ਬੰਗਾ, 6 ਜੂਨ, 2023(ਮਨਜਿੰਦਰ ਸਿੰਘ )
ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਸੰਨੀ ਸਿੰਘ ਅਹਲੂਵਾਲੀਆ 7 ਜੂਨ ਨੂੰ ਸਵੇਰੇ 9:00 ਵਜੇ ਬੰਗਾ ਵਿਖੇ ਮਸੰਦਾਂ ਪੱਤੀ ਡਿਸਪੋਜ਼ਲ ਵਰਕਸ ਤੋਂ ਖਟਕੜ ਖੁਰਦ ਤੱਕ ਬੰਦ ਪਏ ਨਾਲੇ ਨੂੰ ਖੁਲ੍ਹਵਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਨਗੇ।
ਇਹ ਜਾਣਕਾਰੀ ਦਿੰਦਿਆਂ ਐਸ ਡੀ ਓ ਜਲ ਸਪਲਾਈ ਤੇ ਸੀਵਰੇਜ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਦੇ ਲੋਕਾਂ ਨੂੰ ਇਸ ਬੰਦ ਪਏ ਨਾਲੇ ਕਰਨ ਵੱਡੀ ਮੁਸ਼ਕਿਲ ਤਾਂ ਆ ਹੀ ਰਹੀ ਸੀ, ਨਾਲ ਹੀ ਇਸ ਰੁਕਾਵਟ ਕਰਨ ਸਟੋਰਮ ਸੀਵਰ (ਬਾਰਸ਼ੀ ਪਾਣੀ ਦੀ ਨਿਕਾਸੀ ਲਈ) ਦੇ ਪ੍ਰਾਜੈਕਟ ਵਿੱਚ ਵੀ ਰੁਕਾਵਟ ਬਣੀ ਹੋਈ ਸੀ।
ਉਨ੍ਹਾਂ ਦੱਸਿਆ ਕਿ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਕਲ੍ਹ ਇਸ ਕੰਮ ਦੀ ਟੱਕ ਲਾ ਕੇ ਸ਼ੁਰੂਆਤ ਕਰਵਾਉਣਗੇ, ਇਸ ਪ੍ਰਾਜੈਕਟ ਦੀ ਮੁੱਢਲੀ ਲਾਗਤ 4.78 ਲੱਖ ਰੁਪਏ ਅਨੁਮਾਨੀ ਗਈ ਹੈ ਜਿਹੜੀ ਸਟੋਰਮ ਸੀਵਰ ਦੇ ਕਰੋੜਾਂ ਦੇ ਪ੍ਰਾਜੈਕਟ ਤੋਂ ਵੱਖਰੀ ਹੋਵੇਗੀ।
No comments:
Post a Comment