ਬੰਗਾ 26 ਜਨਵਰੀ (ਮਨਜਿੰਦਰ ਸਿੰਘ) ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਵੱਡੀ ਗਿਣਤੀ ਵਿੱਚ ਬਦਲੀਆਂ ਕੀਤੀਆਂ ਗਈਆਂ ਹਨ | ਜਿਸ ਅਨੁਸਾਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਬ ਡਵੀਸਨ ਬੰਗਾ ਦੇ ਡੀ ਐਸ ਪੀ ਸ ਦਲਜੀਤ ਸਿੰਘ ਖੱਖ ਪੀ ਪੀ ਐਸ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਮੌਜੂਦਾ ਡੀ ਐਸ ਪੀ ਸ ਸਰਵਣ ਸਿੰਘ ਬੱਲ ਦਾ ਤਬਾਦਲਾ ਕਪੂਰਥਲਾ ਵਿਖੇ ਕਰ ਦਿਤਾ ਗਿਆ ਹੈ| ਵਰਨਣ ਯੋਗ ਹੈ ਕੇ ਡੀ ਐਸ ਪੀ ਸ਼੍ਰੀ ਖੱਖ ਸਾਲ 1991ਵਿੱਚ ਪੁਲਿਸ ਮਹਿਕਮੇ ਵਿੱਚ ਬਤੋਰ ਥਾਣੇਦਾਰ ਭਰਤੀ ਹੋਏ ਸਨ, ਬੰਗਾ ਥਾਣੇ ਵਿਖੇ ਬਤੋਰ ਐਸ ਐਚ ਓ ਸੇਵਾਵਾਂ ਨਿਭਾ ਚੁਕੇ ਹਨ
ਅਤੇ ਸਾਲ 2022 ਦੇ ਸੁਤੰਤਰਤਾ ਦਿਵਸ ਮੌਕੇ 15 ਅਗਸਤ ਵਾਲੇ ਦਿਨ ਉਨ੍ਹਾਂ ਨੂੰ ਖਾਸ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਗਿਆ ਸੀ |
No comments:
Post a Comment