Friday, March 1, 2024

ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਮਾਰਚ ਮਹੀਨੇ ਕਰਤਾਰਪੁਰ ਸਾਹਿਬ (ਪਾਕਿ:) ਵਿਖੇ ਸ਼ਰਧਾਲੂਆਂ ਦੇ ਪੰਜ ਜਥੇ ਹੋਣਗੇ ਨਤਮਸਤਕ।* *********ਸ਼ਰਧਾਲੂਆਂ ਦਾ ਇਸ ਮਹੀਨੇ ਦਾ ਪਹਿਲਾ ਅਤੇ ਕੁਲ ਮਿਲਾ ਕੇ 30ਵਾਂ ਜੱਥਾ ਕਰਤਾਰਪੁਰ (ਪਾਕਿ:)ਵਿਖੇ ਭਲਕੇ ਹੋਵੇਗਾ ਨਤਮਸਤਕ।*

ਬੰਗਾ,1ਮਾਰਚ (ਮਨਜਿੰਦਰ ਸਿੰਘ )
ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਕਰਤਾਰਪੁਰ ਸਾਹਿਬ (ਪਾਕਿ:) ਦਾ ਲਾਂਘਾ ਦੁਬਾਰਾ ਖੁਲ੍ਹਣ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਪੁਰ ਸਾਹਿਬ  ਦੇ ਦਰਸ਼ਨਾਂ ਲਈ  ਜੱਥੇ ਭੇਜਣ ਦੀ ਸੇਵਾ ਨਿਰੰਤਰ ਜਾਰੀ ਹੈ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਰਚ ਮਹੀਨੇ ਵਿਚ ਸ੍ਰੀ ਕਰਤਾਰਪੁਰ ਸਾਹਿਬ ਲਈ ਸੁਸਾਇਟੀ ਵਲੋਂ ਪੰਜ ਜੱਥੇ ਭੇਜੇ ਜਾ ਰਹੇ ਹਨ ਜੋ ਕਿ 3 ਮਾਰਚ, 8 ਮਾਰਚ, 11 ਮਾਰਚ, 17 ਮਾਰਚ ਅਤੇ 22 ਮਾਰਚ ਨੂੰ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣਗੇ। ਪਿਛਲੇ ਦੋ ਸਾਲਾਂ ਦੌਰਾਨ ਹੁਣ ਤੱਕ 29 ਜੱਥੇ ਡੇਰਾ ਬਾਬਾ ਟਰਮੀਨਲ ਰਾਹੀਂ ਇਸ ਮੁਕੱਦਸ ਅਸਥਾਨ ਦੇ ਦਰਸ਼ਨ ਕਰ ਚੁੱਕੇ ਹਨ ਅਤੇ 45 ਸ਼ਰਧਾਲੂਆਂ ਦਾ 30ਵਾਂ ਜੱਥਾ ਕਲ (ਮਿਤੀ 03 ਮਾਰਚ 2024 ਦਿਨ ਐਤਵਾਰ) ਨੂੰ ਦਰਸ਼ਨਾਂ ਲਈ ਰਵਾਨਾ ਹੋ ਰਿਹਾ ਹੈ। ਉਨਾਂ ਦੱਸਿਆ ਕਿ ਇਹ ਜੱਥਾ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦਫਤਰ ਤੋਂ ਸਵੇਰੇ ਚਾਰ ਵੱਜੇ ਬੱਸ ਰਾਹੀਂ ਰਵਾਨਾ ਹੋਵੇਗਾ ।ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਇਹ ਜੱਥਾ ਕਰਤਾਰਪੁਰ ਸਾਹਿਬ ਕਾਰੀਡੋਰ ਰਾਹੀਂ ਪਾਕਿਸਤਾਨ ਵਿਖੇ ਦਾਖਲ ਹੋਵੇਗਾ। ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਤੋਂ ਬਾਅਦ ਸੰਗਤਾਂ ਸ਼ਾਮ ਨੂੰ ਵਾਪਿਸ ਪਰਤ ਆਉਣਗੀਆਂ। ਇਸ ਜੱਥੇ  ਵਿਚ ਨਵਾਂਸ਼ਹਿਰ ਤੋਂ ਇਲਾਵਾ ਬੰਗਾ, ਪਰਾਗਪੁਰ, ਲਧਾਣਾ ਉੱਚਾ,  ਰਾਹੋਂ, , ਬਛੌੜੀ,  ਕੰਗਨਾ ਬੇਟ, ਬਲਾਚੌਰ, ਜਿੰਦੋਵਾਲ,  ਮਝੂਰ, ਕਾਹਲੋਂ, ਮੁਕੰਦਪੁਰ, ਸੁੱਧਾ ਮਾਜਰਾ,  ਆਦਿਕ ਤੋਂ ਹੋਰ ਸੰਗਤਾਂ ਵੀ ਸ਼ਾਮਲ ਹੋਣਗੀਆਂ। ਉਨਾ ਅੱਗੇ ਦੱਸਿਆ ਕਿ ਪੰਜ ਜਥਿਆਂ ਤੋਂ ਇਲਾਵਾ ਮਾਰਚ ਮਹੀਨੇ ਵਿਚ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਰਾਹੀਂ ਕਰੀਬ 60 ਤੋਂ ਵੱਧ ਸੱਜਣ ਬੁਕਿੰਗ ਕਰਵਾ ਕੇ ਆਪਣੇ ਨਿੱਜੀ ਸਾਧਨਾਂ ਰਾਹੀਂ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀ  ਜਾ ਰਹੇ ਹਨ।ਸੁਸਾਇਟੀ ਵਲੋਂ ਹਰ ਮਹੀਨੇ  ਇਨਾਂ ਜਥਿਆਂ ਦੀ ਡਾਕੂਮੈਂਟੇਸ਼ਨ ਤੋਂ ਇਲਾਵਾ ਟਰਾਂਸਪੋਰਟੇਸ਼ਨ, ਨਾਸ਼ਤਾ, ਰਾਤ ਦਾ ਖਾਣਾ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਵੀ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਸੋਸਾਇਟੀ ਵਲੋਂ ਇਸ ਤੋਂ ਅਗਲਾ ਜੱਥਾ 08 ਮਾਰਚ ਨੂੰ ਭੇਜਿਆ ਜਾਵੇਗਾ।ਇਸ ਮੌਕੇ ਉਨਾ ਨਾਲ ਉੱਤਮ ਸਿੰਘ ਸੇਠੀ, ਬਲਵੰਤ ਸਿੰਘ ਸੋਇਤਾ, ਜਗਦੀਪ ਸਿੰਘ, ਪਲਵਿੰਦਰ ਸਿੰਘ, ਬਖਸ਼ੀਸ਼ ਸਿੰਘ, ਇੰਦਰਜੀਤ ਸਿੰਘ ਬਾਹੜਾ, ਮਨਮੋਹਨ ਸਿੰਘ,  ਕੁਲਜੀਤ ਸਿੰਘ ਖਾਲਸਾ, ਹਕੀਕਤ ਸਿੰਘ, ਬਲਦੇਵ ਸਿੰਘ, ਜੋਗਿੰਦਰ ਸਿੰਘ ਮਹਾਲੋਂ, ਗਿਆਨ ਸਿੰਘ, ਦਲਜੀਤ ਸਿੰਘ, ਮਹਿੰਦਰ ਸਿੰਘ ਜਾਫਰਪੁਰ ਅਤੇ ਹੋਰ ਮੈਂਬਰ ਵੀ ਮੌਜੂਦ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...