Saturday, August 31, 2024

ਨਵਾਂਸ਼ਹਿਰ ਸਿਟੀ ਪੁਲਿਸ ਵੱਲੋ ਚੋਰੀ ਦੇ ਮੋਟਰਸਾਈਕਲ ਸਮੇਤ 2, ਕਾਬੂ - ਐੱਸ ਐਚ ਓ ਮਹਿੰਦਰ ਸਿੰਘ

ਨਵਾਂਸ਼ਹਿਰ 31, ਅਗਸਤ(ਮਨਜਿੰਦਰ ਸਿੰਘ, ਮੀਨਾਕਸ਼ੀ)
ਥਾਣਾ ਨਵਾਂਸ਼ਹਿਰ ਸਿਟੀ ਪੁਲਿਸ ਵੱਲੋ ਚੋਰੀ ਦੇ ਮੋਟਰਸਾਈਕਲ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਨਵਾਂ ਸ਼ਹਿਰ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਨਵਾਂ ਸ਼ਹਿਰ ਵਿਖੇ ਤੈਨਾਤ ਏਐਸਆਈ ਸੁਰਿੰਦਰ ਕੁਮਾਰ ਨੂੰ ਗੁਪਤ ਜਾਣਕਾਰੀ ਮਿਲੀ ਕਿ ਹੈਪੀ ਪੁੱਤਰ ਜਰਨੈਲ ਸਿੰਘ ਵਾਸੀ ਪੰਡੋਰਾ ਮਹੱਲਾ ਨਵਾਂ ਸ਼ਹਿਰ ਅਤੇ ਆਜ਼ਾਦ ਉੱਤਰ ਸੋਮਰਾਜ ਵਾਸੀ ਭੰਡੋਰਾ ਮੁਹੱਲਾ ਨਵਾਂ ਸ਼ਹਿਰ ਜਿਹਨਾਂ ਪਾਸ ਇਕ ਚੋਰੀ ਦਾ ਸਪਲੈਂਡਰ ਮੋਟਰ ਸਾਈਕਲ ਨੰਬਰ ਪੀ ਬੀ 65 ਏ ਐਕਸ 0787 ਰੰਗ ਸਿਲਵਰ ਹੈ ਜੋ ਚੋਰੀ ਦੇ ਮੋਟਰਸਾਈਕਲ ਤੇ ਔੜ ਸਾਈਡ ਤੋਂ ਨਵਾਂ ਸ਼ਹਿਰ ਨੂੰ ਆ ਰਹੇ ਹਨ ਐਸ ਐਚ ਓ ਨੇ ਦੱਸਿਆ ਕਿ ਏਐਸਆਈ ਸੁਰਿੰਦਰ ਕੁਮਾਰ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਕਰਕੇ ਉਕਤ ਦੋਸ਼ੀਆਂ ਹੈਪੀ ਪੁੱਤਰ ਜਰਨੈਲ ਸਿੰਘ ਅਤੇ ਆਜ਼ਾਦ ਪੁੱਤਰ ਸੋਮਰਾਜ ਨੂੰ ਮੋਟਰਸਾਈਕਲ ਸਮੇਤ ਗਿਰਫਤਾਰ ਕਰਕੇ ਮੁਕਦਮਾ ਨੰਬਰ 146 ਥਾਣਾ ਨਵਾਂ ਸ਼ਹਿਰ ਸਿਟੀ ਰਜਿਸਟਰ ਕਰਕੇ ਲੋੜੀਂਦੀ ਕਾਰਵਾਈ ਕੀਤੀ ਗਈ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...