ਕੁਲਜੀਤ ਸਿੰਘ ਸਰਹਾਲ,ਡੀ ਐਸ ਪੀ ਬੰਗਾ ਸਰਵਣ ਸਿੰਘ ਬੱਲ ,ਦਿਲਬਾਗ ਸਿੰਘ ਬਾਗੀ ਅਤੇ ਸਾਥੀ ਪੁਲਿਸ ਕਰਮਚਾਰੀਆਂ ਨੂੰ ਹੀਟਰ ਅਤੇ ਥਰਮੋਸ ਬੋਤਲਾਂ ਵੰਡਦੇ ਹੋਏ।
ਬੰਗਾ,21ਜਨਵਰੀ (ਮਨਜਿੰਦਰ ਸਿੰਘ)
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੋਟਰੀ ਕਲੱਬ ਬੰਗਾ ਗਰੀਨ ਅਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਭਾਰੀ ਠੰਢ ਦੇ ਪ੍ਰਕੋਪ ਦੇ ਚੱਲਦਿਆਂ ਦਿਲਬਾਗ ਸਿੰਘ ਬਾਗੀ ਅਤੇ ਡੀਐਸਪੀ ਬੰਗਾ ਸਰਵਣ ਸਿੰਘ ਬੱਲ ਦੀ ਅਗਵਾਈ ਹੇਠ ਸ਼ਹੀਦ ਏ ਆਜਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਥਾਣਾ ਸਿਟੀ ਬੰਗਾ, ਥਾਣਾ ਸਦਰ ਬੰਗਾ, ਥਾਣਾ ਮੁਕੰਦਪੁਰ ਅਤੇ ਥਾਣਾ ਬਹਿਰਾਮ ਦੇ ਪੁਲਿਸ ਕਰਮਚਾਰੀਆਂ ਨੂੰ ਹੀਟਰ ਅਤੇ ਥਰਮੋਸ ਬੋਤਲਾਂ ਵੰਡੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਬੰਗਾ ਕੁਲਜੀਤ ਸਿੰਘ ਸਰਹਾਲ ਨੇ ਸਮਾਜ ਸੇਵਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਬ ਡਵੀਜ਼ਨ ਬੰਗਾ ਦੀ ਪੁਲਿਸ ਵਲੋਂ ਗੈਰ ਸਮਾਜਿਕ ਅਨਸਰਾਂ ਖਿਲਾਫ ਸਖਤੀ ਅਤੇ ਦਿਨ ਰਾਤ ਮਿਹਨਤ ਨਾਲ ਚਲਾਈ ਮੁਹਿੰਮ ਦੀ ਵੀ ਸ਼ਲਾਘਾ ਕੀਤੀ। ਦਿਲਬਾਗ ਸਿੰਘ ਬਾਗੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਠੰਡ ਦੇ ਮੌਸਮ ਵਿੱਚ ਪੁਲਿਸ ਕਰਮਚਾਰੀਆਂ ਨੂੰ ਹੀਟਰ ਅਤੇ ਥਰਮੋਸ ਬੋਤਲਾਂ ਮੁਹਈਆ ਕਰਵਾਉਣ ਵਿੱਚ ਹੋਰਨਾਂ ਤੋਂ ਇਲਾਵਾ ਸ਼ਮਿੰਦਰ ਸਿੰਘ ਗਰਚਾ,ਸਤਨਾਮ ਸਿੰਘ ਹੇੜੀਆ, ਜਗਜੀਤ ਸਿੰਘ ਸੋਢੀ,ਬਲਬੀਰ ਸਿੰਘ ਢੀਂਡਸਾ ਅਤੇ ਮੋਹਨ ਸਿੰਘ ਕੰਦੋਲਾ ਦਾ ਵਿਸ਼ੇਸ ਯੋਗਦਾਨ ਹੈ | ਇਸ ਮੌਕੇ, ਡੀਐਸਪੀ ਸਰਵਣ ਸਿੰਘ ਬੱਲ ਨੇ ਕੁਲਜੀਤ ਸਿੰਘ ਸਰਹਾਲ ਅਤੇ ਦਿਲਬਾਗ ਸਿੰਘ ਬਾਗੀ ਦੀ ਟੀਮ ਦਾ ਧੰਨਵਾਦ ਕੀਤਾ|ਇਸ ਮੌਕੇ ਸ਼ਮਿੰਦਰ ਸਿੰਘ ਗਰਚਾ, ਸਤਨਾਮ ਸਿੰਘ ਹੇੜੀਆਂ, ਗਾਇਕ ਅਮਰਦੀਪ ਬੰਗਾ, ਰੌਬੀ ਕੰਗ, ਸਾਗਰ ਅਰੋੜਾ, ਬਾਬਾ ਹਰਮਿੰਦਰ ਸਿੰਘ ਲੱਕੀ, ਬਲਵੀਰ ਸਿੰਘ ਪਾਬਲਾ, ਕੁਲਵੀਰ ਸਿੰਘ ਪਾਬਲਾ, ਪਵਨਜੀਤ ਸਿੰਘ ਸਿੱਧੂ, ਸਤਨਾਮ ਸਿੰਘ ਝਿੱਕਾ, ਮਾਸਟਰ ਅਸ਼ੋਕ ਕੁਮਾਰ ਸ਼ਰਮਾ, ਜੀਵਨ ਦਾਸ ਕੌਸ਼ਲ, ਤਰਸੇਮ ਸਿੰਘ ਨੋਤਾ ਖਟਕੜ ਕਲਾਂ, ਬਲਿਹਾਰ ਸਿੰਘ ਮਾਨ ਆਦਿ ਹਾਜਰ ਸਨ।
No comments:
Post a Comment