Saturday, August 31, 2024
ਪੁਲਿਸ ਵੱਲੋਂ 15 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਕਾਬੂ- ਐੱਸ ਐਚ ਓ ਮਹਿੰਦਰ ਸਿੰਘ
ਨਵਾਂ ਸ਼ਹਿਰ 31 ਅਗਸਤ (ਮਨਜਿੰਦਰ ਸਿੰਘ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਨਵਾਂ ਸ਼ਹਿਰ ਸਿਟੀ ਪੁਲਿਸ ਵੱਲੋਂ 15 ਗ੍ਰਾਮ ਹੀਰੋਇਨ ਸਮੇਤ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਨਵਾਂ ਸ਼ਹਿਰ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਬਲਬੀਰ ਸਿੰਘ ਗਸ਼ਤ ਦੌਰਾਨ ਸਮੇਤ ਪੁਲਿਸ ਪਾਰਟੀ ਮਹਿੰਦੀਪੁਰ ਪੁੱਲ ਹੇਠਾਂ ਪੁੱਜੇ ਤਾਂ ਜਦੋਂ ਵਕਤ ਕਰੀਬ 8 -15 ਸ਼ਾਮ ਦਾ ਹੋਵੇਗਾ ਕਿ ਇੱਕ ਔਰਤ ਅਲਾਚੌਰ ਸਾਈਡ ਤੋਂ ਨਵਾਂ ਸ਼ਹਿਰ ਵੱਲ ਨੂੰ ਪੈਦਲ ਆਉਂਦੀ ਦਿਖਾਈ ਦਿੱਤੀ ਜਿਸ ਨੇ ਪੁਲਿਸ ਦੀ ਸਰਕਾਰੀ ਗੱਡੀ ਨੂੰ ਆਉਂਦੇ ਦੇਖ ਕੇ ਆਪਣੇ ਹੱਥ ਵਿੱਚ ਫੜੀ ਪਾਰਦਰਸ਼ੀ ਮੋਮੀ ਲਫਾਫੀ ਨੂੰ ਹੇਠਾਂ ਸੁੱਟ ਦਿੱਤਾ ਅਤੇ ਆਪ ਪਿੱਛੇ ਨੂੰ ਭੱਜਣ ਲੱਗੀ ਜਿਸ ਨੂੰ ਏਐਸਆਈ ਬਲਬੀਰ ਸਿੰਘ ਨੇ ਗੱਡੀ ਰੁਕਵਾ ਕੇ ਸਾਥੀ ਮਹਿਲਾ ਕਰਮਚਾਰੀ ਦੀ ਮੱਦਦ ਨਾਲ ਕਾਬੂ ਕੀਤਾ ਅਤੇ ਉਸ ਵੱਲੋਂ ਸੁੱਟੀ ਹੋਈ ਮੋਮੀ ਲਿਫਾਫੀ ਪਾਰਦਰਸ਼ੀ ਵਜਨਦਾਰ ਨੂੰ ਚੁੱਕ ਕੇ ਚੈੱਕ ਕੀਤਾ ਤਾਂ ਮੋਮੀ ਲਿਫਾਫੀ ਪਾਰਦਰਸ਼ੀ ਵਿੱਚੋਂ ਹੀਰੋਇਨ ਬਰਾਮਦ ਹੋਈ ਏਐਸਆਈ ਬਲਬੀਰ ਸਿੰਘ ਨੇ ਕਾਬੂ ਕੀਤੀ ਔਰਤ ਨੂੰ ਉਸਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਕਰਨਜੀਤ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਸਲੋਹ ਰੋਡ ਨੇੜੇ ਰਾਧਾ ਸੁਆਮੀ ਭਵਨ ਵਿਕਾਸ ਨਗਰ ਨਵਾਂ ਸ਼ਹਿਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਏ ਐਸ ਆਈ ਬਲਵੀਰ ਸਿੰਘ ਨੇ ਮੋਮੀ ਲਿਫਾਫੀ ਪਾਰਦਰਸ਼ੀ ਵਿੱਚੋਂ ਬਰਾਮਦ ਹੋਈ ਹੀਰੋਇਨ ਦਾ ਕੰਪਿਊਟਰ ਕੰਡੇ ਨਾਲ ਵਜਨ ਕੀਤਾ ਜੋ ਸਮੇਤ ਲਿਫਾਫੀ 15 ਗ੍ਰਾਮ ਹੀਰੋਇਨ ਹੋਇਆ ਜਿਸ ਤੇ ਏਐਸਆਈ ਬਲਬੀਰ ਸਿੰਘ ਨੇ ਮੁਕਦਮਾ ਦਰਜ ਰਜਿਸਟਰ ਕਰਕੇ ਮੁੱਢਲੀ ਤਹਿਸੀਲ ਅਮਲ ਵਿੱਚ ਲਿਆਂਦੀ ਅਤੇ ਮੁਕਦਮਾ ਨੰਬਰ 149 ਥਾਣਾ ਸਿਟੀ ਨਵਾਂ ਸ਼ਹਿਰ ਧਾਰਾ 21-61-85 ਐਨਡੀਪੀਐਸ ਐਕਟ ਤਹਿਤ ਦਰਜ ਕੀਤਾ ਅਤੇ ਲੋੜੀਦੀ ਅਗਲੇਰੀ ਕਾਰਵਾਈ ਕੀਤੀ ਗਈ
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment