Wednesday, June 12, 2024

ਗੋਗਨਾ ਪਰਿਵਾਰ ਨੇ ਭਾਰਤ ਵਿਕਾਸ ਪਰਿਸ਼ਦ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ****ਹਜ਼ਾਰਾਂ ਰਾਹਗੀਰਾਂ ਨੇ ਛਬੀਲ ਦਾ ਆਨੰਦ ਉਠਾਇਆ

ਬੰਗਾ12ਜੂਨ(ਨਵਕਾਂਤ ਭਰੋਮਜਾਰਾ):
-ਸ਼ਹੀਦਾਂ ਦੇ ਸਿਰਤਾਜ ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਮੁਕੰਦਪੁਰ ਰੋਡ ਦੇ ਸਥਿਤ ਸ੍ਰੀ ਗਣਪਤੀ ਜਿਊਲਰ ਅਤੇ ਸਮੂਹ ਗੋਗਨਾ ਪਰਿਵਾਰ ਨੇ ਭਾਰਤ ਵਿਕਾਸ ਪਰਿਸ਼ਦ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ।   ਇਸ ਛਬੀਲ ਦਾ ਉਦਘਾਟਨ ਮੁੱਖ ਮਹਿਮਾਨ ਲੈਕਚਰਾਰ ਹਰਜਿੰਦਰ ਗੋਗਨਾ ਜ਼ਿਲ੍ਹਾ ਸੰਯੋਜਕ ਭਾਰਤ ਵਿਕਾਸ ਪਰਿਸ਼ਦ ਜ਼ਿਲ੍ਹਾ ਕਪੂਰਥਲਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਮੌਕੇ ਰਾਹਗੀਰਾਂ ਨੂੰ ਭਰ ਗਰਮੀ ਵਿੱਚ ਜਿੱਥੇ ਠੰਡੇ ਮਿੱਠੇ ਜਲ ਦੀ ਸੇਵਾ ਕੀਤੀ ਗਈ ਉੱਥੇ ਮਸਾਲੇਦਾਰ ਚਨਿਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ। ਇਸ ਮੌਕੇ ਛਬੀਲ ਦੇ ਪ੍ਰੋਜੈਕਟ ਇੰਚਾਰਜ ਰਾਕੇਸ਼ ਕੁਮਾਰ ਗੋਗਨਾ  ਨੇ ਕਿਹਾ ਕਿ ਗੁਰੂਆਂ ਦੀ ਲਾਸਾਨੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਡੇ ਮਹਾਂਪੁਰਖਾਂ ਅਨੁਸਾਰ ਜਲ ਸੇਵਾ ਉਤਮ ਸੇਵਾ ਹੈ। ਉਨ੍ਹਾਂ ਕਿਹਾ ਕਿ ਗੋਗਨਾ ਪਰਿਵਾਰ ਦੇ ਬੱਚਿਆਂ ਦੀ ਸੁੱਖ ਸ਼ਾਂਤੀ ਲਈ ਇਹ ਛਬੀਲ ਦੀ ਸੇਵਾ ਕੀਤੀ ਗਈ ਹੈ। ਜਿਸ ਵਿੱਚ ਹਜ਼ਾਰਾਂ ਪ੍ਰਾਣੀਆਂ ਨੇ ਠੰਢੇ ਮਿੱਠੇ ਜਲ ਦਾ ਆਨੰਦ ਉਠਾਇਆ। ਪਰਿਸ਼ਦ ਪ੍ਰਧਾਨ ਅਸ਼ਵਨੀ ਭਾਰਦਵਾਜ ਨੇ ਸਮੂਹ ਗੋਗਨਾ ਪਰਿਵਾਰ ਅਤੇ ਰਾਕੇਸ਼ ਗੋਗਨਾ ਨੂੰ ਇਸ ਵਿਸ਼ਾਲ ਛਬੀਲ ਲੰਗਰ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਹੋ ਜਿਹੇ ਪੁੰਨ ਦੇ ਕਾਰਜ ਹੁੰਦੇ ਰਹਿਣੇ ਚਾਹੀਦੇ ਹਨ। ਇਸ ਮੌਕੇ ਪ੍ਰਧਾਨ ਅਸ਼ਵਨੀ ਭਾਰਦਵਾਜ, ਜੀਵਨ ਕੌਸ਼ਲ, ਕੁਲਦੀਪ ਸਿੰਘ ਰਾਣਾ, ਨਵਕਾਂਤ ਭਰੋਮਜਾਰਾ, ਨਰੇਸ਼ ਕੁਮਾਰ, ਡਾ ਬਲਵੀਰ ਸ਼ਰਮਾ, ਜਨਕ ਰਾਜ, ਅੰਜੂ ਸ਼ਰਮਾਂ, ਆਰਤੀ ਵਰਮਾ, ਰੇਖਾ ਗੋਗਨਾ, ਮਾਨਵ ਗੋਗਨਾ, ਪ੍ਰਿੰਸ ਗੋਗਨਾ, ਰਾਜੇਸ਼ ਗੋਗਨਾ, ਬਾਰਾ ਮੱਲ ਗੋਗਨਾ, ਮੁਕੇਸ਼ ਗੋਗਨਾ, ਡਾ ਗੋਬਿੰਦ ਸਿੰਘ, ਕੁਲਦੀਪ ਸਿੰਘ ਸੋਗੀ, ਪ੍ਰਿਤਪਾਲ ਬਜਾਜ, ਵਿੱਕੀ ਖੋਸਲਾ ਆਦਿ ਵੀ ਹਾਜਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...