ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਸਿਰਮੌਰ ਸੰਸਥਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਸੰਸਥਾ ਦੇ ਪਠਲਾਵਾ ਸਥਿਤ ਦਫਤਰ ਦੇ ਖੁੱਲੇ ਵਿਹੜੇ ਵਿੱਚ ਆਜ਼ਾਦੀ ਦੀ 77 ਵੀ ਵਰੇਗੰਢ ਮਨਾਉਣ ਹਿਤ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਸ: ਤਰਲੋਚਨ ਸਿੰਘ ਵਾਰੀਆ, ਸਰਪ੍ਰਸਤ ਸ: ਬਲਵੰਤ ਸਿੰਘ ਜਗੈਤ, ਸਰਪੰਚ ਸ: ਹਰਪਾਲ ਸਿੰਘ , ਸਾਬਕਾ ਸਰਪੰਚ ਅਵਤਾਰ ਸਿੰਘ ਪਠਲਾਵਾ ਅਤੇ ਸ: ਸੁਮਨਪ੍ਰੀਤ ਸਿੰਘ ਪਠਲਾਵਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਯੂਥ ਵਿੰਗ ਵਲੋਂ ਸਾਂਝੇ ਤੌਰ ਤੇ ਕੀਤੀ। ਇਸ ਸਮਾਗਮ ਦੇ ਸ਼ੁਰੂ ਵਿਚ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਸੰਸਥਾ ਦੇ ਇਸਤਰੀ ਵਿੰਗ ਦੇ ਪ੍ਰਧਾਨ ਡਾ: ਵਰਿੰਦਰ ਕੌਰ ਵਾਰੀਆ ਅਤੇ ਸੀਨੀਅਰ ਉਪ ਚੇਅਰਪਰਸਨ ਸ੍ਰੀਮਤੀ ਜਸਵੀਰ ਕੌਰ ਵਾਰੀਆ ਵਲੋਂ ਸਾਂਝੇ ਤੌਰ ਤੇ ਨਿਭਾਈ ਗਈ।ਇਸ ਤੋਂ ਬਾਅਦ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਮਹਾਨ ਯੋਧਿਆਂ ਨੂੰ ਯਾਦ ਕਰਦਿਆਂ ਵੱਖ ਵੱਖ ਬੁਲਾਰਿਆਂ, ਅਵਤਾਰ ਸਿੰਘ ਪਠਲਾਵਾ, ਸਰਪੰਚ ਸ: ਹਰਪਾਲ ਸਿੰਘ, ਮਾਂ ਤਰਲੋਚਨ ਸਿੰਘ ਪਠਲਾਵਾ, ਮਾਂ ਰਮੇਸ਼ ਕੁਮਾਰ ਪਠਲਾਵਾ, ਸੰਦੀਪ ਕੁਮਾਰ ਗੌੜ ਪੋਸੀ, ਸ ਕੁਲਦੀਪ ਸਿੰਘ ਪੀਜ਼ਾ ਹੌਟ ਨੇ ਆਪਣੇ ਭਾਸ਼ਨਾ ਵਿੱਚ ਕਿਹਾ ਕਿ ਅਸੀਂ ਆਪਣੇ ਉਹਨਾਂ ਮਹਾਨ ਸ਼ਹੀਦਾਂ, ਦੇਸ਼ ਭਗਤਾਂ, ਸੂਰਵੀਰ ਯੋਧਿਆਂ ਦੀਆਂ ਕੁਰਬਾਨੀਆਂ ਦੀ ਬਦੌਲਤ ਅੱਜ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਪੰਜਾਬ ਨੂੰ ਇਸ ਗਲ ਦਾ ਵੀ ਫ਼ਖ਼ਰ ਹੈ ਕਿ ਦੇਸ਼ ਦੀ ਜੰਗੇ ਆਜ਼ਾਦੀ ਦੇ ਇਸ ਘੋਲ ਵਿਚ ਅੱਸੀ ਪ੍ਰਤੀਸ਼ਤ ਕੁਰਬਾਨੀਆਂ ਪੰਜਾਬ ਦੇ ਸਿਰਲੱਥ ਯੋਧਿਆਂ ਨੇ ਦਿਤੀਆਂ ਹਨ। ਪਰ ਅਫਸੋਸ ਕਿ ਜਿਨਾਂ ਉਮੀਦਾਂ ਨੂੰ ਮੁੱਖ ਰੱਖਦਿਆਂ ਸ਼ਹੀਦਾਂ ਨੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਸੀ। ਉਹਨਾਂ ਸ਼ਹੀਦਾਂ ਦੀਆਂ ਉਮੀਦਾਂ ਨੂੰ ਅੱਜ ਤੱਕ ਬੂਰ ਨਹੀ ਪਿਆ।ਬੁਲਾਰਿਆਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮੁਲਕ ਦੀ ਆਜ਼ਾਦੀ ਦੇ 77 ਦੇ ਸਾਲ ਬਾਅਦ ਵੀ ਲੋਕ ਆਪਣੇ ਵਤਨ ਵਿਚ ਬੇਗਾਨਿਆਂ ਵਾਂਗ ਰਹਿਣ ਲਈ ਮਜਬੂਰ ਹਨ। ਮੌਕੇ ਦੀਆਂ ਹਾਕਮ ਸਰਕਾਰਾਂ ਦੀਆਂ ਗਲਤ ਨੀਤੀਆਂ ਦੀ ਬਦੌਲਤ ਅਮੀਰੀ ਅਤੇ ਗਰੀਬੀ ਦਾ ਪਾੜਾ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ।
ਇਸ ਅਵਸਰ ਤੇ ਲਵਲੀ ਪਬਲਿਕ ਸਕੂਲ ਪਠਲਾਵਾ ਅਤੇ ਪ੍ਰਾਇਮਰੀ ਸਕੂਲ ਐਮਾਂ ਜੱਟਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੀਆਂ ਕੋਰੀਓਗਰਾਫੀਆ ਪੇਸ਼ ਕਰਕੇ ਇਕ ਵੱਖਰਾ ਹੀ ਰੰਗ ਭਰਿਆ ਗਿਆ।ਗਾਇਕ ਪੰਮਾ ਮੰਨਣਹਾਨਾ ਨੇ ਕਿਸਾਨ ਮਜ਼ਦੂਰ ਏਕਤਾ ਦਾ ਗੀਤ ਪੇਸ਼ ਕਰਕੇ ਤਾਲੀਆਂ ਦਾ ਮਾਣ ਪ੍ਰਾਪਤ ਕੀਤਾ।
ਇਸ ਮੌਕੇ ਤੇ ਸੰਸਥਾ ਵੱਲੋ ਸ਼ਾਹ ਮੁਹੰਮਦ ਪ੍ਰਿੰਸੀਪਲ ਲਵਲੀ ਪਬਲਿਕ ਸਕੂਲ ਪਠਲਾਵਾ ਨੂੰ ਉਹਨਾਂ ਵਲੋਂ ਵਿਦਿਆ ਦੇ ਖੇਤਰ ਵਿਚ ਨਿਭਾਈਆ ਜਾ ਰਹੀਆਂ ਸੇਵਾਵਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਪ੍ਰੋਗਰਾਮ ਪੇਸ਼ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀ ਸੰਸਥਾ ਦੇ ਯਾਦ ਚਿੰਨ੍ਹ ਭੇਟ ਕੀਤੇ ਗਏ। ਇਸ ਤੋਂ ਇਲਾਵਾ ਸੰਸਥਾ ਦੇ ਇਸਤਰੀ ਵਿੰਗ ਦੀਆਂ ਮੈਂਬਰ ਮਹਿਲਾਵਾਂ ਨੂੰ ਸੰਸਥਾ ਦੇ ਮੁਹਾਜ ਤੋਂ ਨਿਭਾਈਆ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਲਈ ਵੀ ਸਨਮਾਨਿਤ ਕੀਤਾ ਗਿਆ।