ਜੈਨ ਸਥਾਨਕ ਪੁੱਜਣ ਤੇ ਜੈਨ ਸਾਧਵੀਆਂ ਦਾ ਭਰਵਾਂ ਸਵਾਗਤ ਕਰਨ ਮੌਕੇ ਦੀ ਤਸਵੀਰ
ਬੰਗਾ 15, ਜੁਲਾਈ (ਮਨਜਿੰਦਰ ਸਿੰਘ ,ਧਰਮਵੀਰ ਪਾਲ)
ਜੈਨ ਭਾਰਤੀ ਕੰਠਕੋਕਿਲਾ ਮਹਾ ਸਾਧਵੀ ਸ੍ਰੀ ਮੀਨਾ ਜੀ ਮਹਾਰਾਜ ਦੀ ਆਗਿਆਨੂਵਰਤਨੀ ਮਹਾਸਾਧਵੀ ਸ੍ਰੀ ਸਮਰਥ ਸ੍ਰੀ ਜੀ ਮਹਾਰਾਜ ਮਹਾਂਸਾਧਵੀਂ ਸ੍ਰੀਸੰਬੁਧ ਸ੍ਰੀ ਜੀ ਮਹਾਰਾਜ ਸਾਂਧਵੀ ਸ੍ਰੀ ਜੀ ਮਹਾਰਾਜ ਠਾਣੇ ਤਿੰਨ ਦਾ ਚਤਰਮਾਸ 2024 ਲਈ ਜੈਨ ਸਥਾਨਿਕ ਬੰਗਾ ਵਿਖੇ ਪਹੁੰਚੇ ਜਿੱਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਐਸ ਐਸ ਜੈਨ ਸਭਾ ਦੇ ਜਨਰਲ ਸਕੱਤਰ ਰੋਹਿਤ ਜੈਨ ਨੇ ਦੱਸਿਆ ਕਿ ਅੱਜ ਸਵੇਰੇ ਮਹਸਾਧਵੀ ਸ੍ਰੀ ਸਮਰੱਥ ਸ਼੍ਰੀ ਜੀ ਮਹਾਰਾਜ ਠਾਣੇ ਤਿੰਨ ਸ਼੍ਰੀਮਤੀ ਅਨੀਤਾਂ ਜੈਨ, ਸ੍ਰੀ ਰਾਹੁਲ ਜੈਨ ਦੇ ਨਿਵਾਸ ਅਸਥਾਨ ਤੋਂ ਸੁਨਿਆਰਾ ਬਾਜ਼ਾਰ ਆਜ਼ਾਦ ਚੌਕ,ਮੁੱਖ ਮਾਰਗ ਗੜ ਸੰਕਰ ਰੋਡ ਤੋਂ ਹੁੰਦੇ ਹੋਏ ਜੈਨ ਸਥਾਨ ਪਹੁੰਚੇ ਇਸ ਦੌਰਾਨ ਵੱਖ-ਵੱਖ ਥਾਵਾਂ ਤੇ ਸੰਗਤਾਂ ਵੱਲੋਂ ਪ੍ਰਸ਼ਾਦ ਵੰਡਿਆ ਗਿਆ ਅਤੇ ਜੈਨ ਸਮਾਜ ਦੀਆਂ ਮਹਿਲਾਵਾਂ ਜਿਨਾਂਵਿੱਚ ਚੰਦਨ ਬਾਲਾ ਜੈਨ ਮਹਿਲਾ ਮੰਡਲ ਦੇ ਸਕੱਤਰ ਅੰਜੂ ਜੈਨ ਸਰਿਤਾ ਜੈਨ ਤਰੂਨੀ ਮੰਡਲ ਪ੍ਰਧਾਨ ਰਾਧਿਕਾ ਜੈਨ ਨੇ ਭਜਨ ਗਾਇਨ ਅਤੇ ਜਕਾਰਿਆ ਨਾਲ ਮਾਹੌਲ ਨੂੰ ਧਾਰਮਿਕ ਬਣਾ ਦਿੱਤਾ ਇਸ ਮੌਕੇ ਮਹਾਂ ਸਾਧਵੀ ਸ਼੍ਰੀ ਸਮਰੱਥ ਜੀ ਨੇ ਕਿਹਾ ਕਿ ਚਤੁਰ ਮਾਸ ਜਪ ਤਪੱਸਿਆ ਧਾਰਮਿਕ ਅਤੇ ਸੇਵਾ ਕਾਰਜਾਂ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ ਉਹਨਾਂ ਨੇ ਸਾਰਿਆਂ ਨੂੰ ਇਸ ਚਤਰਮਾਸ ਵਿੱਚ ਵੱਧ ਤੋਂ ਵੱਧ ਜਾਪ ਅਤੇ ਤਪੱਸਿਆ ਕਰਕੇ ਚਤੁਰਮਾਸ ਨੂੰ ਇਤਿਹਾਸਕ ਬਣਾਉਣ ਦੀ ਅਪੀਲ ਕੀਤੀ ਇਸ ਮੌਕੇ ਨਵਾਂ ਸ਼ਹਿਰ ਬਲਾਚੌਰ ਰਾਹੋਂ ਲੁਧਿਆਣਾ ਮਲੇਰਕੋਟਲਾ ਰੂਪ ਨਗਰ ਸ਼ਾਹਕੋਟ ਨਾਦੋਨ ਮਾਰਕੰਡਾ ਸੁਜਾਨਪੁਰ ਧੂਰੀ ਆਦਿ ਵੱਖ-ਵੱਖ ਸ਼ਹਿਰਾਂ ਤੋਂ ਵੀ ਗੁਰੂ ਸ਼ਰਧਾਲੂ ਪੁੱਜੇ ਹੋਏ ਸਨ ਜੈਨ ਸਭਾ ਵੱਲੋਂ ਦਰਸ਼ਨ ਲਈ ਆਈ ਸੰਗਤ ਨੂੰ ਨਾਸ਼ਤਾ ਕਰਾਇਆ ਗਿਆ ਇਹ ਸ਼ੁਭ ਦਿਵਸ ਤੇ ਸਭਾ ਚੇਅਰਮੈਨ ਐਡਵੋਕੇਟ ਜੇ ਡੀ ਜੈਨ ਪ੍ਰਧਾਨ ਐਸ ਐਲ ਜੈਨ ਸਕੱਤਰ ਰੋਹਿਤ ਜੈਨ, ਰਾਹੁਲ ਜੈਨ , ਅਸ਼ਵਨੀ ਜੈਨ, ਲੋਕੇਸ਼ ਜੈਨ ,ਜਗਦੀਸ਼ ਜੈਨ ਜੈਨ ਸਕੂਲ ਪ੍ਰਧਾਨ ਕਮਲ ਜੈਨ , ਮੈਨੇਜਰ ਸੰਜੀਵ ਜੈਨ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment