Tuesday, December 26, 2023

ਇਤਿਹਾਸਕ ਦੁਖਾਂਤ/ਮਾਲਟਾ ਕਿਸਤੀ ਕਾਂਡ------------------- ਮੱਧ ਸਾਗਰ 'ਚ 'ਮਾਲਟਾ ਟਾਪੂ' ਨੇੜੇ ਵਾਪਰੇ ਕਾਂਡ ਵਿੱਚ 300 ਦੇ ਕਰੀਬ ਪੰਜਾਬੀ ਨੌਜਵਾਨਾਂ ਦੀ ਮੌਤ ਹੋਈ ਸੀ

ਸਾਲ 1996 ਵਿੱਚ ਕ੍ਰਿਸਮਸ ਦੀ ਸਵੇਰ ਨੂੰ ਗੈਰ ਕਾਨੂੰਨੀ ਤੌਰ ਤੇ ਅਫ਼ਰੀਕਾ ਤੋਂ ਯੂਰਪ ਜਾਣ ਦੀ  ਕੋਸ਼ਿਸ਼ ਕਰਦੇ ਮੁੰਡਿਆਂ ਦੀ ਕਿਸ਼ਤੀ ਸਮੁੰਦਰ ਵਿੱਚ ਡੁੱਬ ਗਈ ਸੀ। ਕੁੱਲ 270 ਮੌਤਾਂ ਹੋਈਆਂ ਸਨ ਜਿਨ੍ਹਾਂ ਵਿੱਚੋਂ 170 ਮੁੰਡੇ ਪੂਰਬੀ ਪੰਜਾਬ (ਭਾਰਤ), 40 ਮੁੰਡੇ ਪੱਛਮੀ ਪੰਜਾਬ (ਪਾਕਿਸਤਾਨ) ਅਤੇ 90 ਸ੍ਰੀਲੰਕਾ ਤੋਂ ਸਨ।
ਸਵੇਰੇ ਚਾਰ ਵਜੇ ਏਜੰਟਾਂ ਨੇ ਇਕ ਕਿਸ਼ਤੀ ਵਿੱਚ ਜ਼ਿਆਦਾ ਲੋਕ ਬੈਠਾ ਦਿੱਤੇ ਸਨ ਜੌ ਉਨ੍ਹਾਂ ਦੀ ਲਾਪਰਵਾਹੀ ਸੀ।ਪਤਾ ਨਹੀਂ ਕਿਵੇਂ ਕਿਸ਼ਤੀ ਦੀ ਚੁੰਝ ਸ਼ਿੱਪ ਵਿੱਚ ਜਾ ਵੱਜੀ ਤੇ ਟੁੱਟ ਗਈ।            ਪਾਣੀ ਕਿਸ਼ਤੀ ਅੰਦਰ ਆਉਣ ਲੱਗ ਪਿਆ। ਫੇਰ ਏਜੰਟਾਂ ਨੇ ਜਦੋਂ ਤੱਕ ਸ਼ਿਪ ਨੂੰ ਫ਼ੋਨ ਕੀਤਾ ਉਦੋਂ ਤੱਕ ਬੜੀ ਦੇਰ ਹੋ ਚੁੱਕੀ ਸੀ। ਕਿਸ਼ਤੀ ਡੁੱਬ ਚੁੱਕੀ ਸੀ। ਲੋਕ ਚੀਕਾਂ ਮਾਰ ਰਹੇ ਸਨ ਤੇ ਬਚਾਓ -ਬਚਾਓ ਦੀਆਂ ਆਵਾਜ਼ਾਂ ਆ ਰਹੀਆਂ ਸਨ।' ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਦਿਸਦੀਆਂ ਸਨ,ਕੁੱਝ ਵੱਢੇ ਗਏ ਤੇ ਕੁੱਝ ਡੁੱਬ ਗਏ।’’
ਕੁਝ ਕੂ ਬਚ ਗਏ।ਇਸ ਕਾਂਡ ਦੀ ਪੜਤਾਲ ਸੀ ਬੀ ਆਈ ਨੇ ਕੀਤੀ।ਕਰੀਬ 50 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਚੋ ਕੁਝ ਮਰ ਚੁੱਕੇ ਸਨ।ਕੇਸ ਅਜੇ ਤਕ ਚਾਲ ਰਿਹਾ ਹੈ              🙏 ਮਿਤੀਆਂ ਚ ਫਰਕ ਹੋ ਸਕਦਾ ਹੈ,ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ। ਨਾ ਹੀ ਕਿਸੇ ਨੂੰ ਸਿਆਸੀ ਜਾਂ ਧਾਰਮਿਕ ਤੌਰ ਤੇ ਨਿਸ਼ਾਨਾ ਬਣਾਉਣਾ ਮਕਸਦ ਹੈ, ਅਤੇ ਨਾ ਹੀ ਜਾਣ ਬੁੱਝ ਕੇ ਜਾਂ ਕੋਈ ਗਲਤ ਇਰਾਦਾ  ਹੈ
(ਭਰੋਸੇ ਯੋਗ ਸੂਤਰਾਂ ਤੋਂ )

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...