Saturday, August 31, 2024

ਬੰਦ ਪਈ ਪਾਣੀ ਵਾਲੀ ਟੈਂਕੀ ਨੂੰ ਚਾਲੂ ਕਰਨ ਲਈ ਬੋਰ ਵਿੱਚ ਮੋਟਰ ਪਾਈ ਗਈ-ਪਵਨਜੀਤ ਸਿੱਧੂ

ਬੰਗਾ 31ਅਗਸਤ (ਮਨਜਿੰਦਰ ਸਿੰਘ) ਬਲਾਕ ਔੜ ਦੇ ਪਿੰਡ ਗੁਣਾਚੌਰ ਦੀ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਪਾਣੀ ਵਾਲੀ ਟੈਂਕੀ  ਨੂੰ ਚਾਲੂ ਕਰਨ ਲਈ ਜੇ ਈ ( ਵਾਟਰ ਸਪਲਾਈ) ਸੁਖਰਾਜ ਸਿੰਘ ਦੀ ਹਾਜ਼ਰੀ ਵਿੱਚ ਬੋਰ ਵਿੱਚ ਮੋਟਰ ਪਾਈ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਪਵਨਜੀਤ ਸਿੰਘ ਸਿੱਧੂ ਪ੍ਰਧਾਨ ਨਗਰ ਸੁਧਾਰ ਕਮੇਟੀ ਗੁਣਾਂਚੋਰ ਨੇ ਦੱਸਿਆ ਕਿ ਨਵੀਂ ਬਿਜਲੀ ਦੀ ਤਾਰ ਦੀ ਸੇਵਾ ਪਿੰਡ ਦੇ ਇਕ ਐਨ ਆਰ ਆਈ ਵੀਰ ਵਲੋਂ ਕੀਤੀ ਗਈ। ਪਿੰਡ ਵਿੱਚ ਪਾਣੀ ਦੀ ਸਮੱਸਿਆ ਦੂਰ ਕਰਨ ਲਈ ਦਿੱਤੇ ਗਏ ਸਹਿਯੋਗ ਲਈ ਪਵਨਜੀਤ ਸਿੰਘ ਸਿੱਧੂ ਨੇ ਐਨ ਆਰ ਆਈ ਵੀਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਮੇਂ ਪਵਨਜੀਤ ਸਿੰਘ ਸਿੱਧੂ ਪ੍ਰਧਾਨ ਨਗਰ ਸੁਧਾਰ ਕਮੇਟੀ ਗੁਣਾਚੌਰ ,ਅਮਨਦੀਪ ਗੋਸਲ ਸਕੱਤਰ ,ਨੰਬਰਦਾਰ ਗੁਰਮੀਤ ਸਿੰਘ, ਯੋਗਰਾਜ, ਬਲਜੀਤ ਸਿੰਘ ਬੱਲੀ, ਹਰਵਿੰਦਰ ਰਿੰਕੂ,  ਹੈਪੀ ਆਦਿ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...