Saturday, July 20, 2024

ਤਜਿੰਦਰ ਕੁਮਾਰ ਚਾਰ ਜ਼ਿਲ੍ਹਿਆਂ ਦੇ ਜ਼ੋਨ ਦੇ ਖ਼ਜ਼ਾਨਚੀ ਬਣੇ :****ਦਿੱਤੀ ਗਈ ਜ਼ਿੰਮੇਵਾਰੀ ਤਨ ਮਨ ਅਤੇ ਧੰਨ ਨਾਲ ਨਿਭਾਵਾਂਗਾ-ਤਜਿੰਦਰ

ਬੰਗਾ,21ਜੁਲਾਈ (ਮਨਜਿੰਦਰ ਸਿੰਘ) ਪੰਜਾਬ ਫ਼ੋਟੋਗਰਾਫ਼ਰ ਐਸੋਸੀਏਸ਼ਨ ਦੀ ਇਕ ਵਿਸੇਸ ਮੀਟਿੰਗ ਪੰਜਾਬ ਪ੍ਰਧਾਨ ਰਣਧੀਰ ਸਿੰਘ ਫੱਗੂਆਨਾ ਦੀ ਪ੍ਰਧਾਨਗੀ ਅਤੇ ਆਲ ਇੰਡੀਆ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਦੀ ਅਗਵਾਈ ਵਿਚ ਦੇਸ਼ ਭਗਤ ਯਾਦਗਾਰ ਹਾਲ ਰੁੜਕਾ ਕਲਾਂ ਵਿਖੇ  ਕੀਤੀ ਗਈ ਇਸ ਮੌਕੇ ਪੰਜਾਬ ਦੇ ਵੱਖ ਵੱਖ ਜ਼ੋਨਾਂ ਅਤੇ ਜ਼ਿਲ੍ਹੇ ਪੱਧਰ ਦੀਆਂ ਨਿਯੁਕਤੀਆਂ ਸਰਬਸੰਮਤੀ ਨਾਲ ਕੀਤੀਆਂ ਗਈਆਂ । ਇਸ ਮੌਕੇ ਬੰਗਾ ਦੇ ਗਿੰਨੀ ਸਟੂਡੀਓ ਦੇ ਮਾਲਕ ਜੋ ਉੱਘੇ ਸਮਾਜ ਸੇਵਕ ਵੀ ਹਨ ਤਜਿੰਦਰ ਕੁਮਾਰ ਨੂੰ ਈਸਟ ਜੌਨ ਜਿਸ ਵਿਚ 4ਜ਼ਿਲ੍ਹੇ ਰੂਪਨਗਰ,ਐਸ ਬੀ ਐਸ ਨਗਰ,ਫ਼ਤਿਹਗੜ੍ਹ ਸਾਹਿਬ,ਅਤੇ ਐਸ ਏ ਐਸ ਨਗਰ ਆਉਂਦੇ ਹਨ ਦਾ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਬੰਗਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਨਵਨਿਯੁਕਤ ਖ਼ਜ਼ਾਨਚੀ ਤਜਿੰਦਰ ਨੇ ਕਿਹਾ ਕਿ ਇਸ  ਮੀਟਿੰਗ ਵਿਚ ਪੰਜਾਬ ਦੇ ਤਿੰਨ ਜ਼ੋਨਾਂ ਦੀਆਂ ਟੀਮਾਂ ਬਣਾਈਆਂ ਗਈਆਂ ਜਿਸ ਅਨੁਸਾਰ ਉਨ੍ਹਾਂ ਨੂੰ ਈਸਟ ਜ਼ੋਨ ਦੇ ਖ਼ਜ਼ਾਨਚੀ ਦੀ ਨਿਯੁਕਤੀ ਤੋਂ ਇਲਾਵਾ ਨਿਸ਼ਾਂਤ ਗੱਗ ਨੂੰ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦਾ ਪ੍ਰਧਾਨ ਚੁਣਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਇਸ ਮੌਕੇ ਪੰਜਾਬ ਫ਼ੋਟੋਗਰਾਫ਼ਰ ਐਸੋਸੀਏਸ਼ਨ ਦਾ ਲੋਗੋ ਰਿਲੀਜ਼ ਕੀਤਾ ਗਿਆ ਅਤੇ 12,13 ਅਗਸਤ ਨੂੰ ਲੱਗਣ ਜਾਂ ਰਹੇ ਐਗਜੀਵੇਸਨ ਦਾ ਪੋਸਟਰ ਵੀ ਰਲੀਜ਼ ਕੀਤਾ ਗਿਆ ਉਨ੍ਹਾਂ ਐਸੋਸੀਏਸ਼ਨ ਦੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿੱਤੀ ਗਈ ਜ਼ਿੰਮੇਵਾਰੀ ਉਹ ਤਨ ਮਨ ਅਤੇ ਧੰਨ ਨਾਲ ਨਿਭਾਉਣਗੇ ਅਤੇ ਐਸੋਸੀਏਸ਼ਨ ਦੀ ਚੜਦੀਕਲਾ ਲਈ ਹਰ ਤਰ੍ਹਾਂ ਨਾਲ ਪੰਜਾਬ ਦੀ ਟੀਮ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ  

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...