Sunday, March 31, 2024

ਲਾਇਨ ਕਲੱਬ ਬੰਗਾ ਨਿਸਚੇ ਵੱਲੋ ਸਮਾਜ ਸੇਵਾ ਦੇ ਪ੍ਰੋਜੈਕਟਾਂ ਦੀ ਰੂਪ ਰੇਖਾ ਉਲੀਕੀ ਗਈ:****Social service projects planned by Lion Club Banga Nischey**

ਬੰਗਾ 31ਮਾਰਚ (ਮਨਜਿੰਦਰ ਸਿੰਘ) ਲਾਈਨ ਕਲੱਬ ਬੰਗਾ ਨਿਸ਼ਚੇ ਵੱਲੋਂ ਕਲੱਬ ਪ੍ਰਧਾਨ ਲਾਇਨ ਗੁਲਸ਼ਨ ਕੁਮਾਰ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਕਲੱਬ ਦੇ ਸਮੂੰਹ ਮੈਂਬਰਾ ਵੱਲੋ ਇਸ ਲਾਇਨ ਸਾਲ 2023-24ਦੇ ਰਹਿੰਦੇ 3 ਮਹੀਨੇ ਵਿੱਚ ਲਾਏ ਜਾਣ ਵਾਲੇ ਸਮਾਜ ਸੇਵਾ ਦੇ ਕਰਨ ਵਾਲ਼ੇ ਪ੍ਰੋਜੈਕਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਾਣਕਾਰੀ ਦਿੰਦਿਆ ਕਲੱਬ ਦੇ ਜਰਨਲ ਸਕੱਤਰ ਲਾਇਨ ਮਨਜਿੰਦਰ ਸਿੰਘ ਨੇ ਦੱਸਿਆ ਕਿ ਕਲੱਬ ਦੀ ਟੀਮ ਵੱਲੋ ਸਾਬਕਾ ਪ੍ਰਧਾਨ ਅਤੇ ਪ੍ਰੋਜੈਕਟ ਇੰਚਾਰਜ ਲਾਇਨ ਧੀਰਜ ਮੱਕੜ ਜੋਂ ਵਿਦੇਸ਼ੀ ਟੂਰ ਤੇ ਯੂ ਐਸ ਏ ਗਏ ਹੋਏ ਹਨ ਦੇ ਦਿਸ਼ਾ ਨਿਰਦੇਸ਼ਾ ਤੇ ਫੈਸਲਾ ਕੀਤਾ ਗਿਆ ਕਿ ਮਹੀਨੇ ਦੇ ਹਰੇਕ ਪਹਿਲੇ ਐਤਵਾਰ ਮੈਡੀਕਲ ਚੈੱਕ ਅੱਪ ਕੈਂਪ ਲਗਾਏ ਜਾਣਗੇ ਇਸ ਤੋ ਇਲਾਵਾ ਵਿਸਾਖੀ ਮੋਕੇ ਬਲੱਡ ਡੋਨੇਸ਼ਨ ਕੈਂਪ ਅਤੇ ਲੰਗਰ ਲਗਾਇਆ ਜਾਵੇਗਾ।ਇਸ ਮੋਕੇ ਲਾਇਨ ਜਸਪਾਲ ਸਿੰਘ ਗਿੱਦਾ ਖਜਾਨਚੀ, ਬਲਬੀਰ ਸਿੰਘ ਰਾਏ, ਰਾਜਵਿੰਦਰ ਸਿੰਘ ਰਾਜਾ,ਲਖਬੀਰ ਸਿੰਘ,ਰੋਹਿਤ ਚੋਪੜਾ,ਜਸਬੀਰ ਸਿੰਘ ਸੰਘਾ, ਡਾਕਟਰ ਗੋਵਿੰਦ ਹਾਜਰ ਸਨ।
MANJINDER SINGH
BANGA 
Lion Club Banga Nischey held a special meeting under the chairmanship of club president Lion Gulshan Kumar.  In this meeting, the group members of the club discussed about the social service projects to be implemented in the 3 months of this lion year 2023-24.  Lion Manjinder Singh, General Secretary of Club said that on the direction of former president and project in-charge Lion Dheeraj Makkar, who has gone on a foreign tour to the USA, it was decided by the club team that every first Sunday of the month, medical check up would be done  in addition on the occassion of Baisakhi  blood donation camp and langar will be organized. Lion Jaspal Singh Gidda Cahier, Balbir Singh Roi, Rajwinder Singh Raja, Lakhbir Singh, Rohit Chopra, Jasbir Singh Sangha, Dr. Govind were present.

Wednesday, March 27, 2024

ਅਸਲਾ ਧਾਰਕ 31 ਮਾਰਚ 2024 ਤੱਕ ਲਾਇਸੰਸੀ ਅਸਲਾ ਜਮਾਂ ਕਰਵਾਉਣ - ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਬੰਗਾ

