ਜਨਮ ਦਿਨ ਮੁਬਾਰਕ *******ਕਰਮਨਜੀਤ ਸਿੰਘ***ਮਾਤਾ ਡਾ :ਬਿੰਦੂ ਕੈਂਥ***ਪਿਤਾ ਡਾ:ਪਰਮਜੀਤ ਸਿੰਘ ਵਾਸੀ ਬੰਗਾ
ਕਰਮਨ ਮੇਰੇ ਸਿਰ ਦਾ ਤਾਜ ਏ,
ਮੈਨੂੰ ਇਹਦੇ ਤੇ ਬੜਾ ਹੀ ਨਾਜ਼ ਏ ।
ਇਹ 29 ਫਰਵਰੀ, 2004 ਨੂੰ ਮੇਰੇ ਘਰ ਆਇਆ,
ਲੱਖ ਖ਼ੁਸ਼ੀਆਂ ਅਤੇ ਬਹਾਰਾਂ ਨਾਲ ਲਿਆਇਆ।
ਇਸ ਦੇ ਰੋਮ ਰੋਮ ਵਿਚ ਖਾਨਦਾਨ ਦਾ ਪਿਆਰ ਏ ।
ਕਰਮਨ ਮੇਰੇ ਸਿਰ ਦਾ ਤਾਜ ਏ
ਇਹ ਅੰਬਰ 'ਚ ਚਮਕਦੇ ਧਰੂ ਤਾਰੇ ਵਰਗਾ ਏ,
ਤਾਂ ਹੀ ਤਾਂ ਆਪਣੀ ਨਾਨੀ-ਨਾਨੇ ਦਾਦੀ-ਦਾਦੇ ਦਾ ਦੁਲਾਰਾ ਏ ।
ਕਰਮਨ ਆਪਣੇ ਬਾਪੂ ਦੀਆਂ ਅੱਖਾਂ ਦਾ ਤਾਰਾ ਏ,
ਆਪਣੀ ਭੈਣ ਉਂਕਾਰ ਨੂੰ ਲਗਦਾ ਬਹੁਤ ਹੀ ਪਿਆਰਾ ਏ ।
ਕਰਮਨ ਮੇਰੇ ਸਿਰ ਦਾ ਤਾਜ ਏ.
ਸ਼ੁੱਭ ਕੰਮਾਂ ਤੋਂ ਉਂਝ ਕਦੇ ਨਾ ਡਰੇ,
ਨਿਸਚੈ ਨਾਲ ਆਪਣੀ ਜੀਤ ਕਰੇ
ਇਹੋ ਮੇਰੇ ਕਰਮਨ ਦੀ ਜ਼ਿੰਦਗੀ ਦਾ ਕਾਜ ਏ, ਕਰਮਨ ਮੇਰੇ ਸਿਰ ਦਾ ਤਾਜ ਏ । ਮੈਨੂੰ ਇਹਦੇ 'ਤੇ ਬੜਾ ਹੀ ਨਾਜ਼ ਏ.....
ਡਾ. ਬਿੰਦੂ ਕੈਂਥ
No comments:
Post a Comment