Thursday, August 22, 2024

ਦਾਤਾ ਮੀਆਂ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਤੇ ਛਬੀਲ ਲਗਾਈ ਗਈ

ਬੰਗਾ22ਅਗਸਤ (ਨਵਕਾਂਤ ਭਰੋਮਜਰਾ)
ਪਿੰਡ ਕਰਨਾਣਾ ਵਿਖੇ ਸਥਿਤ ਦਾਤਾ ਮੀਆਂ ਸਾਹਿਬ ਜੀ ਦੇ ਦਰਬਾਰ ਤੇ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮੇਲੇ ਵਿੱਚ ਆ ਰਹੀਆਂ ਸੰਗਤਾਂ ਨੂੰ ਛਬੀਲ ਲਗਾ ਕੇ ਠੰਡਾ ਮਿੱਠਾ ਪਾਣੀ ਪਿਲਾਇਆ ਗਿਆ। ਇਸ ਛਬੀਲ ਦਾ ਉਦਘਾਟਨ ਨਵਕਾਂਤ ਭਰੋਮਜਾਰਾ ਭਾਰਤ ਵਿਕਾਸ ਪਰਿਸ਼ਦ ਦੇ ਸਟੇਟ  ਕਨਵੀਨਰ ਸ਼ੋਸ਼ਲ ਮੀਡੀਆ ਪੰਜਾਬ ਅਤੇ ਰਾਕੇਸ਼ ਕੁਮਾਰ ਕਰਨਾਣਾ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਨਵਾਂਸ਼ਹਿਰ ਨੇ ਸੰਯੁਕਤ ਰੂਪ ਵਿੱਚ ਕੀਤਾ । ਨਵਕਾਂਤ ਭਰੋਮਜਾਰਾ ਨੇ ਇਸ ਮੌਕੇ ਜਿੱਥੇ ਮੇਲੇ ਵਿੱਚ ਆਈਆਂ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੱਤੀ ਉਥੇ ਕਿਹਾ ਕਿ ਅੱਤ ਦੀ ਗਰਮੀ ਵਿੱਚ ਸੰਗਤਾਂ ਨੂੰ ਛਬੀਲ ਪਿਆਉਣੀ ਬਹੁਤ ਹੀ ਪੁੰਨ ਦਾ ਕੰਮ ਹੈ। ਛਬੀਲ ਦੀ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਕਰਨਾਣਾ ਪ੍ਰਦੇਸ਼ ਪ੍ਰਧਾਨ ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈਲਫੇਅਰ ਐੰਡ ਕਲਚਰਲ ਸੁਸਾਇਟੀ ਪੰਜਾਬ ਨੇ ਦੱਸਿਆ ਕਿ ਛਬੀਲ ਦੀ ਸੇਵਾ ਭੈਣ ਗੁਰਪ੍ਰੀਤ ਕੌਰ ਕਨੇਡਾ ਨਿਵਾਸੀ ਵਲੋਂ ਕੀਤੀ ਗਈ ਹੈ। ਇਸ ਮੌਕੇ ਕੇਵਲ ਪ੍ਰਦੇਸੀ, ਬਲਜੀਤ ਸਿੰਘ, ਮਨਪ੍ਰੀਤ ਸਿੰਘ, ਪਰਮਿੰਦਰ ਰਾਮ, ਗੁਰਪ੍ਰੀਤ ਗੋਪੀ ਕਰਨਾਣਾ ਆਦਿ ਵੀ ਹਾਜਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...