ਬੰਗਾ, 27ਮਾਰਚ,(ਮਨਜਿੰਦਰ ਸਿੰਘ)
ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦੇ ਹੋਏ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ, ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਜੀ ਵੱਲੋਂ ਹੁਕਮ ਨੰਬਰ 968-999/ਐੱਮ ਏ ਮਿਤੀ 26-03-2024 ਜਾਰੀ ਕਰਕੇ ਲਾਇਸੰਸੀ ਅਸਲਾ ਧਾਰੀਆਂ ਨੂੰ ਆਪਣਾ ਅਸਲਾ ਲੋਕਲ ਥਾਣਾ ਵਿਚ ਜਾਂ ਲਾਇਸੰਸੀ ਡੀਲਰਾਂ ਪਾਸ ਮਿਤੀ 31-03-2024 ਸ਼ਾਮ 05 ਵਜੇ ਤੱਕ ਜਮਾਂ ਕਰਵਾਉਣ ਦੀ ਹਦਾਇਤ ਕੀਤੀ ਹੈ,ਇਸ ਸਬੰਧੀ ਸ੍ਰੀ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਬੰਗਾ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਾਨਯੋਗ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ, ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਅਤੇ ਮਾਨਯੋਗ ਸ੍ਰੀ ਮਹਿਤਾਬ ਸਿੰਘ IPS ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਜੀ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਮੁਤਾਬਿਕ ਸਬ ਡਵੀਜ਼ਨ ਬੰਗਾ ਦੇ ਸਾਰੇ ਅਸਲਾ ਲਾਇਸੰਸ ਧਾਰਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਲਾਇਸੰਸੀ ਅਸਲਾ ਮਿਤੀ 31-03-2024 ਸ਼ਾਮ 05 ਵਜੇ ਤੱਕ ਆਪਣੇ ਸਬੰਧਿਤ ਥਾਣਾ ਜਾਂ ਲਾਇਸੰਸੀ ਡੀਲਰਾਂ ਪਾਸ ਜਮਾਂ ਕਰਵਾਉਣ।ਜਿਨ੍ਹਾਂ ਅਸਲਾ ਲਾਇਸੰਸ ਧਾਰਕਾਂ ਵੱਲੋਂ ਮਿਤੀ 31-03-2024 ਤੱਕ ਆਪਣਾ ਲਾਇਸੰਸੀ ਅਸਲਾ ਆਪਣੇ ਸਬੰਧਿਤ ਥਾਣਾ ਜਾਂ ਅਸਲਾ ਡੀਲਰ ਪਾਸ ਜਮਾਂ ਨਾਂ ਕਰਵਾਇਆ ਤਾਂ ਉਹਨਾਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Wednesday, March 20, 2024

ਪਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਆਸ਼ਰਮ ਪੂੰਨੀਆ ਵਿਖੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ

ਬੰਗਾ20ਮਾਰਚ (ਨਵਕਾਂਤ ਭਰੋਮਜਾਰਾ):- ਪਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਆਸ਼ਰਮ ਪੂੰਨੀਆ ਵਿਖੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਬੀਕੇ ਸਰੋਜ ਅਤੇ ਬੀਕੇ ਸ਼ਾਮ ਲਾਲ (ਯੂਕੇ) ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਬੀਕੇ ਸਰੋਜ ਨੇ ਪ੍ਰਵਚਨ ਕਰਦੇ ਹੋਏ ਕਿਹਾ ਕਿ ਆਤਮਾ ਅਮਰ ਹੈ ਅਤੇ ਸ਼ਰੀਰ ਨਾਸ਼ਵਾਨ ਹੈ। ਉਨ੍ਹਾਂ ਕਿਹਾ ਕਿ ਹਰ ਘੜੀ ਨੂੰ ਅੰਤਿਮ ਘੜੀ ਸਮਝਣਾ ਚਾਹੀਦਾ ਕਿਉਂਕਿ ਆਖਰ ਵਿੱਚ ਮਾਨਵ ਸ਼ਰੀਰ ਦਾ ਅੰਤ ਤੈਅ ਹੈ। ਉਨ੍ਹਾਂ ਕਿਹਾ ਕਿ ਮੈ ਬ੍ਰਹਮ ਲੋਕ ਤੋਂ ਉਤਰੀ ਹੋਈ ਸ਼ੁੱਧ ਆਤਮਾ ਹਾਂ।  ਆਪਣੀ ਦ੍ਰਿਸ਼ਟੀ ਨੂੰ ਸਹੀ ਅਤੇ ਸਾਫ ਰੱਖੋ। ਜਦੋਂ ਤੁਹਾਡੀ ਦ੍ਰਿਸ਼ਟੀ ਸਹੀ ਹੈ ਤਾਂ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਆਪਣੀ ਦ੍ਰਿਸ਼ਟੀ ਨੂੰ ਉਤਮ ਬਣਾਓ। ਪ੍ਰਵਚਨਾਂ ਉਪਰੰਤ ਸਮੂਹ ਇਕੱਤਰ ਸਾਧ ਸੰਗਤਾਂ ਵਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਕੀਰਤਨ ਕੀਤਾ ਗਿਆ। ਇਸ ਉਪਰੰਤ ਬ੍ਰਹਮਾ ਭੋਜਨ ਅਤੁੱਟ ਵਰਤਾਇਆ ਗਿਆ। ਇਸ ਮੌਕੇ ਬੀਕੇ ਬ੍ਰਿਜ ਮੋਹਨ ਕੋਹਲੀ, ਸੁਨੀਤਾ ਕੋਹਲੀ, ਰਾਮ ਮਿੱਤਰ ਕੋਹਲੀ, ਰਾਮ ਨਾਥ ਕੋਹਲੀ, ਪੁਸ਼ਪਾ ਕੋਹਲੀ, ਸਲੋਨੀ ਕੋਹਲੀ, ਰਾਜ ਕੁਮਾਰ ਮਾਹੀ, ਇੰਦਰ ਮੋਹਨ ਢੱਲ, ਮਨਜੀਤ ਕੌਰ, ਪਰਮਜੀਤ ਕੌਰ, ਬਲਦੇਵ ਰਾਜ, ਪੁਸ਼ਪਾ ਕੋਹਲੀ, ਪ੍ਰਵੀਨ ਸੱਦੀ, ਗੁਰਪ੍ਰੀਤ ਕੌਰ, ਆਸ਼ਾ ਰਾਣੀ, ਦੁਲਾਰੀ,ਲਲਿਤਾ, ਰੀਨਾ, ਵਿਸ਼ਨੂੰ , ਨਵਜੋਤ ਕੋਹਲੀ, ਨਵਰਾਜ ਕੋਹਲੀ, ਗਗਨ ਕੋਹਲੀ ਆਦਿ ਵੀ ਹਾਜਰ ਸਨ।

ਅੰਡਰ ਬ੍ਰਿਜ ਤੋਂ ਰਸਤਾ ਮਨਜ਼ੂਰ ਹੋਣ ਤੇ ਸਾਬਕਾ ਐਮ ਪੀ ਅਵਿਨਾਸ਼ ਰਾਏ ਖੰਨਾ ਭਾਜਪਾ ਆਗੂਆ ਸਮੇਤ ਬਹਿਰਾਮ ਪਹੁੰਚੇ:https://youtu.be/zwYIL-fzVps?si=FayKpWDdr52yAoXB

ਬੰਗਾ, 20ਮਾਰਚ(ਮਨਜਿੰਦਰ ਸਿੰਘ)
ਇਲਾਕਾ ਸੰਘਰਸ਼ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ    ਕਸਬਾ ਬਹਿਰਾਮ ਵਿਖੇ ਬਣ ਰਹੇ ਅੰਡਰ ਵ੍ਰਿਜ ਵਿਚੋਂ ਬਹਿਰਾਮ ਪਿੰਡ ਨੂੰ ਰਸਤਾ ਨਾ ਮਿਲਣ ਕਰਕੇ ਇਲਾਕੇ ਦੇ ਲੋਕਾਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਸੀ ਇਲਾਕੇ ਦੇ ਲੋਕਾਂ ਨੇ ਪ੍ਰਧਾਨ ਅਮਰਜੀਤ ਸਿੰਘ ਲੇਹਲ ਦੀ ਅਗਵਾਈ ਵਿੱਚ ਠੰਡ ਦੇ ਮੌਸਮ ਵਿੱਚ ਲੱਗਭੱਗ ਦੋ ਮਹੀਨੇ ਧਰਨੇ ਤੇ ਬੈਠੇ ਸਨ ਇਸ ਦੌਰਾਨ ਭਾਜਪਾ ਦੇ ਰਾਸ਼ਟਰੀ ਲੀਡਰ ਅਵਿਨਾਸ਼ ਰਾਏ ਖੰਨਾ ਸਾਬਕਾ ਐਮ ਪੀ ਧਰਨੇ ਵਿੱਚ ਸ਼ਾਮਲ ਹੋਏ ਅਤੇ ਇਲਾਕੇ ਭਰ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਇਸ ਜਾਇਜ਼ ਮੰਗ ਨੂੰ ਪੂਰਾ ਕਰਨਗੇ ਅਤੇ ਰਸਤਾ ਖਲਵਾਇਆ ਜਾਵੇਗਾ ਅਵਿਨਾਸ਼ ਰਾਏ ਖੰਨਾ ਦੇ ਯਤਨਾਂ ਸਦਕਾ ਬਹਿਰਾਮ ਇਲਾਕੇ ਨੂੰ ਵੱਡੀ ਰਾਹਤ ਮਿਲੀ ਇਸ ਮੋਕੇ ਤੇ ਸਮੂਹ ਨਗਰ ਨਿਵਾਸੀਆਂ ਇਲਾਕਾ ਨਿਵਾਸੀਆਂ ਵਲੋ ਅਵਿਨਾਸ਼ ਰਾਏ ਖੰਨਾ  ਨੂੰ ਵਿਸ਼ੇਸ਼ ਤੋਰ ਤੇ ਬਹਿਰਾਮ ਵਿਖੇ ਸਨਮਾਨਿਤ ਕੀਤਾ ਗਿਆ ਅਤੇ  ਤੇ ਉਹਨਾਂ ਨਾਲ ਜ਼ਿਲਾ ਭਾਜਪਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ  ਪ੍ਰਿਤਪਾਲ ਬਜਾਜ ਹਲਕਾ ਇੰਚਾਰਜ ਬੰਗਾ ਪੂਨਮ ਮਾਨਿਕ ਹਲਕਾ ਇੰਚਾਰਜ ਨਵਾਂਸ਼ਹਿਰ ਸੰਜੀਵ ਭਾਰਦਵਾਜ ਸਾਬਕਾ ਜਿਲਾ ਪ੍ਰਧਾਨ ਆਦਿ ਆਗੂਆਂ ਦਾ ਵੀ ਸਨਮਾਨ ਕੀਤਾ ਗਿਆ ਮੰਚ ਦਾ ਸੰਚਾਲਨ ਪ੍ਰੇਮ ਪਾਲ ਲਾਲੀ ਜਨਰਲ ਸਕੱਤਰ ਵਲੋਂ ਬਾਖੂਬੀ ਕੀਤਾ ਗਿਆ ਪ੍ਰਧਾਨ ਅਮਰਜੀਤ ਸਿੰਘ ਲੇਹਲ ਤੇ ਸਰਪੰਚ ਅਕਵਿੰਦਰ ਕੌਰ ਚਰਨਜੀਤ ਸਿੰਘ ਬਹਿਰਾਮ ਵਲੋਂ ਸਾਰੇ ਹੀ ਆਏ ਹੋਏ ਆਗੂਆਂ ਦਾ ਧੰਨਵਾਦ ਕੀਤਾ ਗਿਆ ਇਸ ਮੋਕੇ ਤੇ ਬਲਦੇਵ ਸਿੰਘ ਚੇਤਾਂ ਜ਼ਿਲਾ ਪ੍ਰਧਾਨ ਕਿਸਾਨ ਵਿੰਗ  ਜੋਗ ਰਾਜ ਜੋਗੀ ਨਿਮਾਣਾ ਜ਼ਿਲਾ ਪ੍ਰਧਾਨ ਐਸੀ ਵਿੰਗ। ਗਿਆਨੀ ਦਲਜੀਤ ਸਿੰਘ ਜੀ ਮਾਹਿਲਪੁਰੀ ਬਾਬਾ ਅਵਤਾਰ ਸਿੰਘ ਮਾਨ ਹਿੰਮਤ ਤੇਜਪਾਲ ਐਮ ਸੀ ਬੰਗਾ ਸੁਦੇਸ਼ ਕੁਮਾਰੀ ਹਰੀਸ਼ ਬਜਾਜ ਮੁਕੇਸ਼ ਖੋਸਲਾ ਮੰਡਲ ਪ੍ਰਧਾਨ ਬੰਗਾ ਰਾਜੀਵ ਸ਼ਰਮਾ ਸ਼੍ਰੀਧਰ ਮੰਡਲ ਪ੍ਰਧਾਨ ਬਹਿਰਾਮ ਪੰਡਿਤ ਹਰਮੇਸ਼ ਕੌਂਸਲ ਜੱਸੋਮਜਾਰਾ ਡਾਕਟਰ ਵਿਕਰਮ ਵਸਿਸਟ ਪਹਾੜੀਆਂ ਨਸ਼ੀਬ ਚੰਦ ਰਾਣਾ ਮਰਦਾਨਾ ਰਾਮ ਬਹਿਰਾਮ ਮਹਿੰਦਰ ਸਿੰਘ ਚੱਕ ਗੁਰੂ ਜੈ ਰਾਮ ਸਿੰਘ ਸ਼ੰਮੀ ਰਾਣੀ ਬਹਿਰਾਮ ਵਰਿੰਦਰ ਪਾਲ ਸਾਂਭੀ , ਵਿਜੇ ਕੁਮਾਰ ਆਦਿ ਆਗੂ ਹਾਜਰ ਸਨ

