Sunday, July 21, 2024

ਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਵਾਟਰ ਕੂਲਰ ਭੇਂਟ

ਸਰਕਾਰੀ ਸਕੂਲ ਬੰਗਾ ਵਿਖੇ ਵਾਟਰ ਕੂਲਰ ਭੇਟ ਕਰਦੇ ਹੋਏ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨਾਲ ਪ੍ਰਿੰਸੀਪਲ ਅਮਰੀਕ ਸਿੰਘ ,ਡਾਕਟਰ ਧਰਮਜੀਤ ਸਿੰਘ ਵਾਈਸ ਚਾਂਸਲਰ ਅਤੇ ਸਮੂਹ ਮੈਂਬਰ ਰੋਟਰੀ ਕਲੱਬ  ਅਤੇ ਸਟਾਫ ਮੈਂਬਰਜ

ਬੰਗਾ21ਜੁਲਾਈ (ਮਨਜਿੰਦਰ ਸਿੰਘ, ਧਰਮਵੀਰ ਪਾਲ, ਤਜਿੰਦਰ ਗਿੰਨੀ) 
ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੀ ਸੰਸਥਾ ਰੋਟਰੀ ਕਲੱਬ ਬੰਗਾ ਗਰੀਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਐਮੀਨੈਂਸ ਸਕੂਲ ਬੰਗਾ ਵਿਖੇ 51 ਹਜਾਰ ਰੁਪਏ ਦੀ ਲਾਗਤ ਨਾਲ ਇਕ ਵਾਟਰ ਕੂਲਰ ਭੇਂਟ ਕੀਤਾ ਗਿਆ ਇਸ ਮੌਕੇ ਤੇ ਪ੍ਰਿੰਸੀਪਲ ਸਰਦਾਰ ਅਮਰੀਕ ਸਿੰਘ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਸਰਦਾਰ ਦਿਲਬਾਗ ਸਿੰਘ ਬਾਗੀ ਨੇ ਇਸ ਮੌਕੇ ਕਿਹਾ ਕਿ ਉਨਾਂ ਦੀ ਧਰਮ ਪਤਨੀ ਮੈਡਮ ਮਨਜੀਤ ਕੌਰ ਜੋ ਕਿ 27 ਸਾਲ ਇਸ ਸਕੂਲ ਵਿੱਚ ਬਤੌਰ ਸਾਇੰਸ ਮਿਸਟਰਸ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋਏ ਹਨ ਦੀ ਸੇਵਾ ਮੁਕਤੀ ਦੀ ਖੁਸ਼ੀ ਵਿੱਚ ਇਹ ਵਾਟਰ ਕੂਲਰ ਸਕੂਲ ਨੂੰ ਭੇਂਟ ਕੀਤਾ ਗਿਆ ਹੈ ਅਤੇ ਇਹ ਵਾਟਰ ਕੂਲਰ 600 ਬੱਚਿਆਂ ਲਈ ਪਾਣੀ ਠੰਡਾ ਕਰਨ ਦੀ ਸਮਰੱਥਾ ਰੱਖਦਾ ਹੈ ਪ੍ਰਿੰਸੀਪਲ ਸਰਦਾਰ ਅਮਰੀਕ ਸਿੰਘ ਅਤੇ ਸਮੂਹ ਸਟਾਫ ਵੱਲੋਂ ਰੋਟਰੀ ਕਲੱਬ ਬੰਗਾ ਗਰੀਨ ਅਤੇ ਸਰਦਾਰ ਦਿਲਬਾਗ ਸਿੰਘ ਬਾਗੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ।ਇਸ ਮੌਕੇ ਤੇ ਡਾਕਟਰ ਧਰਮਜੀਤ ਸਿੰਘ ਵਾਈਸ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਟੀ ,ਡਾ ਪਰਮਜੀਤ ਸਿੰਘ  ਜਿਲ਼ਾ ਬਾਗਵਾਨੀ ਅਫਸਰ, ਬ੍ਰਿਜ ਭੂਸ਼ਣ ਵਾਲੀਆ ,ਅਸ਼ੋਕ ਕੁਮਾਰ ਸ਼ਰਮਾ ,ਸ਼ਿਵ ਕੌੜਾ , ਲੈਕਚਰਾਰ ਕੰਵਲਜੀਤ ਸਿੰਘ ਅਰੋੜਾ,ਬਲਵਿੰਦਰ ਸਿੰਘ ਪਾਂਧੀ ,ਹਰਮਨ ਪ੍ਰੀਤ ਸਿੰਘ ਰਾਣਾ ,ਬਾਬਾ ਹਰਮਿੰਦਰ ਸਿੰਘ ਲੱਕੀ , ਜੀਵਨ ਕੌਸ਼ਲ ਦਵਿੰਦਰ ਕੁਮਾਰ ,ਗਗਨਦੀਪ ਸਿੰਘ  ਮੈਨੇਜਰ ,ਭੂਪੇਸ਼ ਕੁਮਾਰ ,ਹਰਪ੍ਰੀਤ ਸਿੰਘ ਹੀਂਓ ਲ਼ੈਕਚਰਾਰ ਅੰਮ੍ਰਿਤ ਪਾਲ ਸਿੰਘ ਅਤੇ ਸਮੂਹ ਰੋਟਰੀ ਕਲੱਬ ਗਰੀਨ ਦੇ ਮੈਂਬਰ ਅਤੇ ਅਧਿਆਪਕ ਸਾਹਿਬਾਨ ਹਾਜ਼ਰ ਸਨ। 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...