Saturday, August 31, 2024

ਰਾਜਾ ਸਾਹਿਬ ਜੀ ਮਜ਼ਾਰਾ ਨੋਂ ਅਬਾਦ ਵਿਖੇ ਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਖੂਨਦਾਨ ਕੈਂਪ

ਬੰਗਾ 31ਅਗਸਤ (ਮਨਜਿੰਦਰ ਸਿੰਘ)
ਅਵਧੂਤ ਸੰਤ ਰਾਜਾ ਸਾਹਿਬ ਜੀ ਦੇ ਪਵਿੱਤਰ ਸਥਾਨ ਮਜ਼ਾਰਾ ਨੌ ਅਬਾਦ ਵਿਖੇ ਰੋਟਰੀ ਕਲੱਬ ਬੰਗਾ ਗਰੀਨ  ਵੱਲੋਂ ਨਿਸ਼ਕਾਮ ਸੇਵਾ ਜੱਥਾ ਦੁਆਬਾ ਬਲੱਡ ਡੋਨਰ ਸੋਸਾਇਟੀ ਬੰਗਾਂ ਦੇ ਸਹਿਯੋਗ ਦੇ ਨਾਲ ਤਿੰਨ ਦਿਨਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ l ਖੂਨਦਾਨ ਕੈਂਪ ਦਾ ਉਦਘਾਟਨ ਸਮਾਜ ਸੇਵਕ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ, ਮਨਧੀਰ ਸਿੰਘ ਚੱਠਾ ਨੇ ਮਿਲ ਕੇ ਕੀਤਾ l ਸਿਵਿਲ ਹਸਪਤਾਲ ਬੰਗਾ ਦੀ ਬਲੱਡ ਬੈਂਕ, ਕੇਐਸ ਜੀ ਚੈਰੀਟੇਬਲ ਟਰਸਟ ਜਲੰਧਰ ਦੀ ਟੀਮ ਨਾਲ ਬਲੱਡ ਕੈਂਪ ਦੀ ਸ਼ੁਰੂਆਤ ਕੀਤੀ ਗਈ ਇਸ ਕੈਂਪ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕਰਨ ਵਿੱਚ ਦਿਲਚਸਪੀ ਦਿਖਾਈ l ਇਸ ਮੌਕੇ ਬਲੱਡ ਬੈਂਕ ਬੰਗਾ ਦੇ ਸਟਾਫ ਨੇ ਅਹਿਮ ਯੋਗਦਾਨ ਪਾਇਆ l ਖੂਨਦਾਨੀਆਂ ਨੂੰ ਰਿਫਰੈਸ਼ਮੈਂਟ  ਪ੍ਰਦਾਨ ਕੀਤੀ ਗਈ l ਇਸ ਤੋਂ ਇਲਾਵਾ ਖੂਨਦਾਨ ਦੇ ਕੀ ਫਾਇਦੇ ਨੇ ਇਸ ਬਾਰੇ ਵੀ ਜਾਣਕਾਰੀ ਦਿੱਤੀ ਗਈ  ਇਸ ਮੌਕੇ ਜੀਵਨ ਕੌਸਲ ਸਕੱਤਰ ਰੋਟਰੀ ਕਲੱਬ ਬੰਗਾ ਗਰੀਨ,ਗਗਨਦੀਪ ਚੀਫ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਬੰਗਾ,ਹਰਮਨਪ੍ਰੀਤ ਸਿੰਘ ਰਾਣਾ, ਅਮਰਦੀਪ ਬੰਗਾ, ਪਰਮਜੀਤ ਸਿੰਘ ਨੌਰਾ, ਵਿਕਰਮਜੀਤ ਸਿੰਘ ਬੰਗਾ, ਰਮੇਸ਼ ਚੰਦਰ, ਡਾਕਟਰ ਟੀਪੀ ਸਿੰਘ, ਸੰਦੀਪ ਕੁਮਾਰ, ਸ਼ਿਵਾਨੀ ਸ਼ਰਮਾ,ਮਨਪ੍ਰੀਤ ਨਰਸਿੰਗ ਅਫ਼ਸਰ ਭੂਸ਼ਣ ਸ਼ਰਮਾ ਡਾਕਟਰ ਕਰਨ ਪੂਜਾ,ਭਰਤ ਭੂਸ਼ਣ  ਮੋਜੂਦ ਸਨ l

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...