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਸ਼ਹੀਦੀ ਦਿਹਾੜਾ ਸਹੀਦੇ ਅਜਾਮ ਸਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਵਿੱਖੇ ਮੰਗ ਦਿਵਸ ਵਜੋਂ ਮਨਾਉਣ ਦਾ ਫੈਸਲਾ:

ਬੰਗਾ 20 ਮਾਰਚ ,(ਮਨਜਿੰਦਰ ਸਿੰਘ)ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਸੱਦੇ ਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਨੂੰ ਰਾਜ ਪੱਧਰ ਤੇ ਮੰਗ ਦਿਵਸ ਦੇ ਤੌਰ ਤੇ ਸਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਵਿਖੇ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਦਿਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ ਤੇ ਪੱਤਰਕਾਰਾਂ ਦੇ ਭੱਖਦੇ ਮਸਲਿਆਂ ਨੂੰ ਮਨਾਉਣ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆ ਪੀ ਸੀ ਜੇ ਯੂ ਦੇ ਐਕਟਿੰਗ ਪ੍ਰਧਾਨ ਜੈ ਸਿੰਘ ਛਿੱਬਰ ਨੇ ਕਿਹਾ ਕਿ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਆਗੂਆਂ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਦੇਸ਼ ਭਰ ਮੀਡੀਆ ਦੀ ਸਥਿਤੀ ਦਾ ਅਧਿਐਨ ਕਰਨ ਲਈ ਮੀਡੀਆ ਕਮਿਸ਼ਨ ਕਾਇਮ ਕੀਤਾ ਜਾਵੇ। ਪੱਤਰਕਾਰਾਂ ਦੀ ਰਾਖੀ ਲਈ ਮੀਡੀਆ ਸੇਫਟੀ ਐਕਟ ਅਤੇ ਵੇਜ਼ ਬੋਰਡ ਗਠਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਦੇ ਪੱਤਰਕਾਰਾਂ ਦੀਆਂ ਕਈ ਮੰਗਾਂ ਲਟਕਦੀਆਂ ਆ ਰਹੀਆਂ ਹਨ ਜਿਨ੍ਹਾਂ ਦੇ ਹੱਲ ਲਈ ਪੰਜਾਬ ਸਰਕਾਰ ਨੂੰ ਫੌਰੀ ਗੱਲਬਾਤ ਕਰਕੇ ਹੱਲ਼ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਬੱਸ ਸਫ਼ਰ ਦੀ ਮੁਫ਼ਤ ਸਹੂਲਤ ਲਾਗੂ ਕੀਤੀ ਜਾਵੇ ਅਤੇ ਪੈਨਸ਼ਨ ਲਾਗੂ ਕੀਤੀ ਜਾਵੇ। ਸਸਤੀਆਂ ਦਰਾਂ ਤੇ ਮਕਾਨ ਦੇਣ ਲਈ ਪੁੱਡਾ ਅਤੇ ਹੋਰ ਹਾਊਸਿੰਗ ਸਕੀਮਾਂ ਵਿੱਚ ਤਿੰਨ ਫੀਸਦੀ ਰਾਖਵਾਂਕਰਨ ਦਿਤਾ ਜਾਵੇ। ਚੰਡੀਗੜ੍ਹ ਵਿੱਚ ਮਕਾਨਾਂ ਦੀ ਗਿਣਤੀ ਵਧਾ ਕੇ ਪੰਜਾਹ ਕੀਤੀ ਜਾਵੇ।
https://youtu.be/G2y3j3r6gOk?si=zuep-sMecGhZVA-j

Thursday, March 14, 2024

ਕੌਮੀ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਦੇ ਯਤਨਾਂ ਸਦਕਾ ਬਹਿਰਾਮ ਪਿੰਡ ਨੂੰ ਰਸਤਾ ਖੁਲਿਆ ******. ਇਲਾਕਾ ਸੰਘਰਸ਼ ਕਮੇਟੀ ਦੀ ਹੋਈ ਜਿੱਤ ਼

