ਮੁਕੰਦਪੁਰ 3 ਮਈ (ਸ਼ਕੁੰਤਲਾ ਸਰੋਆ )
ਲਾਇਨਜ਼ ਕਲੱਬ ਮੁਕੰਦਪੁਰ (ਐਕਟਿਵ) ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਫੱਤੂ ਵਿਖੇ ਵਿਦਿਆਰਥੀਆਂ ਸਟੇਸ਼ਨਰੀ ਵੰਡੀ ਗਈ। ਕਲੱਬ ਵਲੋਂ ਇਹ ਕਾਰਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਗਿਆ। ਕਲੱਬ ਦੇ ਜੋਨ ਚੇਅਰਮੈਨ ਲਾਇਨ ਚਰਨਜੀਤ ਨੇ ਵਿਦਿਆਰਥੀਆਂ ਨੂੰ ਜੀਵਨ ’ਚ ਸਥਾਪਤੀ ਲਈ ਸਿੱਖਿਆ ਅਧਿਐਨ ਨੂੰ ਉਸਾਰੂ ਢੰਗ ਨਾਲ ਨਿਭਾਉਣ ਦੀ ਲੋਡ਼ ਹੈ। ਇਸ ਮੌਕੇ ਕਲੱਬ ਦੇ ਸਕੱਤਰ ਹਰਮਿੰਦਰ ਸਿੰਘ ਅਤੇ ਸਕੂਲ ਮੁੱਖੀ ਮੈਡਮ ਮਨਜੀਤ ਕੌਰ ਨੇ ਡਾ. ਅੰਬੇਡਕਰ ਨੂੰ ਵਿਦਿਆਰਥੀ ਜੀਵਨ ਦੇ ਪ੍ਰੇਰਕ ਦੱਸਿਆ ਅਤੇ ਉਹਨਾਂ ਤੋਂ ਮਾਰਗ ਦਰਸ਼ਨ ਲੈਣ ਲਈ ਪ੍ਰੇਰਿਆ। ਇਸ ਮੌਕੇ ਕਲੱਬ ਦੇ ਨੁਮਾਇੰਦਿਆਂ ਵਿੱਚ ਪ੍ਰਧਾਨ ਡਾ. ਯਾਦਵਿੰਦਰ ਸਿੰਘ, ਲਾਇਨ ਐਡਵੋਕੇਟ ਕਮਲਜੀਤ ਸਿੰਘ, ਲਾਇਨ ਦਲਵੀਰ ਚੰਦ, ਲਾਇਨ ਸਤਪਾਲ ਮੰਡੇਰ, ਲਾਇਨ ਜਸਵਿੰਦਰ ਸਿੰਘ, ਲਾਇਨ ਆਸ਼ਾ ਰਾਣੀ ਸ਼ਕੁੰਤਲਾ ਸਰੋਆ ਤੋਂ ਇਲਾਵਾ ਸਕੂਲ ਸਟਾਫ਼ ਵਿੱਚ ਮੈਡਮ ਸੁਦੇਸ਼ ਕੁਮਾਰੀ ਵੀ ਸ਼ਾਮਲ ਸਨ।
No comments:
Post a Comment