ਮੋਹਾਲੀ 1 ਜੁਲਾਈ (ਚੀਫ ਬਿਊਰੋ ਪੰਜਾਬ ) ਆਲ ਇੰਡੀਆ ਹਿਊਮਨ ਰਾਈਟਸ ਕੌਸਲ ਭਾਰਤ ਦੀ ਇੱਕ ਮੀਟਿੰਗ ਐਡਵੋਕੇਟ ਵਿਸਾਲ ਸ਼ਰਮਾ ਚੇਅਰਮੈਨ ਲੀਗਲ ਸੈਲ ਪੰਜਾਬ ਦੀ ਅਗਵਾਈ ਹੇਠ ਮੋਹਾਲੀ ਵਿਖੇ ਹੋਈ।ਮੀਟਿੰਗ ਵਿੱਚ ਮੁੱਖ ਮਹਿਮਾਨ ਕੌਮੀ ਪ੍ਰਧਾਨ ਆਸਾ ਸਿੰਘ ਅਜਾਦ ,ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪਵਨਜੀਤ ਕੌਰ ਮਾਨ , ਕੌਮੀ ਪ੍ਰਧਾਨ ਸਪੋਰਟਸ ਵਿੰਗ ਗੁਰਮੇਲ ਸਿੰਘ ਇੰਡੀਆ ਪੰਜਾਬ ਪ੍ਰਧਾਨ ਚੇਤ ਰਾਮ ਰਤਨ ਪੰਜਾਬ ਨੇ ਮੁੱਖ ਬੁਲਾਰੇ ਮਨਜਿੰਦਰ ਸਿੰਘ ਪੰਜਾਬ ਅਤੇ ਚੇਅਰਮੈਨ ਗੁਰਪ੍ਰੀਤ ਸਿੰਘ ਆਰ ਟੀ ਆਈ ਮੋਹਾਲੀ ਨੇ ਵਿਸ਼ੇਸ਼ ਤੌਰ ਸ਼ਮੂਲੀਅਤ ਕੀਤੀ ਗਈ। ਕੌਮੀ ਪ੍ਰਧਾਨ ਆਸਾਂ ਸਿੰਘ ਅਜ਼ਾਦ ਨੇ ਕਿਹਾ ਕਿ ਅੱਜ ਆਲ ਇੰਡੀਆ ਹਿਊਮਨ ਰਾਇਟਸ ਕੌਂਸਲ ਭਾਰਤ ਦੇ ਪੰਜਾਬ ਚੇਅਰਮੈਨ ਲੀਗਲ ਸੈੱਲ ਪੰਜਾਬ ਐਡਵੋਕੇਟ ਵਿਸ਼ਾਲ ਸ਼ਰਮਾ ਅਗਵਾਈ ਹੇਠ ਪੰਜਾਬ ਹਰਿਆਣਾ ਹਾਈਕੋਰਟ ਦੇ ਪ੍ਰਸਿੱਧ ਐਡਵੋਕੇਟ ਆਰਤੀ ਕੌਰ ਨੂੰ ਪੰਜਾਬ ਲੀਗਲ ਸੈੱਲ ਮਹਿਲਾ ਵਿੰਗ ਚੇਅਰਪਰਸਨ ਨਿਯੁਕਤ ਕਰਨ ਤੇ ਮਾਣ ਮਹਿਸੂਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਧਾਨ ਚੇਤ ਰਾਮ ਰਤਨ ਸੀਨੀਅਰ ਕੌਂਸਲਰ ਨੇ ਹਿਮਾਚਲ ਪ੍ਰਦੇਸ਼ ਦੇ ਪ੍ਰਧਾਨ ਐਡਵੋਕੇਟ ਵਿਕਰਮ ਸ਼ਰਮਾ ਨੂੰ ਲਾਉਣ ਦੀ ਸਿਫਾਰਸ਼ ਨੂੰ ਕਾਬੁਲ ਕਰਦਿਆਂ ਜਲਦੀ ਹਿਮਾਚਲ ਪ੍ਰਦੇਸ਼ ਚੇਅਰਮੈਨ ਲੀਗਲ ਸੈੱਲ ਪੰਜਾਬ ਵਿਸ਼ਾਲ ਸ਼ਰਮਾ ਅਤੇ ਚੇਤ ਰਾਮ ਰਤਨ ਪੰਜਾਬ ਪ੍ਰਧਾਨ ਦੀ ਪ੍ਰਧਾਨਗੀ ਹੇਠ ਵਿੱਚ ਆਲ ਇੰਡੀਆ ਹਿਊਮਨ ਰਾਇਟਸ ਕੌਂਸਲ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਨਵ ਨਿਯੁਕਤ ਐਡਵੋਕੇਟ ਚੇਅਰਪਰਸਨ ਆਰਤੀ ਕੌਰ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਇੰਜ ਇੰਦਰਜੀਤ ਸਿੰਘ,ਚਰਨਜੀਤ ਕੌਰ ਮੀਤ ਪ੍ਰਧਾਨ ਇਸਤਰੀ ਵਿੰਗ ਖੰਨਾ ਗੁਰਿੰਦਰ ਕੌਰ ਮੋਹਾਲੀ ਇਸਤਰੀ ਵਿੰਗ ਮੀਤ ਪ੍ਰਧਾਨ ਵਿਕਰਮ ਸ਼ਰਮਾ ਐਡਵੋਕੇਟ , ਸੁਰਿੰਦਰ ਸਿੰਘ ਮੋਹਾਲੀ,ਨਵ ਨਿਯੁਕਤ ਮੈਡਮ ਐਡਵੋਕੇਟ ਆਰਤੀ ਕੌਰ ਨੇ ਪ੍ਰੁੱਮਖ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਤੇ ਵਿਸਵਾਸ਼ ਦਿਵਾਇਆ ਕਿ ਉਹ ਸੰਸਥਾ ਦੀਆਂ ਵੱਧ ਚੜ ਸਮਾਜ ਅਤੇ ਇੰਨਸਾਫ ਪੰਸਦ ਲੋਕਾਂ ਨੂੰ ਇੰਨਸਾਫ ਦਿਵਾਉਣ ਅਤੇ ਕੌਂਸਲ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ।
No comments:
Post a Comment