ਬੰਗਾ/ਬਹਿਰਾਮ 14ਮਾਰਚ,(ਅਮਿਤ)
ਕਸਬਾ ਬਹਿਰਾਮ ਵਿਖੇ ਬਣ ਰਹੇ ਨੈਸ਼ਨਲ ਹਾਈਵੇ ਵਲੋਂ ਅੰਡਰ ਵ੍ਰਿਜ ਤੋਂ ਪਿੰਡ ਬਹਿਰਾਮ ਨੂੰ ਰਸਤਾ ਨਾ ਮਿਲਣ ਕਾਰਨ ਪਿੰਡ ਬਹਿਰਾਮ ਅਤੇ ਇਲਾਕੇ ਦੇ ਲੋਕ ,ਪ੍ਰਧਾਨ ਅਮਰਜੀਤ ਸਿੰਘ ਲੇਹਲ ਦੀ ਅਗਵਾਈ ਹੇਠ ਸੰਘਰਸ਼ ਤੇ ਬੈਠੇ ਸਨ ਇਸ ਦੌਰਾਨ ਭਾਜਪਾ ਦੇ ਕੌਮੀ ਆਗੂ ਸ੍ਰੀ ਅਵਿਨਾਸ਼ ਰਾਏ ਖੰਨਾ  ਵਿਸ਼ੇਸ਼ ਤੌਰ ਤੇ ਧਰਨੇ ਵਿੱਚ ਹਾਜ਼ਿਰ ਹੋਏ ਸਨ ਖੰਨਾ  ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਰਸਤਾ ਖੁਲਵਾਇਆ ਜਾਵੇਗਾ  ਅਵਿਨਾਸ਼ ਰਾਏ ਖੰਨਾ  ਨੇ ਇਹ ਸਾਰਾ ਮਸਲਾ ਕੇਂਦਰੀ ਮੰਤਰੀ ਨਿਤਿਨ ਗਡਕਰੀ  ਦੇ ਧਿਆਨ ਵਿੱਚ ਲਿਆਂਦਾ ਤੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤਾ ਜਾਰੀ ਕਰਕੇ ਰਸਤਾ ਖੁਲਵਾਇਆ ਗਿਆ  ਸੰਘਰਸ ਕਮੇਟੀ ਦੇ ਆਗੂਆਂ ਅਮਰਜੀਤ ਸਿੰਘ ਲੇਹਲ ਬਾਬਾ ਅਵਤਾਰ ਸਿੰਘ  ਬਾਬਾ ਦਲਜੀਤ ਸਿੰਘ ਮਾਹਿਲਪੁਰੀ  ਸਰਪੰਚ ਅਕਵਿੰਦਰ ਕੌਰ  ਬਹਿਰਾਮ ਚਰਨਜੀਤ ਸਿੰਘ ਬਹਿਰਾਮ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵਲੋ ਗੁਰਦੁਆਰਾ ਸ੍ਰੀ ਨਾਨਕ ਦਰਵਾਰ ਵਿਖੇ ਸੁਖਮਣੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਉਪਰੰਤ ਧੰਨਵਾਦੀ ਸਮਾਗਮ ਕਰਵਾਇਆ ਗਿਆ ਹਲਕਾ ਬੰਗਾ ਦੇ ਭਾਜਪਾ ਆਗੂਆਂ ਪ੍ਰਿਤਪਾਲ ਸਿੰਘ ਬਜਾਜ ਹਲਕਾ ਇੰਚਾਰਜ ਬੰਗਾ, ਜੋਗ ਰਾਜ ਜੋਗੀ ਨਿਮਾਣਾ ਜ਼ਿਲਾ ਪ੍ਰਧਾਨ ਐਸੀ ਵਿੰਗ, ਬਲਦੇਵ ਸਿੰਘ ਚੇਤਾਂ ਜ਼ਿਲਾ ਪ੍ਰਧਾਨ ਕਿਸਾਨ ਵਿੰਗ, ਵਿਜੇ ਕੁਮਾਰ ਵਿਸਥਾਰਕ ,ਪ੍ਰੇਮ ਪਾਲ ਲਾਲੀ ਜਨਰਲ ਸਕੱਤਰ, ਮੁਕੇਸ਼ ਖੋਸਲਾ ਮੰਡਲ ਪ੍ਰਧਾਨ ਬੰਗਾ, ਹਿੰਮਤ ਤੇਜਪਾਲ ਐਮ ਸੀ ਬੰਗਾ, ਰਾਣਾ ਨਸੀਬ ਚੰਦ ਫਰਾਲਾ ਮੰਡਲ ਪ੍ਰਧਾਨ ਐਸ਼ੀ ਵਿੰਗ ਆਦਿ ਆਗੂਆਂ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ ਇਸ ਮੋਕੇ ਤੇ ਜਸਵਿੰਦਰ ਸਿੰਘ ਬਹਿਰਾਮ ਮਨਜੀਤ ਲਾਲ  ਡਾਕਟਰ ਭੁਪਿੰਦਰ ਸਿੰਘ ਬਹਿਰਾਮ ਮੱਖਣ ਸਿੰਘ  ਬਹਿਰਾਮ ਅਵਤਾਰ ਸਿੰਘ ਕੱਟ ਮਲੂਕ ਸਿੰਘ ਬਹਿਰਾਮ ਮੋਹਿਤ ਚੱਕ ਗੁਰੂ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਜੀ ਆਦਿ ਹਾਜਿਰ ਸਨ

Sunday, March 10, 2024

ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਾਂਗਰਸ ਵਚਨਬੱਧ*****ਮਨੀਸ਼ ਤਿਵਾੜੀ ਐਮ ਪੀ ਨੇ ਜਨ ਸੰਪਰਕ ਮੁਹਿੰਮ ਤਹਿਤ ਪਿੰਡ ਖਟਕੜ ਕਲਾਂ ਵਿੱਚ ਕੀਤੀ ਮੀਟਿੰਗ