ਬਜ਼ੁਰਗ ਸਮਾਜ ਸੇਵੀ ਸ ਗੁਰਬਖਸ਼ ਸਿੰਘ ਖਾਲਸਾ ਦਾ ਵੀ ਸਨਮਾਨ ਕੀਤਾ ਗਿਆ ਇਸ ਮੌਕੇ ਸੰਸਥਾ ਦੇ ਚੇਅਰਮੈਨ ਸ ਇੰਦਰਜੀਤ ਸਿੰਘ ਵਾਰੀਆ ਹੋਰਾਂ ਦੀ ਨਿਰਦੇਸ਼ਨਾ ਹੇਠ ਤਿਆਰ ਪੰਜਾਬ ਦੇ ਪਾਣੀਆਂ,ਮਿੱਟੀ ਅਤੇ ਚੌਗਿਰਦੇ ਸਬੰਧੀ ਜਾਗਰੂਕ ਕਰਦਾ ਪੈਂਫਲਿਟ ਸਮੂਹ ਸੰਗਤਾਂ ਵਿੱਚ ਵੰਡਿਆਂ ਗਿਆ।ਇਸ ਮੌਕੇ ਤੇ ਤਿੰਨ ਸੌ ਹਾਈਬ੍ਰਿਡ ਫਲਦਾਰ ਅਤੇ ਸਜਾਵਟੀ ਛਾਂਦਾਰ ਬੂਟੇ ਵੀ ਵੰਡੇ ਗਏ। ਸਮਾਗਮ ਦੇ ਆਖਿਰ ਵਿਚ ਸਾਰੀਆਂ ਸੰਗਤਾਂ ਨੂੰ ਰਿਫਰੈਸ਼ਮੈਂਟ ਵਰਤਾਈ ਗਈ ਤੇ ਲੱਡੂ ਵੀ ਵੰਡੇ ਗਏ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾਂ ਡਾ: ਪਰਮਿੰਦਰ ਸਿੰਘ ਵਾਰੀਆ ਮੁੱਖੀ ਸਿਹਤ ਸੇਵਾਵਾਂ ਸੰਸਥਾ, ਕੈਪਟਨ ਜੋਗਾ ਸਿੰਘ, ਕੈਪਟਨ ਹਰਵੇਲ ਸਿੰਘ, ਸ ਬਲਵੀਰ ਸਿੰਘ ਐਕਸ ਆਰਮੀ, ਸੁਰਿੰਦਰ ਮੋਹਣ ਸਾਬਕਾ ਫੌਜੀ, ਸੰਤੋਖ ਸਿੰਘ ਸਾਬਕਾ ਪ੍ਰਧਾਨ, ਕੁਲਵਿੰਦਰ ਸਿੰਘ ਲਾਲੀ, ਸੰਦੀਪ ਸਿੰਘ ਖੰਨਾ ਨੰਬਰਦਾਰ ਅਤੇ ਪ੍ਰਧਾਨ ਸਪੋਰਟਸ ਕਲੱਬ ਪਠਲਾਵਾ, ਸ: ਆਤਮਾਂ ਸਿੰਘ ਸੂਰਾਪੁਰ, ਬਲਵੀਰ ਸਿੰਘ ਯੂ ਕੇ, ਮਾਂ: ਸੁਰਿੰਦਰ ਸਿੰਘ ਕਰਮ, ਪ੍ਰੈੱਸ ਰਿਪੋਰਟਰ ਜੀ ਚੰਨੀ ਪਠਲਾਵਾ, ਹਰਜੀਤ ਸਿੰਘ ਜੀਤਾ,ਪਰਵਿੰਦਰ ਸਿੰਘ ਰਾਣਾ, ਸਤੀਸ਼ ਕੁਮਾਰ ਐਮਾਂ ਜੱਟਾਂ, ਤਰਸੇਮ ਸਿੰਘ ਤੰਬੜ ਸਾਬਕਾ ਸਰਪੰਚ, ਮਾਸਟਰ ਜਗਤ ਸਿੰਘ ਬੈਂਸ ਸਾਬਕਾ ਸਰਪੰਚ ਪਠਲਾਵਾ , ਦਿਲਬਾਗ ਸਿੰਘ ਬਾਗਾ, ਦਿਲਾਵਰ ਸਿੰਘ ਬੈਂਸ ਪੰਚ, ਸਰਬਜੀਤ ਸਿੰਘ ਸਾਬੀ ਪੰਚ, ਸੁੱਖ, ਗੁਰਦੇਵ ਰਾਮ, ਠੇਕੇਦਾਰ ਸਤਨਾਮ ਸਿੰਘ ਸੁੱਜੋਂ ਇਸਤਰੀ ਵਿੰਗ ਤੋਂ ਮੈਡਮ ਲਖਵਿੰਦਰ ਕੌਰ, ਮੈਡਮ ਸਾਰਿਕਾ ਸੋਨੀ ਸੁਜੋਂ, ਮੈਡਮ ਰਮਨਜੀਤ ਕੌਰ, ਮੈਡਮ ਬਲਵਿੰਦਰ ਕੌਰ, ਮੈਡਮ ਰਵਿੰਦਰ ਕੌਰ, ਮੈਡਮ ਕਮਲਜੀਤ ਕੌਰ ਐਮਾਂ ਜੱਟਾਂ, ਪ੍ਰਮਜੀਤ ਕੌਰ, ਅਤੇ ਨਰੇਗਾ ਵਿਚ ਕੰਮ ਕਰਨ ਵਾਲੀਆਂ ਮਹਿਲਾਵਾਂ ਵੀ ਹਾਜ਼ਿਰ ਸਨ।ਮੰਚ ਸੰਚਾਲਕ ਦੀ ਭੂਮਿਕਾ ਲੈਕਚਰਾਰ ਤਰਸੇਮ ਪਠਲਾਵਾ ਵਲੋਂ ਬਾਖੂਬੀ ਨਾਲ ਨਿਭਾਈ ਗਈ।
No comments:
Post a Comment