Wednesday, July 31, 2024

ਲਾਇਨ ਕਲੱਬ ਬੰਗਾ ਨਿਸ਼ਚੇ ਵੱਲੋਂ ਸਵੈ ਇੱਛਕ ਖੂਨਦਾਨ ਕੈਂਪ ਲਗਾਇਆ ਗਿਆ :

ਬੰਗਾ 31 ਜੁਲਾਈ (ਮਨਜਿੰਦਰ ਸਿੰਘ, ਤਜਿੰਦਰ ਕੁਮਾਰ) ਲਾਇਨ ਕਲੱਬ ਬੰਗਾ ਨਿਸ਼ਚੇ ਵੱਲੋਂ ਮਜਾਰਾ ਰਾਜਾ ਸਾਹਿਬ ਨੋਂ ਆਬਾਦ ਵਿਖੇ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਪ੍ਰੋਜੈਕਟ ਚੇਅਰਮੈਨ ਲਾਇਨ ਧੀਰਜ ਮੱਕੜ ਅਮਰੀਕਾ ਵਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਲੱਬ ਪ੍ਰਧਾਨ ਲਾਈਨ ਗੁਲਸ਼ਨ ਕੁਮਾਰ ਦੀ ਯੋਗ ਅਗਵਾਈ ਹੇਠ ਸਵੈਇਛਕ ਖੂਨਦਾਨ ਕੈਂਪ ਲਗਾਇਆ ਗਿਆ।ਇਸ ਮੌਕੇ ਲਾਈਨ ਜ਼ਿਲਾ 321 ਡੀ ਦੇ ਗਵਰਨਰ ਲਾਈਨ ਰਸਪਾਲ ਸਿੰਘ ਬੱਚਾਜੀਵੀ ਨੇ ਮੁੱਖ ਮਹਿਮਾਨ ਵਜੋਂ, ਰੀਜਨ ਚੇਅਰਮੈਨ ਲਾਈਨ ਡਾਕਟਰ ਓਕਾਰ ਸਿੰਘ ਅਤੇ ਮਜਾਰਾ ਰਾਜਾ ਸਾਹਿਬ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਪਰਮਜੀਤ ਕੌਰ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨਾਂ ਵੱਲੋਂ ਇਸ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਗਵਰਨਰ ਲਾਈਨ ਬੱਚਾਜੀਵੀ ਨੇ ਲਾਈਨ ਕਲੱਬ ਬੰਗਾ ਨਿਸ਼ਚੇ ਵੱਲੋਂ ਪ੍ਰਧਾਨ ਗੁਲਸ਼ਨ ਕੁਮਾਰ ਦੀ ਅਗਵਾਈ ਵਿੱਚ ਸਮਾਜ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਈਨ ਕਲੱਬ ਬੰਗਾ ਨਿਸ਼ਚੇ ਜਿਲ੍ਹਾ 321 ਡੀ ਦੇ ਮੋਹਰਲੀ ਕਤਾਰ ਦੇ ਕਲੱਬਾਂ ਵਿੱਚੋਂ ਇੱਕ ਹੈ ਉਹਨਾਂ ਵੱਲੋਂ ਲਾਈਨ ਕਲੱਬ ਦੇ ਮੈਂਬਰਾਂ ਨੂੰ ਐਮ ਜੇ ਐਫ  ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਐਮ ਜੇ ਐਫ ਵੱਲੋਂ ਦਿੱਤੀ ਗਈ ਆਰਥਿਕ ਸਹਾਇਤਾ ਨਾਲ ਮਾਨਵਤਾ ਦੀ ਸੇਵਾ ਵਿੱਚ ਵੰਡਮੁੱਲਾ ਯੋਗਦਾਨ ਪਾਇਆ ਜਾਂਦਾ ਹੈ ਉਹਨਾਂ ਕਿਹਾ ਕਿ ਸਾਲ ਦੇ ਅੰਤ ਤੱਕ ਲਾਈਨ ਕਲੱਬ ਬੰਗਾ ਨਿਸ਼ਚੇ ਵੱਲੋਂ ਉਲੀਕੇ ਗਏ ਪ੍ਰੋਜੈਕਟਾਂ ਦਾ ਟੀਚਾ ਪੂਰਾ ਕਰਨ ਤੇ ਕਲੱਬ ਨੂੰ ਭਾਈ ਘਨਈਆ ਜੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰਧਾਨ ਲਾਈਨ ਗੁਲਸ਼ਨ ਕੁਮਾਰ ਵੱਲੋਂ ਗਵਰਨਰ ਰਸਪਾਲ ਸਿੰਘ ਬੱਚਾ ਜੀਵੀ ਅਤੇ ਰੀਜਨ ਚੇਅਰਮੈਨ ਡਾਕਟਰ ਲਾਈਨ ਓੰਕਾਰ ਸਿੰਘ ਦਾ ਸਵਾਗਤ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਲਾਈਨ ਕਲੱਬ ਬੰਗਾ ਨਿਸ਼ਚੇ ਵੱਲੋਂ ਉਲੀਕੇ ਗਏ ਹੋਰ ਪ੍ਰੋਜੈਕਟਾਂ ਤੋਂ ਇਲਾਵਾ ਇਸ ਸਾਲ ਵਿੱਚ ਕੁੱਲ 12 ਖੂਨਦਾਨ ਕੈਂਪ ਲਗਾਏ ਜਾਣਗੇ ਇਸ ਕੈਂਪ ਦੀ ਸਫਲਤਾ ਲਈ ਮਜਾਰਾ ਰਾਜਾ ਸਾਹਿਬ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਪਰਮਜੀਤ ਕੌਰ ਗਿੱਲ ਅਤੇ ਸਾਬਕਾ ਵਾਈਸ ਪ੍ਰਧਾਨ ਕੁਲਵੰਤ ਸਿੰਘ ਘੁੰਮਣ ਵੱਲੋ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਇਸ ਮੌਕੇ ਚਾਰਟਰ ਪ੍ਰਧਾਨ ਲਾਈਨ ਬਲਬੀਰ ਸਿੰਘ ਰਾਏ ,ਸੈਕਰੇਟਰੀ ਲਾਈਨ  ਹਰਨੇਕ ਸਿੰਘ ਦੁਸਾਂਝ ,ਖਜਾਨਚੀ ਲਾਈਨ ਜਸਪਾਲ ਸਿੰਘ ਗਿੱਦਾ, ਲਾਈਨ ਰਾਜਵਿੰਦਰ ਸਿੰਘ ਰਾਏ, ਲਾਈਨ ਹਰਵਿੰਦਰ ਕੁਮਾਰ , ਦਲਜੀਤ ਕੁਮਾਰ ,ਮਾਸਟਰ ਦੇਸਰਾਜ ਲਾਇਨ ਬਲਕਾਰ ਸਿੰਘ,ਪੀਆਰਓ ਲਾਈਨ ਮਨਜਿੰਦਰ ਸਿੰਘ ਲਾਈਨ ਕਮਲਜੀਤ ਰਾਏ ਆਦਿ ਹਾਜਰ ਸਨ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...