Sunday, June 2, 2024

ਬੰਗਾ ਦੀਕਸ਼ਤ ਮਹਾਂਸਾਧਵੀ ਸ੍ਰੀ ਕਿਰਨ ਜੀ ਮਹਾਰਾਜ ਠਾਣੇ ੮ ਬੰਗਾ ਵਿੱਚ ਪਧਾਰੇ :

ਬੰਗਾ 2ਜੂਨ (ਮਨਜਿੰਦਰ ਸਿੰਘ)
ਅੱਜ ਸਵੇਰੇ ਧਰਮ ਨਗਰੀ ਜੈਨ ਸਭਾ ਬੰਗਾ ਵਿੱਚ ਉੱਤਰ ਭਾਰਤੀ ਪਰਵਰਤਨੀ ਸ੍ਰੀ ਸੁਧਾ ਜੀ ਮਹਾਰਾਜ ਦੀ ਸੁਸ਼ਿਕਸ਼ਾ  ਪੰਜਾਬ ਵੀਰਾਂਗਨਾ ਕੋਕਿਲ ਕੰਠੀ  ਸਰਸਵਤੀ ਪੁੱਤਰੀ  ਬੰਗਾ ਦੀਕਸ਼ਤ  ਮਹਾ ਸਾਧਵੀ ਸ੍ਰੀ ਕਿਰਨ ਜੀ ਮਹਾਰਾਜ  ਠਾਣੇ - 8  ਜੀ ਵਿਹਾਰ ਕਰਕੇ  ਬੰਗਾ ਵਿੱਚ ਪਧਾਰ ਚੁੱਕੇ ਹਨ।ਅੱਜ ਉਹਨਾਂ ਦਾ ਸਮਸਤ ਜੈਨ ਸਮਾਜ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ।  ਇਹ ਬੰਗਾ ਨਿਵਾਸੀਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ  ਮਹਾਸਾਧਵੀ ਜੀ ਬੰਗਾ ਵਿੱਚ ਪਧਾਰੇ ਹਨ ।ਅੱਜ ਜੈਨ ਸਭਾ ਵਿੱਚ ਪਹੁੰਚਣ ਤੋਂ ਬਾਅਦ  ਉਨਾਂ ਨੇ ਆਪਣੇ ਪ੍ਰਵਚਨਾਂ ਰਾਹੀਂ  ਸੰਗਤਾਂ ਨੂੰ  ਨਿਹਾਲ ਕੀਤਾ । ਸ੍ਰੀ ਕਿਰਨ ਜੀ ਮਹਾਰਾਜ ਦੇ  ਚਰਨ ਬੰਗਾ ਨਗਰੀ ਵਿੱਚ ਪੈਣ ਨਾਲ ਬੰਗਾ ਨਗਰੀ ਨਿਹਾਲ  ਹੋ  ਗਈ ਹੈ ।  ਜੈਨ ਸਮਾਜ ਦਾ ਇਸ ਵਿਹਾਰ ਸੇਵਾ ਵਿੱਚ ਯੋਗਦਾਨ ਦੇਣ ਲਈ  ਬਹੁਤ ਬਹੁਤ ਧੰਨਵਾਦ  ਵਿਹਾਰ ਸੇਵਾ ਇੱਕ ਅਨਮੋਲ ਸੇਵਾ ਹੈ  ਜੋ ਭਾਗਾਂ ਨਾਲ ਹੀ ਪ੍ਰਾਪਤ ਹੁੰਦੀ ਹੈ ਸਮਸਤ ਜੈਨ ਪਰਿਵਾਰ ਨੇ ਇਸ ਸੇਵਾ ਦਾ  ਲਾਭ ਉਠਾਇਆ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...