Tuesday, June 11, 2024

ਸ਼ਹੀਦ ਭਗਤ ਸਿੰਘ ਦਾ ਫਿਲੌਰ ਅੰਦਰ ਬੁੱਤ ਲਗਾਉਣ ਸੰਬੰਧੀ ਨੌਜਵਾਨਾਂ ਨੇ ਨਗਰ ਕੌਸਲ ਅਧਿਕਾਰੀਆਂ ਨੂੰ ਦਿੱਤਾ ਯਾਦ ਪੱਤਰ

ਫਿਲੌਰ 11 ਜੂਨ 2024   (ਹਰਜਿੰਦਰ ਕੌਰ ਚਾਹਲ)
  ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸ਼ਹੀਦ ਭਗਤ ਸਿੰਘ ਦਾ ਸ਼ਹਿਰ ਅੰਦਰ ਬੁੱਤ ਲਵਾਉਣ ਦੀ ਮੰਗ ਨੂੰ ਲੈ ਕੇ ਨਗਰ ਕੌਂਸਲ ਫਿਲੌਰ ਦੇ ਪ੍ਰਧਾਨ ਨੂੰ ਯਾਦ ਪੱਤਰ ਦਿੱਤਾ ਗਿਆ। ਇਸ ਮੌਕੇ ਨੌਜਵਾਨਾਂ ਦੀ ਅਗਵਾਈ ਗੁਰਦੀਪ ਬੇਗਾਮਪੁਰ, ਬਲਦੇਵ ਸਿੰਘ ਸਾਹਨੀ, ਅਮਰੀਕ ਰੁੜਕਾ ਨੇ ਕੀਤੀ।ਇਸ ਮੌਕੇ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਪ੍ਰਤਿਮਾ ਸ਼ਹਿਰ ਵਿੱਚ ਲਵਾਉਣਾ ਬਹੁਤ ਜਰੂਰੀ ਹੈ ਕਿਉਕਿ ਭਗਤ ਸਿੰਘ ਦੀ ਵਿਚਾਰਧਾਰਾ ਦਾ ਪ੍ਰਚਾਰ ਅਤੇ ਪਸਾਰ ਤਾਂ ਹੀ ਸੰਭਵ ਹੈ ਜੇਕਤ ਉਹਨਾਂ ਦੇ ਨਾਂ ਦੀ ਸ਼ਹਿਰ ਵਿੱਚ ਯਾਦਗਾਰ ਉਸਾਰੀ ਜਾਵੇ ਕਿਉਕਿ ਭਗਤ ਸਿੰਘ ਵੀ ਵਿਚਾਰਧਾਰਾ ਸਭਨਾਂ ਨੂੰ ਬਰਾਬਰ ਦੇ ਅਧਿਕਾਰ ਦੇਣ, ਫਿਰਕਾਪ੍ਰਸਤੀ ਨੂੰ ਖਤਮ ਕਰਨ, ਗਰੀਬੀ, ਅਨਪੜਤਾ ਨੂੰ ਖਤਮ ਕਰਨ ਦਾ ਸੁਨੇਹਾ ਦਿੰਦੀ ਹੈ।ਇਸ ਲਈ ਅੱਜ ਦੇ ਫਿਰਕਾਪ੍ਰਸਤੀ ਅਤੇ ਬੇਰੁਜ਼ਗਾਰੀ ਦੇ ਦੌਰ ਅੰਦਰ ਭਗਤ ਸਿੰਘ ਦੀ ਵਿਚਾਰਧਾਰਾ ਦੀ ਅਹਿਮੀਅਤ ਬਹੁਰ ਵੱਧ ਜਾਦੀ ਹੈ। ਨੌਜਵਾਨਾਂ ਨੂੰ ਸੰਬੋਧਨ ਕਰਦਿਆ ਸਭਾ ਦੇ ਜਿਲਾ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਉਕਤ ਮੰਗ ਨੂੰ ਲੈ ਕੇ ਪਹਿਲਾਂ ਵੀ ਉਹ ਨਗਰ ਕੌਂਸਲ ਦੇ ਪ੍ਰਧਾਨ ਨੂੰ ਮੰਗ ਪੱਤਰ ਦੇ ਚੁੱਕੇ ਹਨ ਪ੍ਰੰਤੂ ਨਗਰ ਕੌਂਸਲ ਦੇ ਅਧਿਕਾਰੀਆਂ ਵਲੋ ਉਹਨਾਂ ਦੇ ਮੰਗ ਪੱਤਰ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ, ਉਨ੍ਹਾ ਪ੍ਰਸਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾ ਆਉਣ ਵਾਲੇ ਸਮੇਂ ਵਿਚ ਇਸ ਸ਼ੰਘਰਸ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸਨੀ ਜੱਸਲ, ਪ੍ਰਭਾਤ ਕਵੀ, ਸੁਨੀਲ ਭੈਣੀ, ਸੰਦੀਪ ਸਿੰੰਘ, ਜੱਸਾ ਰੁੜਕਾ, ਲਾਡਾ ਔਜਲਾ, ਕੁਲਦੀਪ ਬਿਲਗਾ, ਸੋਨੂੰ ਢੇਸੀ, ਅਰਸ਼ਪ੍ਰੀਤ ਆਸ਼ੂ, ਲਖਬੀਰ ਖੋਖੇਵਾਲ, ਰਛਪਾਲ ਬਿਰਦੀ, ਅਗਰੇਜ ਸਿੰਘ, ਰਿੱਕੀ ਮਿੳਵਾਲ ਹਰਜੀਤ ਸਿੰਘ ਢੇਸੀ, ਮਿੰਟੂ ਸਮਰਾੜੀ, ਪਵਿੱਤਰ ਛੋਕਰਾਂ, ਅਵਤਾਰ ਸਿੰਘ ਆਦਿ ਹਾਜਰ ਸਨ।ਸਟੇਜ ਸਕੱਤਰ ਦੀ ਭੂਮੀਕਾ ਮੱਖਣ ਸੰਗਰਾਮੀ ਨੇ ਨਿਭਾਈ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...