ਬੰਗਾ,ਮੁਕੰਦਪੁਰ(ਨਵਕਾਂਤ ਭਰੋਮਜਾਰਾ, ਸ਼ਕੁੰਤਲਾ ਸਰੋਆ):- ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਆਮ ਆਦਮੀ ਬਿਜਲੀ ਦੇ ਕੱਟਾਂ ਤੋ ਭਾਰੀ ਪ੍ਰੇਸ਼ਾਨ ਹੋ ਰਿਹਾ ਹੈ। ਬਿਜਲੀ ਦੀ ਸਪਲਾਈ ਦਿਨ ਵੇਲੇ ਤਾਂ ਠੀਕ ਪਰ ਰਾਤ ਨੂੰ ਲੋਕਾਂ ਦੀ ਪ੍ਰੇਸ਼ਾਨੀ ਦਾ ਸਬਬ ਬਣ ਗਈ ਹੈ। ਐਸਾ ਕੁੱਝ ਹੋ ਰਿਹਾ ਹੈ ਪਿੰਡ ਖਾਨਖਾਨਾ, ਪਿੰਡ ਬੀਕਾ ਦੇ ਲੋਕਾਂ ਨਾਲ। ਲਗਾਤਾਰ ਬਿਜਲੀ ਦੇ ਕੱਟਾਂ ਤੋ ਪ੍ਰੇਸ਼ਾਨ ਆਖਰ ਦੇਰ ਰਾਤ ਲਗਭਗ ਪਿੰਡ ਖਾਨਖਾਨਾ ਅਤੇ ਬੀਕਾ ਨਿਵਾਸੀਆਂ ਨੇ ਮੁਕੰਦਪੁਰ ਬਿਜਲੀ ਘਰ ਦਾ ਘਿਰਾਓ ਕੀਤਾ ਤਾਂ ਜਾ ਕੇ ਬਿਜਲੀ ਦੀ ਸਪਲਾਈ ਠੀਕ ਹੋ ਪਾਈ। ਪਿੰਡ ਖਾਨਖਾਨਾ ਦੇ ਨਿਵਾਸੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ ਰਾਹੁਲ ਕਪਿਲ ਨੇ ਕਿਹਾ ਕਿ ਰਾਤ ਨੂੰ ਜਦੋਂ ਗੁਣਾਚੌਰ ਅਤੇ ਖਾਨਪੁਰ ਦੇ ਸ਼ੈਲਰ ਚੱਲ ਪੈਂਦੇ ਹਨ ਤਾਂ ਸਾਡੇ ਪਿੰਡ ਦੀ ਬਿਜਲੀ ਗੁੱਲ ਹੋ ਜਾਂਦੀ ਹੈ। ਰਾਤ 8 ਵਜੇ ਤੋਂ ਬਾਅਦ ਬਿਜਲੀ ਮੁਲਾਜ਼ਮ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਦੇ। ਖਾਨਖਾਨਾ ਨਿਵਾਸੀ ਵਿਜੇ ਕੁਮਾਰ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਵਾਰ ਵਾਰ ਬਿਜਲੀ ਦੇ ਕੱਟਾਂ ਕਾਰਨ ਰਾਤ ਨੂੰ ਸੌਣਾ ਨਸੀਬ ਨਹੀਂ ਹੁੰਦਾ। ਛੋਟੇ ਛੋਟੇ ਬੱਚੇ ਵੀ ਬਿਨਾਂ ਬਿਜਲੀ ਤੋਂ ਸੋ ਨਹੀਂ ਪਾਉਂਦੇ। ਬੀਕਾ ਪਿੰਡ ਦੇ ਸਰਪੰਚ ਸੰਤੋਖ ਸਿੰਘ ਨੇ ਇਸ ਮੌਕੇ ਕਿਹਾ ਕਿ ਬਿਜਲੀ ਦੇ ਕੱਟਾਂ ਤੋ ਪਿੰਡ ਖਾਨਖਾਨਾ ਅਤੇ ਬੀਕਾ ਪਿੰਡ ਦੇ ਹੀ ਲੋਕ ਨਹੀਂ ਬਲਕਿ ਪਿੰਡ ਮੰਡੇਰ ਅਤੇ ਪਿੰਡ ਖ਼ਾਨਪੁਰ ਦੇ ਲੋਕ ਵੀ ਪ੍ਰਭਾਵਿਤ ਹਨ। ਇਸ ਮੌਕੇ ਖਾਨਖਾਨਾ ਦੇ ਰਾਜਨ ਕੁਮਾਰ, ਹਰਮਿੰਦਰ ਸਿੰਘ ਅਤੇ ਪਿੰਡ ਬੀਕਾ ਦੇ ਹਰਮਨ, ਮਨਜੀਤ ਸਿੰਘ ਅਤੇ ਮਨਜਿੰਦਰ ਸਿੰਘ ਨੇ ਕਿਹਾ ਕਿ ਹੁਣ ਅਸੀਂ 5 ਕਾਰਾਂ ਵਿੱਚ ਸਵਾਰ ਹੋਕੇ ਬਿਜਲੀ ਘਰ ਮੁਕੰਦਪੁਰ ਆਏ ਹਾਂ ਤਾਂ ਹੁਣ ਕਿਵੇਂ ਬਿਜਲੀ ਆ ਗਈ ਹੈ। ਉਨ੍ਹਾਂ ਬਿਜਲੀ ਮੁਲਾਜ਼ਮਾਂ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਿਜਲੀ ਮੁਲਾਜ਼ਮ ਸ਼ੈਲਰ ਮਾਲਕਾਂ ਦੀ ਮਿਲੀ ਭੁਗਤ ਨਾਲ ਪਿੰਡਾਂ ਦੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇਸ ਮੌਕੇ ਤੇ ਡਿਊਟੀ ਮੁਲਾਜ਼ਮ ਹਰਪਾਲ ਸਿੰਘ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਵਿੱਚ ਫਾਲਟ ਆ ਰਿਹਾ ਹੈ। ਕੁਝ ਲੋਕਾਂ ਲੋਕਾਂ ਵਲੋਂ ਬਿਜਲੀ ਚੋਰੀ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਬਾਕੀ ਗੱਲਬਾਤ ਤੁਸੀਂ ਜੇਈ ਬਲਵੀਰ ਸਿੰਘ ਨੂੰ ਪੁੱਛ ਸਕਦੇ ਹੋ।
*ਕੀ ਕਹਿੰਦੇ ਜੇ ਈ ਬਲਵੀਰ ਸਿੰਘ*:- ਜਦੋਂ ਇਸ ਸਬੰਧੀ ਜੇਈ
*********""*************
ਬਲਵੀਰ ਸਿੰਘ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਦੇ 4 ਟ੍ਰਾਂਸਫਾਰਮਰ ਬੰਦ ਪਏ ਹਨ। ਪਿੰਡਾਂ ਵਿਚ ਦਿਨ ਵੇਲੇ ਸਪਲਾਈ ਠੀਕ ਰਹਿੰਦੀ ਹੈ। ਰਾਤ ਵੇਲੇ ਹੀ ਨੁਕਸ ਪੈਦਾ ਹੈ ਜਿਸ ਨੂੰ ਜਲਦ ਠੀਕ ਕਰ ਦਿੱਤਾ ਜਾਵੇਗਾ।
ਉਧਰ ਆਪ ਦੇ ਆਗੂ ਡਾ ਰਾਹੁਲ ਕਪਿਲ ਨੇ ਕਿਹਾ ਕਿ ਕੱਲ੍ਹ ਇਸ ਸਬੰਧੀ ਐਕਸੀਅਨ ਬੰਗਾ ਨੂੰ ਮਿਲ ਕੇ ਸ਼ਿਕਾਇਤ ਕੀਤੀ ਜਾਵੇਗੀ। ਅਗਰ ਬਿਜਲੀ ਦੀ ਸਪਲਾਈ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
ਇਸ ਸਬੰਧੀ ******ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ* ***"ਨੇ ਕਿਹਾ ਕਿ ਮਹਿਕਮੇ ਨੂੰ ਕਹਿ ਕੇ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ।
No comments:
Post a Comment