ਬੰਗਾ 10 ਮਾਰਚ(ਮਨਜਿੰਦਰ ਸਿੰਘ): ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਧਰਤੀ ਪਿੰਡ ਖਟਕੜ ਕਲਾਂ ਵਿੱਚ ਇੱਕ ਪਬਲਿਕ ਮੀਟਿੰਗ ਕਰਕੇ ਪਾਰਟੀ ਦੀ ਜਨ ਸੰਪਰਕ ਮੁਹਿੰਮ ਨੂੰ ਅੱਗੇ ਤੋਰਿਆ।  ਇਸ ਦੌਰਾਨ ਸੰਸਦ ਮੈਂਬਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸਦੇ ਨਾਲ ਹੀ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪਾਰਟੀ ਦੀ ਵਚਨਬੱਧਤਾ ਪ੍ਰਗਟਾਈ।
ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਦੇਸ਼ ਦੇ ਸ਼ਹੀਦਾਂ ਦੇ ਵਿਚਾਰਾਂ 'ਤੇ ਚੱਲਦਿਆਂ ਸਮਾਜ ਦੇ ਸਾਰੇ ਵਰਗਾਂ ਦੇ ਸਰਬਪੱਖੀ ਵਿਕਾਸ ਲਈ ਕੰਮ ਕੀਤਾ ਹੈ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਇਸ ਮੁੱਦੇ 'ਤੇ ਲੋਕਾਂ ਤੋਂ ਵੋਟਾਂ ਮੰਗੀਆਂ ਜਾਣਗੀਆਂ |  ਸੰਸਦ ਮੈਂਬਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਅਤੇ ਸਮਾਜ ਦੇ ਹੋਰ ਵਰਗਾਂ ਨਾਲ ਧੱਕਾ ਕਰ ਰਹੀ ਹੈ।  ਸਰਕਾਰ ਦੇ ਅੜੀਅਲ ਰਵੱਈਏ ਕਾਰਨ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।  ਇਸੇ ਤਰ੍ਹਾਂ, ਦਿਨੋਂ ਦਿਨ ਵਧ ਰਹੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਨੇ ਦੇਸ਼ ਦੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।  ਪਰ ਸਰਕਾਰ ਅਜਿਹੇ ਜ਼ਰੂਰੀ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਦਿਖਾਵੇਬਾਜ਼ੀ ਵਿੱਚ ਲੱਗੀ ਹੋਈ ਹੈ।  ਇਨ੍ਹਾਂ ਹਾਲਾਤਾਂ ਵਿੱਚ ਲੋਕ ਚਾਹੁੰਦੇ ਹਨ ਕਿ ਕਾਂਗਰਸ ਦੇਸ਼ ਦੀ ਸੱਤਾ ਦੀ ਵਾਗਡੋਰ ਸੰਭਾਲੇ।
ਇਸ ਮੌਕੇ ਉਨਾਂ ਨੇ ਪਿੰਡ ਖਟਕੜ ਕਲਾਂ ਅਤੇ ਕਲੇਰਾਂ ਦੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਇਲਾਕਾ ਨਿਵਾਸੀਆਂ ਨੂੰ ਭੇਂਟ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ, ਜ਼ਿਲ੍ਹਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦਰਵਜੀਤ ਸਿੰਘ ਪੁਨੀਆ, ਬਲਾਕ ਕਾਂਗਰਸ ਪ੍ਰਧਾਨ ਰਾਮਦਾਸ ਸਿੰਘ, ਸਤਨਾਮ ਸਿੰਘ ਸੰਧੂ, ਸਰਪੰਚ ਕੁਲਵਿੰਦਰ ਕੌਰ, ਰਣਜੀਤ ਸਿੰਘ ਸੰਧੂ ਮੁਖਤਿਆਰ ਸਿੰਘ ਸੰਧੂ ਆਦਿ ਹਾਜ਼ਰ ਸਨ।

