਖੰਨਾ,ਖੁਸ਼ਵਿੰਦਰ ਕੌਰ ਚੇਅਰਪਰਸਨ ਵਾਈਸ ਪੰਜਾਬ , ਬੀਬੀ ਬਲਜੀਤ ਕੌਰ ਕਾਦਰੀ ਜ਼ਿਲ੍ਹਾ ਸੀਨੀਅਰ ਵਾਇਸ ਪ੍ਰਧਾਨ ਸੁਫੀਆਨਾ ਦਰਗਾਹ ਪ੍ਰਬੰਧਕ ਕਮੇਟੀ, ਗੁਰਦੀਪ ਸਿੰਘ ਸੈਣੀ ਚੇਅਰਮੈਨ ਦੋਆਬਾ,ਗੁਲਸ਼ਨ ਕੁਮਾਰ ਪ੍ਰਧਾਨ ਬੰਗਾ, ਸੰਜੀਵ ਕੁਮਾਰ ਕੈਥ ਪ੍ਰਧਾਨ ਨਵਾਂਸ਼ਹਿਰ, ਆਦਿ ਹਾਜ਼ਰ ਸਨ।
 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...