Wednesday, July 24, 2024

ਨਿਸ਼ਾਂਤ ਗੱਗ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਬਣੇ :

ਬੰਗਾ,24 ਜੁਲਾਈ (ਮਨਜਿੰਦਰ ਸਿੰਘ, ਧਰਮਵੀਰ ਪਾਲ) ਪੰਜਾਬ ਫ਼ੋਟੋਗਰਾਫ਼ਰ ਐਸੋਸੀਏਸ਼ਨ ਦੀ ਇਕ ਵਿਸੇਸ ਮੀਟਿੰਗ ਪੰਜਾਬ ਪ੍ਰਧਾਨ ਰਣਧੀਰ ਸਿੰਘ ਫੱਗੂਆਨਾ ਦੀ ਪ੍ਰਧਾਨਗੀ ਅਤੇ ਆਲ ਇੰਡੀਆ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਦੀ ਅਗਵਾਈ ਵਿਚ ਦੇਸ਼ ਭਗਤ ਯਾਦਗਾਰ ਹਾਲ ਰੁੜਕਾ ਕਲਾਂ ਵਿਖੇ  ਕੀਤੀ ਗਈ ਇਸ ਮੌਕੇ ਪੰਜਾਬ ਦੇ ਵੱਖ ਵੱਖ ਜ਼ੋਨਾਂ ਅਤੇ ਜ਼ਿਲ੍ਹੇ ਪੱਧਰ ਦੀਆਂ ਨਿਯੁਕਤੀਆਂ ਸਰਬ ਸੰਮਤੀ ਨਾਲ ਕੀਤੀਆਂ ਗਈਆਂ ਜਿਸ ਅਨੁਸਾਰ ਨਿਸ਼ਾਂਤ ਗੱਗ ਨੂੰ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦਾ ਪ੍ਰਧਾਨ ਚੁਣਿਆ ਗਿਆ  ਬੰਗਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਨਵਨਿਯੁਕਤ ਜੋਨ ਖ਼ਜ਼ਾਨਚੀ ਤਜਿੰਦਰ ਨੇ ਕਿਹਾ ਕਿ ਇਸ  ਮੀਟਿੰਗ ਵਿਚ ਪੰਜਾਬ ਦੇ ਤਿੰਨ ਜ਼ੋਨਾਂ ਦੀਆਂ ਟੀਮਾਂ ਬਣਾਈਆਂ ਗਈਆਂ ਜਿਸ ਅਨੁਸਾਰ ਉਨ੍ਹਾਂ ਨੂੰ ਈਸਟ ਜ਼ੋਨ ਦੀ ਖ਼ਜ਼ਾਨਚੀ ਦੀ ਨਿਯੁਕਤੀ ਤੋਂ ਇਲਾਵਾ ਨਿਸ਼ਾਂਤ ਗੱਗ ਨੂੰ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦਾ ਪ੍ਰਧਾਨ ਚੁਣਿਆ ਗਿਆ ਹੈ ਨਵ ਨਿਯੁਕਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਨਿਸ਼ਾਂਤ ਗੱਗ ਨੇ ਵਿਸ਼ੇਸ਼ ਤੌਰ ਤੇ ਪਰਮਜੀਤ ਸਿੰਘ ਗੁਰੂ ਨਾਨਕ ਸਟੂਡੀਓ ਬੰਗਾ ਰਾਜਕੁਮਾਰ ਪ੍ਰਧਾਨ ਬਲਾਕ ਬੰਗਾ ਅਤੇ ਸਮੁੱਚੇ ਬਲਾਕ ਬੰਗਾ ਦੇ ਫੋਟੋਗ੍ਰਾਫਰ ਭਾਈਚਾਰੇ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਬੰਗਾ ਇਲਾਕੇ ਦੇ ਸਮੁੱਚੇ ਫੋਟੋਗ੍ਰਾਫਰ ਭਾਈਚਾਰੇ ਵੱਲੋਂ ਨਿਸ਼ਾਂਤ ਗੱਗ ਅਤੇ ਤਜਿੰਦਰ ਕੁਮਾਰ ਨੂੰ ਵਧਾਈਆਂ ਦਿੱਤੀਆਂ ਗਈਆਂ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...