Sunday, December 24, 2023

ਲਾਇਨ ਕਲੱਬ ਬੰਗਾ ਨਿਸਚੇ ਵਲੋਂ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਤ ਲੋੜਵੰਦਾ ਨੂੰ ਕੰਬਲ ਵੱਡੇ ਜਾਣਗੇ

ਪ੍ਰੈਜੇਕ੍ਟ ਚੇਅਰਮੈਨ ਲਾਇਨ  ਧੀਰਜ ਮੱਕੜ(USA ) ਅਤੇ ਪ੍ਰਧਾਨ  ਲਾਇਨ ਗੁਲਸ਼ਨ ਕੁਮਾਰ ਬੰਗਾ 
ਬੰਗਾ,24ਦਸੰਬਰ(ਅਮਿਤ ਹੰਸ ) ਲਾਇਨ ਕਲੱਬ ਬੰਗਾ ਨਿਸਚੇ ਦੀ ਇਕ ਵਿਸ਼ੇਸ ਮੀਟਿੰਗ ਸਾਬਕਾ ਪ੍ਰਧਾਨ ਅਤੇ ਪ੍ਰੋਜੈਕਟ ਚੇਅਰਮੈਨ ਲਾਇਨ ਧੀਰਜ ਮੱਕੜ(ਯੂ ਐਸ ਏ ) ਦੇ ਦਿਸ਼ਾ ਨਿਰਦੇਸ਼ਾਂ ਅਤੇ ਕਲੱਬ ਪ੍ਰਧਾਨ ਲਾਇਨ ਗੁਲਸ਼ਨ ਕੁਮਾਰ ਬੰਗਾ ਦੀ ਅਗਵਾਈ ਹੇਠ ਹੋਈ|ਵਾਰਤਾ ਦੇ ਆਰੰਭ ਵਿੱਚ ਚਾਰ ਸਾਹਿਬਜਾਦਿਆਂ ਦੀ ਅਦੁਤੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਪੂਰਵਕ ਸ਼ਰਧਾਂਜਲੀ ਦਿਤੀ ਗਈ| ਇਸ ਮੌਕੇ ਫੈਸਲਾ ਲਿਆ ਗਿਆ ਕਿ ਕਲੱਬ ਵਲੋਂ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਤ 26 ਦਸੰਬਰ ਦਿਨ ਮੰਗਲਵਾਰ ਅਤੇ 28 ਦਸੰਬਰ ਦਿਨ ਵੀਰਵਾਰ ਨੂੰ ਪੋਹ ਮਹੀਨੇ ਦੀ ਠੰਡ ਦੇ ਮੱਦੇਨਜ਼ਰ ਲੋੜਵੰਦਾਂ ਨੂੰ ਕੰਬਲ ਵੰਡੇ ਜਾਣਗੇ| ਇਸ ਤੋਂ ਇਲਾਵਾ ਇਸ ਮੌਕੇ ਕਲੱਬ ਪ੍ਰਧਾਨ ਗੁਲਸ਼ਨ ਕੁਮਾਰ ਬੰਗਾ ਨੇ ਦਸੰਬਰ ਅਤੇ ਜਨਵਰੀ ਮਹੀਨੇ ਵਿੱਚ ਸਮਾਜ ਸੇਵਾ ਦੇ ਕੀਤੇ ਜਾਣ ਵਾਲੇ ਪ੍ਰੋਜੈਕਟਾ ਬਾਰੇ ਜਾਣੂ ਕਰਾਉਂਦਿਆਂ ਦੱਸਿਆ ਕਿ ਜਿਲ੍ਹਾ ਗਵਰਨਰ ਇੰਜ ਲਾਇਨ ਐਸ ਪੀ ਸੋਂਧੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ੂਗਰ ਚੈੱਕ ਜਾਂਚ,ਆਈ ਜਾਂਚ ਅਤੇ ਆਈ ਜਾਂਚ ਉਪਰੰਤ ਲੋੜਵੰਦ ਮਰੀਜਾਂ ਦੇ ਅੱਖਾਂ ਦੇ ਅਪ੍ਰੇਸ਼ਨ ਮੁਫ਼ਤ ਕਰਾਏ ਜਾਣਗੇ ਅਤੇ ਐਨਕਾਂ,ਦਵਾਈਆਂ ਮੁਫ਼ਤ ਦਿਤੀਆਂ ਜਾਣਗੀਆਂ|ਇਸ ਮੌਕੇ ਚਾਰਟਡ ਪ੍ਰਧਾਨ ਲਾਇਨ ਬਲਬੀਰ ਸਿੰਘ ਰਾਏ,ਸੈਕਰੇਟਰੀ ਮਨਜਿੰਦਰ ਸਿੰਘ,ਖਜਾਨਚੀ ਲਾਇਨ ਜਸਪਾਲ ਸਿੰਘ ਗਿੱਦਾ,ਪੀ ਆਰ ਓ ਲਾਇਨ ਜਸਬੀਰ ਸਿੰਘ ਸੰਘਾ,ਮੀਡੀਆ ਅਡਵਾਈਸਰ ਲਾਇਨ ਚੇਤ ਰਾਮ ਰਤਨ,ਲਾਇਨ ਕਮਲਜੀਤ ਰਾਏ,  ਲਾਇਨ ਲਖਬੀਰ ਰਾਮ,ਲਾਇਨ ਹਰਵਿੰਦਰ ਕੁਮਾਰ,ਲਾਇਨ ਰਾਜਵਿੰਦਰ ਰਾਏ,ਲਾਇਨ ਹਰਨੇਕ ਸਿੰਘ ਦੁਸਾਂਜ,ਲਾਇਨ ਗੁਰਦੀਪ ਸਿੰਘ,ਲਾਇਨ ਰੋਹਿਤ ਚੋਪੜਾ,ਲਾਇਨ ਰਮਨਦੀਪ ਸਿੰਘ ,ਲਾਇਨ ਰਾਮ ਤੀਰਥ,ਲਾਇਨ ਸੁਭਾਸ ਸਲਵੀ,ਲਾਇਨ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ | 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...