Friday, August 23, 2024

ਗਰਚਾ ਦੀ ਕਲਮ ਅਤੇ ਮਨ ਕੌਰ ਦੀ ਅਵਾਜ਼ ਵਿੱਚ "ਤੇਰੇ ਬੱਚੇ ਰਾਜਾ ਜੀ" ਗੀਤ 26 ਨੂੰ ਹੋਵੇਗਾ ਰਿਲੀਜ਼.

ਗਗਨਦੀਪ ਗਰਚਾ ਨਾਲ ਗਾਇਕਾ ਮਨ ਕੌਰ ਅਤੇ ਸੰਗੀਤਕਾਰ ਰੱਜਤ ਭੱਟ

ਬੰਗਾ23, ਅਗਸਤ (ਮਨਜਿੰਦਰ ਸਿੰਘ)
ਇਲਾਕੇ ਦੇ ਮਸ਼ਹੂਰ ਸੰਗੀਤ ਅਦਾਰੇ ਗਰਚਾ ਮਿਊਜਿਕ ਇੰਸਟੀਚਿਉਟ ਦੀ ਵਿਦਿਆਰਥਣ ਅਤੇ ਉਭਰ ਰਹੀ ਗਾਇਕਾ ਮਨ ਕੌਰ ਦੇ ਰਿਲੀਜ਼ ਹੋਣ ਜਾ ਰਹੇ ਨਵੇ ਗੀਤ ਵਾਰੇ ਇੰਸਟੀਚਿਉਟ ਦੇ ਡਾਇਰੈਕਟਰ ਗਗਨਦੀਪ ਗਰਚਾ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਮਹਿਮਾ ਦਾ ਗੁਣਗਾਨ ਕਰਦਾ ਹੋਇਆ "ਤੇਰੇ ਬੱਚੇ ਰਾਜਾ ਜੀ" ਗੀਤ ਸਾਡੀ ਵਿਦਿਆਰਥਣ ਅਤੇ ਉਭਰ ਰਹੀ ਗਾਇਕਾ ਮਨ ਕੌਰ ਦੀ ਆਵਾਜ਼ ਵਿੱਚ ਇਸ ਸੋਮਵਾਰ ਰਿਲੀਜ਼ ਕਰ ਦਿੱਤਾ ਜਾਵੇਗਾ,ਨਵਾਂਸ਼ਹਿਰ ਦੇ ਸਥਾਨਕ ਹੋਟਲ ਵਿੱਚ ਰਿਲੀਜ਼ ਸਮਾਰੋਹ ਦੌਰਾਨ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਭਾਰਟਾ (ਸਰਪ੍ਰਸਤ ਲੋਕ ਭਲਾਈ ਸੇਵਾ ਸੁਸਾਇਟੀ) ਸ਼ਿਰਕਤ ਕਰਨਗੇ,ਇਸ ਗੀਤ ਵਾਰੇ ਗਰਚਾ ਨੇ ਆਖਿਆ ਕਿ ਇਸ ਗੀਤ ਦੀ ਧੁੰਨ ਅਤੇ ਇਸਦੇ ਬੋਲ ਮੇਰੀ ਹੀ ਕਲਮ ਤੋਂ ਲਿਖੇ ਹੋਏ ਹਨ ਅਤੇ ਇਸਦਾ ਸੰਗੀਤ ਮਿਸਟਰ ਆਰ.ਬੀ ਨੇ ਤਿਆਰ ਕੀਤਾ ਹੈ,ਡਿਜੀਟਲ ਪਾਟਨਰ "5ਆਬ ਵਲੋਂ ਇਹ ਗੀਤ ਅਲੱਗ ਅਲੱਗ ਸੋਸ਼ਲ ਸਾਈਟਸ ਤੇ ਪਬਲਿਸ਼ ਹੋਵੇਗਾ ਅਤੇ ਗਰਚਾ ਮਿਊਜਿਕ ਪ੍ਰੋਡਕਸ਼ਨ ਦੇ ਬੈਨਰ ਹੇਠ ਇਹ ਗੀਤ 26 ਨੂੰ ਰਿਲੀਜ਼ ਹੋਵੇਗਾ,ਗਗਨ ਗਰਚਾ ਨੇ ਆਖਿਆ ਕਿ ਸਾਡਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਸੰਗੀਤ ਦੇ ਮਾਧਿਅਮ ਰਾਹੀਂ ਚੰਗੇ ਰਾਹੇ ਪਾ ਕੇ ਉਹਨਾਂ ਨੂੰ ਇੱਕ ਵਧੀਆ ਨਾਗਰਿਕ ਬਣਾਉਣਾ ਹੈ,ਇਸ ਮੌਕੇ ਸੰਗੀਤਕਾਰ ਰੱਜਤ ਭੱਟ,ਅਨੀਤਾ ਰਾਣੀ,ਅਭੈ ਜਿੰਦੋਵਾਲੀਆ,ਹਰਲੀਨ ਕੌਰ,ਮਨਰੀਤ ਕੌਰ ਹਾਜ਼ਰ ਸਨ.

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...