Thursday, February 29, 2024

ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ)ਕਰੇਗਾ ਫ਼ਤਹਿ: ਕੁਸ਼ਲਪਾਲ ਮਾਨ

ਬੰਗਾ29, ਫਰਵਰੀ (ਮਨਜਿੰਦਰ ਸਿੰਘ)ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਕੌਮੀ ਜਰਨਲ ਸਕੱਤਰ ਕੁਸ਼ਲਪਾਲ ਸਿੰਘ ਮਾਨ ਨੇ ਅੱਜ ਬੰਗਾ ਵਿਖੇ ਲੋਕ ਸਭਾ ਚੋਣਾਂ ਦਾ ਹਲਕਾ ਬੰਗਾ ਵਿੱਚ ਪ੍ਰਚਾਰ ਦਾ ਆਗਾਜ ਕਰਦਿਆਂ ਪ੍ਰੈਸ ਨਾਲ ਵਾਰਤਾ ਕੀਤੀ ਗਈ| ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਅਤੇ ਪਾਰਟੀ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ( ਐਮ ਪੀ)ਵਲੋਂ ਉਨ੍ਹਾਂ ਨੂੰ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਆਉਣ ਵਾਲੀਆਂ ਚੋਣਾਂ ਲਈ ਉਮੀਦਵਾਰ ਐਲਾਨਿਆ ਗਿਆ ਹੈ|ਉਨ੍ਹਾਂ ਇਸ ਹਲਕੇ ਤੋਂ ਪਾਰਟੀ ਦੀ ਜਿੱਤ ਦਾ ਦਾਵਾ ਕਰਦਿਆਂ ਕਿਹਾ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਇਕੱਲੇ ਜਾਂ ਹੋਰ ਹਮਖਿਆਲੀ  ਪਾਰਟੀਆਂ ਨਾਲ ਚੋਣਾਂ ਲੜੇਗੀ ਅਤੇ ਜਿੱਤ ਪ੍ਰਾਪਤ ਕਰੇਗੀ| ਉਨ੍ਹਾਂ ਕਿਸਾਨਾਂ ਦੇ ਸੰਗ੍ਰਸ ਦੀ ਹਮਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਰਕਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾਉਂਦੇ ਹੋਏ  ਸੰਭੂ ਅਤੇ ਖਨੌਰੀ ਬਾਡਰਾਂ ਤੇ ਭਾਰੀ ਗਿਣਤੀ ਵਿੱਚ ਬੈਠੇ ਹਨ|ਇਸ ਮੌਕੇ ਪਵਨਪ੍ਰੀਤ ਸਿੰਘ ਪੰਮਾ ਦਫ਼ਤਰ ਸਕੱਤਰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਬੀਬੀ ਕੁਲਵਿੰਦਰ ਕੌਰ, ਬੀਬੀ ਹਰਜਿੰਦਰ ਕੌਰ, ਬੀਬੀ ਕਮਲਪ੍ਰੀਤ ਕੌਰ, ਬੀਬੀ ਪਰਮਿੰਦਰ ਕੌਰ  ਗੁਣਾਚੌਰ, ਬਾਬਾ ਜਸਬੀਰ ਸਿੰਘ ਸਰਪ੍ਰਸਤ ਜਿਲ੍ਹਾ ਨਵਾਂਸਹਿਰ, ਪਰਮਜੀਤ ਸਿੰਘ ਬਜੀਦਪੁਰ, ਮਨਜੀਤ ਸਿੰਘ ਬਜੀਦਪੁਰ, ਬੀ ਐਸ ਕਰੀਹਾ , ਗੁਰਜਿੰਦਰ ਸਿੰਘ, ਗੁਰਿੰਦਰ ਸਿੰਘ ਮੁਗਲਮਾਜਰੀ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...