Friday, August 16, 2024

ਲਾਇਨ ਕਲੱਬ ਬੰਗਾ ਨਿਸ਼ਚੇ ਵੱਲੋਂ ਸਵਤੰਤਰਤਾ ਦਿਵਸ ਮੌਕੇ ਬੂਟੇ ਲਗਾਏ ਗਏ:

ਬੰਗਾ 16 ਅਗਸਤ (ਮਨਜਿੰਦਰ ਸਿੰਘ) ਲਾਈਨ ਕਲੱਬ ਬੰਗਾ ਨਿਸ਼ਚੇ ਵੱਲੋਂ ਚਾਰਟਰ ਪ੍ਰਧਾਨ ਬਲਬੀਰ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਲਾਈਨ ਗੁਲਸ਼ਨ ਕੁਮਾਰ ਦੀ ਅਗਵਾਈ ਵਿੱਚ ਸਵਤੰਤਰਤਾ ਦਿਵਸ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਕਲੱਬ ਦੇ ਪੀਆਰਓ ਲਾਈਨ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਭਾਰਤ ਮਾਤਾ ਨੂੰ ਨਤਮਸਤਕ ਹੁੰਦੇ ਹੋਏ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਯਾਦ ਕੀਤਾ ਗਿਆ ਅਤੇ ਇਸ ਮੌਕੇ ਭਾਰਤ ਮਾਤਾ ਕੀ ਜੈ ਦੇ ਨਾਹਰੇ ਲਗਾਏ ਗਏ ਉਹਨਾਂ ਦੱਸਿਆ ਕਿ ਲਾਈਨ ਜਿਲ੍ਹਾ 321 ਡੀ ਦੇ ਗਵਰਨਰ ਲਾਈਨ ਰਸਪਾਲ ਸਿੰਘ ਬੱਚਾ ਜੀਵੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 15 ਅਗਸਤ ਸਵਤੰਤਰਤਾ ਦਿਵਸ ਮੌਕੇ ਵਾਤਾਵਰਨ ਨੂੰ ਹਰਿਆਵਲ ਕਰਨ ਲਈ ਬੂਟੇ ਵੀ ਲਗਾਏ ਗਏ ਇਸ ਮੌਕੇ ਲਾਈਨ ਹਰਨੇਕ ਸਿੰਘ ਦੁਸਾਂਝ ਸੈਕਟਰੀ, ਲਾਈਨ ਜਸਪਾਲ ਸਿੰਘ ਗਿੱਦਾ ਕੈਸ਼ੀਅਰ, ਲਾਈਨ ਰੋਹਿਤ ਚੋਪੜਾ, ਲਾਈਨ ਹਰਵਿੰਦਰ ਕੁਮਾਰ, ਲਾਈਨ ਰਮਨਦੀਪ ਸਿੰਘ ਭਮਰਾ, ਅਤੇ ਸ੍ਰੀ ਨਰਿੰਦਰ ਸਿੰਘ ਆਦਿ ਹਾਜ਼ਰ ਸਨ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...