Sunday, July 21, 2024

ਇੱਕ ਕਦਮ ਤੰਦਰੁਸਤੀ ਵੱਲ" ਤਹਿਤ ਸੈਮੀਨਾਰ ਕਰਵਾਇਆ ਗਿਆ **ਆਓ ਜੀਵਨ ਦੀ ਸੁੰਦਰ ਕਲਾ ਨਾਲ ਆਪਣਾ ਭਵਿੱਖ ਸ਼ੂਰੂ ਕਰੀਏ -- ਡਾ ਸਤਨਾਮ ਦਾਸ

ਬੰਗਾ (ਨਵਕਾਂਤ ਭਰੋਮਜਾਰਾ):- ਆਰਟ ਆਫ ਲਾਈਫ ਕੰਪਨੀ ਨੇ ਕੰਪਨੀ ਦੇ ਡਾਇਰੈਕਟਰ ਡਾ ਸਤਨਾਮ ਦਾਸ ਵੈਲਨੈਸ ਕੰਨਸਲਟੈਂਟ ਅਤੇ ਮੈਂਟਰ ਸਟਾਰਟਅਪ ਸੈੱਲ ਆਰਟ ਲਾਈਫ ਇੰਡੀਆ ਅਤੇ ਰਸ਼ੀਆ ਦੀ ਯੋਗ ਅਗਵਾਈ ਵਿੱਚ "ਇੱਕ ਕਦਮ ਤੰਦਰੁਸਤੀ ਵੱਲ" ਤਹਿਤ ਸਿਹਤ ਜਾਗਰੂਕਤਾ ਸੈਮੀਨਾਰ ਬੰਗਾ ਦੇ ਇੱਕ ਨਿੱਜੀ ਰੈਸਟੋਰੈਂਟ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਡਾ ਸਤਨਾਮ ਦਾਸ ਨੇ ਆਰਟ ਲਾਈਫ ਦੇ ਪ੍ਰੋਡਕਟਾਂ ਬਾਰੇ, ਸਿਹਤ ਨੂੰ ਹਰਬਲ ਦਵਾਈਆਂ ਨਾਲ ਠੀਕ ਕਰਨ ਬਾਰੇ ਅਤੇ ਸਿਹਤ ਦੇ ਨਾਲ ਨਾਲ ਪੈਸਾ ਕਿਵੇਂ ਕਮਾਉਣਾ ਵਿਸ਼ਿਆਂ ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਆਓ ਆਪਣੇ ਜੀਵਨ ਦੀ ਸੁੰਦਰ ਕਲਾ ਨਾਲ ਆਪਣਾ ਭਵਿੱਖ ਸ਼ੁਰੂ ਕਰੀਏ। ਇਸ ਮੌਕੇ ਗੁਰਪ੍ਰੀਤ ਸਾਧਪੁਰੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਅਹਿਸਾਨ- ਉਲ- ਹੱਕ ਮੈਂਟਰ ਸਟਾਰਟ ਅੱਪ ਸੈੱਲ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਵਿਅਕਤੀ ਮਨ ਦੀ ਸ਼ਾਂਤੀ ਪਾਉਣ ਲਈ ਪ੍ਰੇਸ਼ਾਨ ਘੁੰਮ ਰਿਹਾ ਹੈ। ਮਨ ਦੀ ਸੰਤੁਸ਼ਟੀ ਲਈ ਸਾਨੂੰ ਆਤਮ ਮੰਥਨ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਪ੍ਰਿੰਸੀਪਲ ਹਰਭਜਨ ਸਿੰਘ ਕਰਨਾਣਾ ਨੇ ਵੀ ਲਾਈਫ ਨੂੰ ਕਿਵੇਂ ਜਿਉਣਾ ਚਾਹੀਦਾ ਬਾਰੇ ਦੱਸਿਆ ਅਤੇ ਬਹੁਤ ਖੂਬਸੂਰਤ ਢੰਗ ਨਾਲ ਦਿਲਚਸਪ ਕਿੱਸੇ ਪੇਸ਼ ਕੀਤੇ। ਇਸ ਮੌਕੇ ਹਾਜ਼ਰ ਸ਼ਖਸ਼ੀਅਤਾਂ ਨੂੰ ਗਿਫ਼ਟ ਅਤੇ ਬੁੱਕਲੈਟ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਨਿਤਿਨ ਮਿੱਤਲ, ਪ੍ਰਸ਼ੋਤਮ ਲਾਲ, ਕ੍ਰਿਸ਼ਨਾ ਦੇਵੀ, ਮਲਕੀਤ ਸਿੰਘ, ਪੰਚ ਬਲਵੰਤ ਰਾਏ, ਜਸਵਿੰਦਰ ਕੌਰ, ਆਸ਼ਾ ਰਾਣੀ, ਬ੍ਰਿਜ ਮੋਹਨ ਕੋਹਲੀ, ਡਾ ਗੋਬਿੰਦ ਸਿੰਘ, ਕੁਲਦੀਪ ਬੰਗਾ ਮਜਾਰੀ, ਦੇਸ ਰਾਜ ਆਦਿ ਵੀ ਹਾਜਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...