ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਲਗਾਏ ਕੈਂਪ ਦਾ ਉਦਘਾਟਨ ਕਰਦੇ ਡਾ.ਸੁਖਵਿੰਦਰ ਹੀਰਾ,ਡਾ.ਕਸ਼ਮੀਰ ਚੰਦ ਤੇ ਨਾਲ ਗਾਇਕ ਰੇਸ਼ਮ ਸਿੰਘ, ਤੇ ਡਾ.ਵੇਦ ਪ੍ਰਕਾਸ਼ ਤੇ ਹੋਰ।
ਬੰਗਾ,18ਫਰਵਰੀ(ਮਨਜਿੰਦਰ ਸਿੰਘ )
ਪੰਜਾਬੀ ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਆਪਣੀ ਦਾਦੀ ਮਾਤਾ ਸਰਦਾਰਨੀ ਬਲਵੰਤ ਕੌਰ ਵੜੈਚ ਦੀ ਯਾਦ ਵਿੱਚ ਡਾ.ਅੰਬੇਦਕਰ ਚੇਤਨਾ ਸੁਸਾਇਟੀ ਬੰਗਾ ਅਤੇ ਬਾਬਾ ਜਵਾਹਰ ਸਿੰਘ ਸੇਵਾ ਸੁਸਾਇਟੀ ਖਟਕੜ ਖੁਰਦ ਦੇ ਸਹਿਯੋਗ ਨਾਲ ਅੱਖਾਂ ਦਾ ਅਤੇ ਜਨਰਲ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੇ ਉਦਘਾਟਨ ਦੀ ਰਸਮ ਡਾ. ਸੁਖਵਿੰਦਰ ਹੀਰਾ ਅਤੇ ਡਾ.ਕਸ਼ਮੀਰ ਸਿੰਘ ਨੇ ਸਾਂਝੇ ਤੌਰ ਤੇ ਰਿਬਨ ਕੱਟ ਕੇ ਨਿਭਾਈ। ਇਸ ਕੈਂਪ ਵਿੱਚ 394 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਵਿੱਚੋਂ 75 ਮਰੀਜ਼ਾਂ ਨੂੰ ਅਪ੍ਰੇਸ਼ਨ ਲਈ ਚੁਣਿਆ ਗਿਆ, ਜਿਹਨਾਂ ਦਾ ਜਲੰਧਰ ਦੇ ਦੁੱਗਲ ਆਈ ਹਸਪਤਾਲ ਵਿੱਚ ਅਪ੍ਰੇਸ਼ਨ ਕੀਤਾ ਜਾਵੇਗਾ।ਸਾਰੇ ਮਰੀਜ਼ਾਂ ਦੇ ਲੋੜੀਦੇਂ ਟੈਸਟ ਕੀਤੇ ਗਏ ਅਤੇ ਦਵਾਈਆਂ ਦਿੱਤੀਆ ਗਈਆ। 167 ਮਰੀਜ਼ਾਂ ਨੂੰ ਮੁਫਤ ਐਨਕਾਂ ਦਿੱਤੀਆ ਗਈਆਂ ।ਜਨਰਲ ਕੈਂਪ ਵਿੱਚ 192 ਮਰੀਜਾਂ ਨੂੰ ਚੈਕ ਕੀਤਾ ਗਿਆ । ਜਨਰਲ ਚੈਕ ਅਪ ਕੈਂਪ ਵਿੱਚ ਡਾ.ਕਸ਼ਮੀਰ ਚੰਦ ਡਾਇਰੈਕਟਰ ਐਮ ਜੇ ਲਾਈਫ ਕੇਅਰ ਹਸਪਤਾਲ ਬੰਗਾ, ਡਾ.ਨਵਨੀਤ ਸਹਿਗਲ, ਡਾ.ਸੁਖਵਿੰਦਰ ਹੀਰਾ, ਡਾ.ਅਮਰੀਕ ਸਿੰਘ ਆਦਿ ਡਾਕਟਰ ਸਾਹਿਬਾਨ ਨੇ ਆਪਣੀਆਂ ਸੇਵਾਵਾਂ ਦਿੱਤੀਆ। ਡਾ.ਵੇਦ ਪ੍ਰਕਾਸ਼ ਪ੍ਰਧਾਨ ਡਾ.ਅੰਬੇਦਕਰ ਚੇਤਨਾ ਸੁਸਾਇਟੀ ਬੰਗਾ ਨੇ ਕਿਹਾ ਕਿ ਪਹਿਲੇ ਕੈਂਪਾਂ ਵਾਂਗ ਇਹ ਕੈਂਪ ਵੀ ਬਹੁਤ ਜਿਆਦਾ ਸਫਲ ਰਿਹਾ ਤੇ ਉਹ ਇਸ ਤਰਾਂ ਦੇ ਉਪਰਾਲੇ ਕਰਦੇ ਰਹਿਣਗੇ। ਗਾਇਕ ਰੇਸ਼ਮ ਸਿੰਘ ਰੇਸ਼ਮ ਯੂਐਸਏ ਨੇ ਕਿਹਾ ਕਿ ਉਹ ਹਰੇਕ ਸਾਲ ਇਸ ਤਰਾਂ ਦੇ ਕੈਂਪ ਜਾਂ ਹੋਰ ਲੋਕ ਭਲਾਈ ਦੇ ਕਾਰਜ ਕਰਦੇ ਰਹਿਣਗੇ। ਉਹਨਾਂ ਕਿਹਾ ਇਹ ਬਾਬੇ ਨਾਨਕ ਸਾਹਿਬ ਦੇ ਦਸਵੰਧ ਵਿੱਚੋਂ ਸੇਵਾ ਦੇ ਕਾਰਜ ਲਗਾਤਾਰ, ਰਹਿੰਦੀ ਜਿੰਦਗੀ ਤੱਕ ਕਰਦੇ ਰਹਿਣਗੇ। ਗਾਇਕ ਰੇਸ਼ਮ ਸਿੰਘ ਰੇਸ਼ਮ ਦੇ ਬਾਕੀ ਲੋਕ ਭਲਾਈ ਕਾਰਜਾ ਵਾਂਗ ਇਸ ਕੈਂਪ ਨੂੰ ਸਫਲ ਬਣਾਉਣ ਲਈ ਲੈਕ ਸ਼ੰਕਰ ਦਾਸ, ਪ੍ਰੇਮ ਸਿੰਘ ਸੂਰਾਪੁਰੀ ਅਤੇ ਸੁਰਿੰਦਰ ਮੋਹਨ ਦਾ ਪੂਰਾ ਯੋਗਦਾਨ ਰਿਹਾ।ਇਸ ਸਾਰੇ ਪ੍ਰੋਗਰਾਮ ਦੌਰਾਨ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਤੇ ਮਨਦੀਪ ਸਿੰਘ,ਲੈਕ: ਸੁਭਾਸ਼ ਸੱਲਵੀ,ਸ਼ਿਗਾਰਾ ਸਿੰਘ, ਸਤਨਾਮ ਸਿੰਘ, ਮੈਨੇਜਰ ਸੇਵਾ ਦਾਸ, ਕਮਲਜੀਤ ਢਿੱਲੋਂ,ਇੰਦਰਜੀਤ ਢਿਲੋਂ,ਚੰਨਣ ਸਿੰਘ ਫੌਜੀ,ਹਰਜਿੰਦਰ ਸਿੰਘ, ਕੁਲਜੀਤ ਸਿੰਘ, ਡਾ.ਸ਼ੁਸੀਲ ਕੁਮਾਰ, ਚੂਹੜ ਸਿੰਘ ਯੂਐਸਏ, ਸੁਰਿੰਦਰਪਾਲ ਸਿੰਘ ਯੂਐਸਏ, ਕਰਨਬੀਰ ਯੂਐਸਏ, ਕੁਲਜਿੰਦਰ ਯੂਐਸਏ, ਸਵਰਨ ਸਿੰਘ ਨੰਬਰਦਾਰ ਕਾਹਮਾ,ਤਰਨਦੀਪ ਮੰਨਾ, ਦਿਦਾਰ ਸਿੰਘ,ਰਾਮ ਲੁਭਾਇਆ ਸਰਪੰਚ, ਕੁਲਜੀਤ ਸਿੰਘ ਪੰਚ, ਰਣਦੀਪ ਸਿੰਘ ਪੰਚ, ਸੁਰਿੰਦਰ ਸਿੰਘ ਡੀਪੀਈ, ਰਾਮ ਲਾਲ ਯੂਐਸਏ, ਬਲਕਾਰ ਸਿੰਘ ਆਦਿ ਹਾਜ਼ਰ ਸਨ।
No comments:
Post a Comment