Sunday, March 3, 2024

ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਐਲੂਮਨੀ ਮੀਟ ਦਾ ਆਯੋਜਨ

ਬੰਗਾ,3ਮਾਰਚ (ਅਮਿਤ )
ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਵਿਖੇ ਸਾਬਕਾ ਵਿਦਿਆਰਥੀਆਂ ਨੂੰ ਮਿਲਾਉਣ ਅਤੇ ਸੰਸਥਾ ਨਾਲ ਉਨ੍ਹਾਂ ਦੇ ਸੰਬੰਧਾਂ ਨੂੰ ਹੋਰ ਗੂੜ੍ਹੇ ਕਰਨ ਲਈ ਸਲਾਨਾ ਸਾਬਕਾ ਵਿਦਿਆਰਥੀ ਮਿਲਣੀ ਦਾ ਆਯੋਜਨ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਅਗਵਾਈ ਤੇ ਕਾਲਜ ਦੀ ਲੋਕਲ ਪ੍ਰਬੰਧਕੀ ਕਮੇਟੀ ਦੇ ਸਕੱਤਰ ਜਰਨੈਲ ਸਿੰਘ ਪੱਲੀ ਝਿੱਕੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਸ. ਸੁਖਦੇਵ ਸਿੰਘ ਭੌਰ ਨੇ ਸ਼ਿਰਕਤ ਕੀਤੀ ਤੇ ਉਨ੍ਹਾਂ ਨਾਲ ਵੀ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਜ਼ਿਲ੍ਹਾ ਯੋਜਨਾ ਬੋਰਡ ਨੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਵੀ ਹਾਜ਼ਰ ਹੋਏ।ਇਸ ਮੌਕੇ ਆਏ ਹੋਏ ਸਮੂਹ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਇਲਾਕੇ ਦੀ ਇਸ ਬਿਹਤਰੀਨ ਵਿੱਦਿਅਕ ਸੰਸਥਾ ਨੂੰ ਹੋਰ ਵੀ ਬੁਲੰਦੀਆਂ ਤੇ ਲਿਜਾਉਣ ਲਈ ਹਰ ਸੰਭਵ ਸਹਿਯੋਗ ਦੀ ਆਸ ਪ੍ਰਗਟਾਈ। ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਪਰਗਣ ਸਿੰਘ ਅਟਵਾਲ (ਰਿਟਾ.) ਨੇ ਆਪਣੇ ਸੰਬੋਧਨ ਵਿੱਚ ਕਾਲਜ ਨੂੰ ਤਰੱਕੀ ਦੀਆਂ ਲੀਹਾਂ 'ਤੇ ਤੋਰਨ ਲਈ ਅਰੰਭੇ ਵਿਕਾਸ ਕਾਰਜਾਂ 'ਚ ਸਹਿਯੋਗ ਦੇਣ ਵਾਲੇ ਹਰ ਸ਼ਖਸ ਦਾ ਧੰਨਵਾਦ ਕੀਤਾ।ਮੁੱਖ ਮਹਿਮਾਨ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਆਪਣੇ ਸਿਆਸੀ ਜੀਵਨ 'ਚ ਸਿੱਖ ਨੈਸ਼ਨਲ ਕਾਲਜ ਦੀ ਅਹਿਮੀਅਤ ਬਾਰੇ ਜ਼ਿਕਰ ਕਰਦਿਆਂ ਆਖਿਆ ਕਿ ਕਾਲਜ ਨੇ ਮੈਨੂੰ ਉਹ ਅਨੇਕਾਂ ਗੁਣ ਬਖਸ਼ੇ ਜਿਨ੍ਹਾਂ ਨੇ ਮੇਰੀ ਸ਼ਖ਼ਸੀਅਤ ਵਿੱਚ ਨਿਖਾਰ ਲਿਆ ਸਿੱਖ ਸਮਾਜ ਦੀ ਸੇਵਾ ਕਰਨ ਦੇ ਯੋਗ ਬਣਾਇਆ। ਸਤਵੀਰ ਸਿੰਘ ਪੱਲੀ ਝਿੱਕੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਕਾਲਜ ਨੇ ਸਮਾਜ ਨੂੰ ਅਨੇਕਾਂ ਬਿਹਤਰੀਨ
ਅਫ਼ਸਰ,ਖਿਡਾਰੀ,ਨੇਤਾ,ਕਵੀ ਅਤੇ ਕਲਾਕਾਰ ਦਿੱਤੇ ਹਨ‌ ਤੇ ਇਸ ਕਾਲਜ ਦੀ ਚੜ੍ਹਦੀ ਕਲਾ ਲਈ ਹਰ ਸੰਭਵ ਯਤਨ ਨਿਰੰਤਰ ਜਾਰੀ ਰਹਿਣਗੇ।ਇਸ ਮੌਕੇ ਵੱਖ-ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਡਾ. ਸੋਹਣ ਸਿੰਘ ਪਰਮਾਰ,ਦਰਬਾਰਾ ਸਿੰਘ ਪਰਿਹਾਰ, ਪੂਰਨ ਭਾਗ ਸਿੰਘ ਨਿਊਜ਼ੀਲੈਂਡ, ਅੰਤਰਰਾਸ਼ਟਰੀ ਅਥਲੀਟ ਸੁਰਜੀਤ ਕੌਰ, ਪੱਤਰਕਾਰ ਮਨਜਿੰਦਰ ਸਿੰਘ ਤੇ ਨਰਿੰਦਰ ਮਾਹੀ ਜੀ,ਚੀਫ ਇੰਜੀਨੀਅਰ ਹਰਮੇਸ਼ ਕੁਮਾਰ, ਨਰਿੰਦਰ ਸਿੰਘ ਆਦਿ ਨੇ ਕਾਲਜ ਦੇ ਸਰਬਪੱਖੀ ਵਿਕਾਸ ਲਈ ਆਪਣੇ ਕੀਮਤੀ ਸੁਝਾਅ ਸਾਂਝੇ ਕੀਤੇ ਤੇ ਕਾਲਜ ਦੀ ਯਾਦਾਂ ਵੀ ਤਾਜ਼ੀਆਂ ਕੀਤੀਆਂ। ਨਾਲ ਹੀ ਉਨ੍ਹਾਂ ਨੇ ਕਾਲਜ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਇਸ ਮੌਕੇ ਜਰਨੈਲ ਸਿੰਘ ਪੱਲੀ ਝਿੱਕੀ, ਸਰਜਿੰਦਰ ਸਿੰਘ ਬਾਹੜੋਵਾਲ ਤੇ ਰਣਜੀਤ ਜੱਖੂ ਜੱਸੋਮਜਾਰਾ ਦੀ ਹਾਜ਼ਰੀ ਵੀ ਵਿਸ਼ੇਸ਼ ਰੂਪ ਵਿੱਚ ਰਹੀ।ਮੰਚ ਸੰਚਾਲਨ ਡਾ. ਨਿਰਮਲਜੀਤ ਕੌਰ ਅਤੇ ਪ੍ਰੋ. ਗੁਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ। ਆਏ ਹੋਏ ਮਹਿਮਾਨਾਂ ਲਈ ਧੰਨਵਾਦੀ ਸ਼ਬਦ ਡਾ. ਕਮਲਦੀਪ ਕੌਰ ਮੱਕੜ ਨੇ ਸਾਂਝੇ ਕੀਤੇ। ਇਸ ਮੌਕੇ ਕਾਲਜ ਦੀ ਪ੍ਰੋ. ਇੰਦੂ ਰੱਤੀ, ਪ੍ਰੋ. ਆਬਿਦ ਵਕਾਰ, ਪ੍ਰੋ. ਹਰਜੋਤ ਸਿੰਘ, ਪਰਮਜੀਤ ਸਿੰਘ ਸੁਪ੍ਰਿੰਟੈਂਡੈਂਟ, ਪ੍ਰੋ. ਸੁਨਿਧੀ ਮਿਗਲਾਨੀ,ਪ੍ਰੋ. ਅੰਮ੍ਰਿਤ ਕੌਰ, ਡਾ. ਦਵਿੰਦਰ ਕੌਰ, ਪ੍ਰੋ. ਗੁਰਵਿੰਦਰ ਸਿੰਘ,ਪ੍ਰੋ. ਜੋਤੀ ਪ੍ਰਕਾਸ਼, ਪ੍ਰੋ. ਵਿਪਨ ਆਦਿ ਮੌਜੂਦ ਸਨ।

Friday, March 1, 2024

ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਮਾਰਚ ਮਹੀਨੇ ਕਰਤਾਰਪੁਰ ਸਾਹਿਬ (ਪਾਕਿ:) ਵਿਖੇ ਸ਼ਰਧਾਲੂਆਂ ਦੇ ਪੰਜ ਜਥੇ ਹੋਣਗੇ ਨਤਮਸਤਕ।* *********ਸ਼ਰਧਾਲੂਆਂ ਦਾ ਇਸ ਮਹੀਨੇ ਦਾ ਪਹਿਲਾ ਅਤੇ ਕੁਲ ਮਿਲਾ ਕੇ 30ਵਾਂ ਜੱਥਾ ਕਰਤਾਰਪੁਰ (ਪਾਕਿ:)ਵਿਖੇ ਭਲਕੇ ਹੋਵੇਗਾ ਨਤਮਸਤਕ।*

