Thursday, August 15, 2024

ਪੰਜਾਬ ਫੋਟੋਫੇਅਰ ਸਫਲਤਾ ਪੂਰਨ ਸਮਾਪਤ ਹੋਇਆ-ਤਜਿੰਦਰ ਕੁਮਾਰ

ਬੰਗਾ,15 ਅਗਸਤ (ਮਨਜਿੰਦਰ ਸਿੰਘ, ਤਜਿੰਦਰ ਕੁਮਾਰ) ਆਲ ਇੰਡੀਆ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਪ੍ਰਧਾਨ ਰਣਧੀਰ ਸਿੰਘ ਫਗੂਆਣਾ ਦੀ ਅਗਵਾਈ ਵਿੱਚ ਮੁਲਾਪੁਰ ਦਾਖਾ ਵਿਖੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਕਰਾਇਆ ਗਿਆ 2 ਦਿਨਾਂ ਫੋਟੋ ਫੇਅਰ ਐਗਜੀਬਿਸ਼ਨ ਸਫਲਤਾ ਪੂਰਨ ਸਮਾਪਤ ਹੋਇਆ ਬੰਗਾ ਵਿਖੇ, ਇਸ ਬਾਰੇ ਜਾਣਕਾਰੀ ਦਿੰਦਿਆਂ ਈਸਟ ਜੋਨ ਦੇ ਕੈਸ਼ੀਅਰ ਤਜਿੰਦਰ ਕੁਮਾਰ ਨੇ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ ਹਿਮਾਚਲ ਪ੍ਰਦੇਸ਼ ਰਾਜਸਥਾਨ ਅਤੇ ਹੋਰ ਸੂਬਿਆਂ ਦੇ ਫੋਟੋਗ੍ਰਾਫਰਾਂ ਵੱਲੋਂ ਹਾਜ਼ਰੀ ਭਰ ਕੇ ਭਾਰੀ ਉਤਸਾਹ ਦਿਖਾਇਆ ਗਿਆ। ਇਸ ਮੌਕੇ ਵੱਖ-ਵੱਖ ਕੰਪਨੀਆਂ ਵੱਲੋਂ ਫੋਟੋਗ੍ਰਾਫੀ ਨਾਲ ਸੰਬੰਧਿਤ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਦਾ ਫੋਟੋਗ੍ਰਾਫਰਾਂ ਵੱਲੋਂ ਵਡਮੁੱਲਾ ਲਾਭ ਲੈਂਦੇ ਹੋਏ ਲੋੜ ਅਨੁਸਾਰ ਖਰੀਦਦਾਰੀ ਕੀਤੀ 100 ਤੋਂ ਵੱਧ ਕੈਮਰਾ ਅਤੇ ਫੋਟੋਗ੍ਰਾਫੀ ਨਾਲ ਸਬੰਧਿਤ ਅਸੈਂਸਰੀ ਦੀਆਂ ਕੰਪਨੀਆਂ ਅਤੇ 100 ਤੋਂ ਵੱਧ ਸਟਾਲਾਂ,1500 ਤੋਂ ਵੱਧ ਵਹੀਕਲ ਖੜ੍ਹੇ ਕਰਨ ਲਈ ਪੈਲਸ ਦੀ ਐਕਸਟਰਾ ਪਾਰਕਿੰਗ ਵੀ ਐਡ ਕੀਤੀ ਗਈ  ਅਤੇ ਦੋਨੋਂ ਦਿਨ ਰੋਜ਼ਾਨਾ10,000 ਲੋਕਾਂ ਦੇ ਖਾਣੇ ਲਈ ਆਊਟਡੋਰ ਖੁੱਲੇ ਟੈਂਟ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਸੀ ਤਜਿੰਦਰ ਨੇ ਦੱਸਿਆ ਕਿ ਪੰਜਾਬ ਫੋਟੋਗ੍ਰਾਫਰਜ ਐਸੋਸੀਏਸ਼ਨ ਪੰਜਾਬ ਭਰ ਦੇ ਫੋਟੋਗ੍ਰਾਫਰਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਇਕਲੌਤੀ ਸਿਰਮੌਰ ਸੰਸਥਾ ਹੈ।ਇਸ ਮੇਲੇ ਦੀ ਵਿਸ਼ੇਸ਼ਤਾ ਰਹੀ ਕਿ ਪੰਜਾਬ ਫੋਟੋਗਰਾਫਰ ਐਸੋਸੀਏਸ਼ਨ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ 2000 ਦੇ ਲਗਭਗ ਬੂਟੇ ਵੰਡੇ ਗਏ ਅਤੇ ਅਪੀਲ ਕੀਤੀ ਕਿ ਆਲੇ ਦੁਆਲੇ ਨੂੰ ਹਰਿਆਵਲ ਬਣਾਉਣ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ  ਉਹਨਾਂ ਦੱਸਿਆ ਕਿ ਬੂਟਿਆ ਦੀ ਸੇਵਾ ਈਸਟ ਜੋਨ ਦੇ ਮੈਂਬਰਾਂ ਪਰਮਜੀਤ ਸਿੰਘ ਰੋਹੇਲਾ, ਮਨਜੀਤ ਸਿੰਘ ,ਤਜਿੰਦਰ ਕੁਮਾਰ, ਅੰਗਰੇਜ ਸਿੰਘ, ਨਿਸ਼ਾਨ ਗੱਗ਼ ਅਤੇ ਬੂਟਾ ਰਾਮ ਲੱਡੂ ਵੱਲੋਂ ਨਿਭਾਈ ਗਈ। ਇਸ ਮੌਕੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਪਹੁੰਚੇ ਹੋਏ ਸਾਰੇ ਫੋਟੋਗ੍ਰਾਫਰਾਂ ਦਾ ਧੰਨਵਾਦ ਕੀਤਾ ਗਿਆ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...