ਪਿੰਡ ਹੀਉਂ ਵਿਖੇ ਉੱਘੇ ਸਮਾਜ ਸੇਵੀ ਬਲਵੰਤ ਰਾਏ ਦੇ ਪਿਤਾ ਸਵ: ਬਾਬਾ ਰਾਮ ਕਿਸ਼ਨ ਦੀ ਯਾਦ ’ਚ ਬੂਟਾ ਲਗਾਉਂਦੇ ਹੋਏ ਮੈਡਮ ਸੱਤਿਆ ਨੰਬਰਦਾਰ ਹੀਉਂ ਨਾਲ ਬਲਵੰਤ ਰਾਏ, ਸਾਬਕਾ ਸਰਪੰਚ ਤਰਸੇਮ ਝੱਲੀ ਅਤੇ ਹੋਰ।
ਬੰਗਾ, 29 ਜੁਲਾਈ (ਧਰਮਵੀਰ ਪਾਲ) - ਪੰਜਾਬ ਦੀ ਧਰਤੀ ਤੋਂ ਰੁੱਖਾਂ ਦੀ ਬੇਰਹਿਮੀ ਨਾਲ ਕਟਾਈ ਕਰਕੇ ਪੰਜਾਬੀਆਂ ਨੇ ਇਸ ਧਰਤੀ ਦੇ ਵਾਤਾਵਰਨ ਨੂੰ ਬੇਹੱਦ ਪ੍ਰਦੂਸ਼ਿਤ ਕਰ ਦਿੱਤਾ ਹੈ। ਵਾਤਾਵਰਨ ’ਚ ਸਾਹ ਲੈਣ ਲਈ ਜਰੂਰੀ ਗੈਸ ਆਕਸੀਜਨ ਦੀ ਮਾਤਰਾ ਘਟ ਗਈ ਹੈ। ਇਸ ਕਰਕੇ ਵਾਤਾਵਰਨ ਨੂੰ ਬਚਾਉਣ ਲਈ ਪੰਜਾਬ ਦਾ ਹਰੇਕ ਜੀਅ ਲਗਾਤਾਰ ਬੂਟੇ ਲਗਾਏ। ਇਸ ਵੇਲੇ ਇਹ ਕਹਿਣਾ ਗਲਤ ਨਹੀ ਕਿ ਹਰੇਕ ਪੰਜਾਬੀ ਨੂੰ ਖੁਸ਼ੀ ਗਮੀ ਦੇ ਸਮਾਗਮ ’ਤੇ ਵੱਡੀ ਅਕਲਮੰਦੀ ਦਾ ਸਬੂਤ ਦਿੰਦੇ ਹੋਏ ਬੂਟੇ ਜਰੂਰ ਲਗਾਉਣੇ ਚਾਹੀਦੇ ਹਨ। ਇਹ ਵਿਚਾਰ ਉੱਘੇ ਸਮਾਜ ਸੇਵੀ ਬਲਵੰਤ ਰਾਏ ਸਾਬਕਾ ਪੰਚ ਪਿੰਡ ਹੀਉਂ ਨੇ ਆਪਣੇ ਪਿਤਾ ਸਵ: ਬਾਬਾ ਰਾਮ ਕਿਸ਼ਨ ਦੀ ਯਾਦ ’ਚ ਬੂਟੇ ਲਗਾਉਣ ਸਮੇਂ ਪ੍ਰਗਟਾਏ। ਉਨ੍ਹਾਂ ਇਹ ਨੇਕ ਕਾਰਜ ਪਿੰਡ ਹੀਉਂ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨੇਪਰੇ ਚੜ੍ਹਾਇਆ। ਇਸ ਮੌਕੇ ਲਕਸ਼ਮਣ ਦਾਸ, ਬਲਵੀਰ ਚੰਦ, ਪਰਮਜੀਤ, ਧਰਮਵੀਰ ਪਾਲ, ਦਵਿਆਸ਼ੀ ਪਾਲ, ਮੰਨਤ ਪਾਲ, ਚਰਨਜੀਤ ਪਾਲ, ਦਿਲਬਾਗ ਸਿੰਘ ਸਾਬਕਾ ਸਰਪੰਚ, ਤਰਸੇਮ ਲਾਲ ਝੱਲੀ ਸਾਬਕਾ ਸਰਪੰਚ, ਮੈਡਮ ਸੱਤਿਆ ਨੰਬਰਦਾਰ, ਸੋਹਣ ਸਿੰਘ ਝੱਲੀ ਸੈਕਟਰੀ, ਹਰੀ ਬਿਲਾਸ, ਰਾਜ ਹੀਉਂ, ਹਰਦੀਪ ਸਿੰਘ, ਜਥੇ. ਸਤਨਾਮ ਸਿੰਘ ਆਦਿ ਹਾਜ਼ਰ ਸਨ।
No comments:
Post a Comment