ਬੰਗਾ,1ਮਾਰਚ (ਮਨਜਿੰਦਰ ਸਿੰਘ )
ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਕਰਤਾਰਪੁਰ ਸਾਹਿਬ (ਪਾਕਿ:) ਦਾ ਲਾਂਘਾ ਦੁਬਾਰਾ ਖੁਲ੍ਹਣ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਪੁਰ ਸਾਹਿਬ  ਦੇ ਦਰਸ਼ਨਾਂ ਲਈ  ਜੱਥੇ ਭੇਜਣ ਦੀ ਸੇਵਾ ਨਿਰੰਤਰ ਜਾਰੀ ਹੈ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਰਚ ਮਹੀਨੇ ਵਿਚ ਸ੍ਰੀ ਕਰਤਾਰਪੁਰ ਸਾਹਿਬ ਲਈ ਸੁਸਾਇਟੀ ਵਲੋਂ ਪੰਜ ਜੱਥੇ ਭੇਜੇ ਜਾ ਰਹੇ ਹਨ ਜੋ ਕਿ 3 ਮਾਰਚ, 8 ਮਾਰਚ, 11 ਮਾਰਚ, 17 ਮਾਰਚ ਅਤੇ 22 ਮਾਰਚ ਨੂੰ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣਗੇ। ਪਿਛਲੇ ਦੋ ਸਾਲਾਂ ਦੌਰਾਨ ਹੁਣ ਤੱਕ 29 ਜੱਥੇ ਡੇਰਾ ਬਾਬਾ ਟਰਮੀਨਲ ਰਾਹੀਂ ਇਸ ਮੁਕੱਦਸ ਅਸਥਾਨ ਦੇ ਦਰਸ਼ਨ ਕਰ ਚੁੱਕੇ ਹਨ ਅਤੇ 45 ਸ਼ਰਧਾਲੂਆਂ ਦਾ 30ਵਾਂ ਜੱਥਾ ਕਲ (ਮਿਤੀ 03 ਮਾਰਚ 2024 ਦਿਨ ਐਤਵਾਰ) ਨੂੰ ਦਰਸ਼ਨਾਂ ਲਈ ਰਵਾਨਾ ਹੋ ਰਿਹਾ ਹੈ। ਉਨਾਂ ਦੱਸਿਆ ਕਿ ਇਹ ਜੱਥਾ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦਫਤਰ ਤੋਂ ਸਵੇਰੇ ਚਾਰ ਵੱਜੇ ਬੱਸ ਰਾਹੀਂ ਰਵਾਨਾ ਹੋਵੇਗਾ ।ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਇਹ ਜੱਥਾ ਕਰਤਾਰਪੁਰ ਸਾਹਿਬ ਕਾਰੀਡੋਰ ਰਾਹੀਂ ਪਾਕਿਸਤਾਨ ਵਿਖੇ ਦਾਖਲ ਹੋਵੇਗਾ। ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਤੋਂ ਬਾਅਦ ਸੰਗਤਾਂ ਸ਼ਾਮ ਨੂੰ ਵਾਪਿਸ ਪਰਤ ਆਉਣਗੀਆਂ। ਇਸ ਜੱਥੇ  ਵਿਚ ਨਵਾਂਸ਼ਹਿਰ ਤੋਂ ਇਲਾਵਾ ਬੰਗਾ, ਪਰਾਗਪੁਰ, ਲਧਾਣਾ ਉੱਚਾ,  ਰਾਹੋਂ, , ਬਛੌੜੀ,  ਕੰਗਨਾ ਬੇਟ, ਬਲਾਚੌਰ, ਜਿੰਦੋਵਾਲ,  ਮਝੂਰ, ਕਾਹਲੋਂ, ਮੁਕੰਦਪੁਰ, ਸੁੱਧਾ ਮਾਜਰਾ,  ਆਦਿਕ ਤੋਂ ਹੋਰ ਸੰਗਤਾਂ ਵੀ ਸ਼ਾਮਲ ਹੋਣਗੀਆਂ। ਉਨਾ ਅੱਗੇ ਦੱਸਿਆ ਕਿ ਪੰਜ ਜਥਿਆਂ ਤੋਂ ਇਲਾਵਾ ਮਾਰਚ ਮਹੀਨੇ ਵਿਚ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਰਾਹੀਂ ਕਰੀਬ 60 ਤੋਂ ਵੱਧ ਸੱਜਣ ਬੁਕਿੰਗ ਕਰਵਾ ਕੇ ਆਪਣੇ ਨਿੱਜੀ ਸਾਧਨਾਂ ਰਾਹੀਂ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀ  ਜਾ ਰਹੇ ਹਨ।ਸੁਸਾਇਟੀ ਵਲੋਂ ਹਰ ਮਹੀਨੇ  ਇਨਾਂ ਜਥਿਆਂ ਦੀ ਡਾਕੂਮੈਂਟੇਸ਼ਨ ਤੋਂ ਇਲਾਵਾ ਟਰਾਂਸਪੋਰਟੇਸ਼ਨ, ਨਾਸ਼ਤਾ, ਰਾਤ ਦਾ ਖਾਣਾ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਵੀ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਸੋਸਾਇਟੀ ਵਲੋਂ ਇਸ ਤੋਂ ਅਗਲਾ ਜੱਥਾ 08 ਮਾਰਚ ਨੂੰ ਭੇਜਿਆ ਜਾਵੇਗਾ।ਇਸ ਮੌਕੇ ਉਨਾ ਨਾਲ ਉੱਤਮ ਸਿੰਘ ਸੇਠੀ, ਬਲਵੰਤ ਸਿੰਘ ਸੋਇਤਾ, ਜਗਦੀਪ ਸਿੰਘ, ਪਲਵਿੰਦਰ ਸਿੰਘ, ਬਖਸ਼ੀਸ਼ ਸਿੰਘ, ਇੰਦਰਜੀਤ ਸਿੰਘ ਬਾਹੜਾ, ਮਨਮੋਹਨ ਸਿੰਘ,  ਕੁਲਜੀਤ ਸਿੰਘ ਖਾਲਸਾ, ਹਕੀਕਤ ਸਿੰਘ, ਬਲਦੇਵ ਸਿੰਘ, ਜੋਗਿੰਦਰ ਸਿੰਘ ਮਹਾਲੋਂ, ਗਿਆਨ ਸਿੰਘ, ਦਲਜੀਤ ਸਿੰਘ, ਮਹਿੰਦਰ ਸਿੰਘ ਜਾਫਰਪੁਰ ਅਤੇ ਹੋਰ ਮੈਂਬਰ ਵੀ ਮੌਜੂਦ ਸਨ।

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...