Friday, June 14, 2024

ਗਗਨਦੀਪ ਗਰਚਾ ਬਣੇ ਰਹਿਣਗੇ "ਗਰਚਾ ਮਿਊਜ਼ਿਕ ਇੰਸਟੀਚਿਊਟ" ਦੇ ਡਾਇਰੈਕਟਰ -ਭਾਰਟਾ

ਬੰਗਾ 14ਜੂਨ (ਤਜਿੰਦਰ ਗਿਨੀ)
ਗਰਚਾ ਮਿਊਜ਼ਿਕ ਇੰਸਟੀਚਿਊਟ ਦੋਆਬਾ ਇਲਾਕੇ ਦਾ ਉਹ ਮਾਣ ਹੈ ਜਿਸਨੇ ਰੋਸ਼ਨ ਪ੍ਰਿੰਸ ਤੋਂ ਲੈਕੇ ਅਨੇਕਾਂ ਕਲਾਕਾਰ,ਸਾਜਿੰਦੇ,ਲਿਖਾਰੀ ਅਤੇ ਸੰਗੀਤ ਅਧਿਆਪਕ ਸਮਾਜ ਦੀ ਝੋਲੀ ਪਾਏ ਹਨ,ਇਹ ਬੋਲ ਅੱਜ ਕੁਲਵਿੰਦਰ ਸਿੰਘ ਭਾਰਟਾ (ਸਰਪ੍ਰਸਤ ਲੋਕ ਭਲਾਈ ਸੇਵਾ ਸੋਸਾਇਟੀ) ਨੇ ਮਰਹੂਮ ਉਸਤਾਦ ਜੋਗਾ ਸਿੰਘ ਗਰਚਾ ਜੀ (ਸੰਸਥਾਪਕ) ਦੀ ਕਮੀ ਨੂੰ ਮਹਿਸੂਸ ਕਰਦਿਆਂ ਆਖੇ,ਅੱਜ ਅਦਾਰੇ ਦੀ ਕਮੇਟੀ ਵਲੋਂ ਪਿਛਲੇ ਕੁਝ ਕੁ ਦਿਨਾਂ ਦੇ ਘਟਨਾਕ੍ਰਮ ਦੀ ਪੜਚੋਲ ਕਰਦੇ ਹੋਏ ਮੰਥਨ ਕੀਤਾ ਗਿਆ ਹੈ,ਜਿਸ ਵਿੱਚ ਕਾਫੀ ਫੈਸਲੇ ਅਤੇ ਅਗਾਂਹ ਦੇ ਪ੍ਰੋਗਰਾਮ ਉਲੀਕੇ ਗਏ ਹਨ,ਗਗਨਦੀਪ ਗਰਚਾ ਦੀ ਬੇ-ਦਾਗ ਸ਼ਵੀ ਨੂੰ ਦੇਖਦੇ ਹੋਏ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਉਹ ਬਤੋਰ ਇੰਸਟੀਚਿਊਟ ਦੇ ਡਾਇਰੈਕਟਰ ਬਣੇ ਰਹਿਣਗੇ ਅਤੇ ਇੰਸਟੀਚਿਊਟ ਵਲੋਂ ਤਿਆਰ ਕੀਤੇ ਕਲਾਕਾਰਾਂ ਦੇ ਰਵਈਏ ਨੂੰ ਭਾਂਪਦੇ ਹੋਏ ਉਹਨਾਂ ਨੂੰ ਕਾਊਂਸਲਿੰਗ ਦੇਣ ਲਈ ਅਲੱਗ ਤੋਂ ਜਿੰਮੇਵਾਰੀਆਂ ਲਗਾਈਆਂ ਗਈਆਂ ਹਨ ਤਾਂ ਜੋ ਮਰਹੂਮ ਗਰਚਾ ਸਾਹਿਬ ਦਾ ਪੰਜਾਬੀ ਵਿਰਾਸਤੀ ਗਾਇਕੀ ਨੂੰ ਪ੍ਰਫੁਲਤ ਕਰਨ ਅਤੇ ਸੱਭਿਅਕ ਗੀਤਾਂ ਰਾਹੀਂ ਲੱਚਰ ਗਾਇਕੀ ਖਿਲਾਫ ਅਰੰਭਿਆ ਮਿਸ਼ਨ ਹੋਰ ਪ੍ਰਫੁਲਤ ਹੋ ਸਕੇ,ਇਸ ਤੋਂ ਇਲਾਵਾ ਜੁਲਾਈ ਮਹੀਨੇ ਵਿੱਚ ਮਰਹੂਮ ਪੰਜਾਬੀ ਗਾਇਕਾ ਸੁਰਿੰਦਰ ਕੌਰ ਜੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਉਣ ਵਾਰੇ ਵੀ ਚਰਚਾ ਰਹੀ,ਮੀਟਿੰਗ ਵਿੱਚ ਸਾਥੀ ਰਾਮ ਸਿੰਘ ਨੂਰਪੁਰੀ (ਪੰਜਾਬ ਪ੍ਰਧਾਨ ਕੁਲ ਹਿੰਦ ਖੇਤ ਮਜਦੂਰ ਯੂਨੀਅਨ, ਕੁਲਵਿੰਦਰ ਸਿੰਘ ਭਾਰਟਾ (ਸਰਪ੍ਰਸਤ ਲੋਕ ਭਲਾਈ ਸੇਵਾ ਸੋਸਾਇਟੀ) , ਵਰਿੰਦਰ ਕੁਮਾਰ (ਐਸ.ਐਚ.ਓ,ਈਸੜੂ) ਪਾਲੀ ਦੇਤਵਾਲੀਆ (ਸ਼੍ਰੋਮਣੀ ਪੰਜਾਬੀ ਗਾਇਕ) ਅਮਰਜੀਤ ਸਿੰਘ, ਕੁਲਵੰਤ ਸਿੰਘ,ਹਰਨੀਤ ਕੌਰ ਅਤੇ ਮੀਨਾਕਸ਼ੀ ਆਦਿ ਮੌਜੂਦ ਸਨ.

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...