Friday, June 30, 2023

ਪੱਤਰਕਾਰਾਂ ਅਤੇ ਪੁਲਿਸ ਵਿੱਚਕਾਰ ਫਰੈਂਡਲੀ ਕ੍ਰਿਕੇਟ ਮੈਚ 5 ਜੁਲਾਈ ਨੂੰ - ਜਸਵੀਰ ਸਿੰਘ ਨੂਰਪੁਰ

ਪੀ ਸੀ ਜੇ ਯੂ ਦੇ ਜਿਲ੍ਹਾ ਪ੍ਰਧਾਨ ਜਸਵੀਰ ਸਿੰਘ ਨੂਰਪੁਰ ਮੈਚ ਬਾਰੇ ਜਾਣਕਾਰੀ ਦਿੰਦੇ ਹੋਏ 

ਬੰਗਾ 30ਜੂਨ (ਮਨਜਿੰਦਰ ਸਿੰਘ ), ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਜਿਲ੍ਹਾ ਪੁਲਿਸ ਵਿੱਚਕਾਰ ਇੱਕ ਫਰੈਂਡਲੀ ਕ੍ਰਿਕੇਟ ਮੈਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਨੂਰਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਫਰੈਂਡਲੀ ਕ੍ਰਿਕੇਟ ਮੈਚ 5 ਜੁਲਾਈ ਸ਼ਾਮ 4 ਵਜੇ ਆਰ ਕੇ ਆਰੀਆ ਕਾਲਜ ਨਵਾਸ਼ਹਿਰ ਵਿਖੇ ਖੇਡਿਆ ਜਾਵੇਗਾ। ਜਿਸ ਦਾ ਉਦਘਾਟਨ ਐਸ ਐਸ ਪੀ ਭਾਗੀਰਥ ਸਿੰਘ ਮੀਨਾ ਕਰਨਗੇ। ਉਨ੍ਹਾਂ ਕਿਹਾ ਕਿ ਜਿਹੜੇ ਪੱਤਰਕਾਰ ਕ੍ਰਿਕੇਟ ਖੇਡ ਲੈਂਦੇ ਹਨ ਉਹ ਆਪਣੇ ਨਾਮ ਲਿਖਾ ਸਕਦੇ ਹਨ। ਖੇਡਣ ਲਈ ਵਰਦੀ ਯੂਨੀਅਨ ਵਲੋ ਮੁਹਈਆ ਕਰਵਾਈ ਜਾਵੇਗੀ। ਸ ਨੂਰਪੁਰ ਨੇ ਦੱਸਿਆ ਕਿ ਖੇਡਾਂ ਦਾ ਇਹ ਸਿਲਸਿਲਾ ਜਿਲ੍ਹਾ ਪੁਲਿਸ ਨਾਲ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਬੰਗਾ ਕਾਰਜਕਾਰੀ ਪ੍ਰਧਾਨ ਨਰਿੰਦਰ ਮਾਹੀ ਦੀ ਸਲਾਹ ਨੂੰ ਮੰਨਦੇ ਹੋਏ ਇਸ ਉਪਰੰਤ ਰੱਸਾਕਸ਼ੀ ਦਾ ਮੁਕਾਬਲਾ ਵੀ ਕਰਵਾਇਆ ਜਾਵੇਗਾ। ਜਿਕਰਯੋਗ ਹੈ ਕਿ  ਇਸ ਕ੍ਰਿਕੇਟ ਮੈਚ ਸਬੰਧੀ ਪੱਤਰਕਾਰ ਭਾਈਚਾਰੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕਈ ਪੱਤਰਕਾਰਾਂ ਨੇ ਆਪਣੇ ਨਾਮ ਭੇਜ ਦਿੱਤੇ ਹਨ। ਅਤੇ ਕਈ ਭੇਜਣ ਦੀ ਤਿਆਰੀ ਕਰ ਰਹੇ ਹਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...