Monday, September 2, 2024

ਬਹਾਦਰ ਸਿੰਘ ਸ਼ੇਰਗਿੱਲ ਯੂ ਕੇ ਵਲੋਂ ਗੁਰਦਵਾਰਾ ਦਮਦਮਾ ਸਾਹਿਬ ਨੂੰ 25 ਹਜ਼ਾਰ ਦੀ ਰਾਸ਼ੀ ਭੇਂਟ

ਬੰਗਾ 2, ਅਗਸਤ (ਪੱਤਰ ਪ੍ਰੇਰਕ)
ਬ੍ਰਹਮਲੀਨ ਧੰਨ ਧੰਨ 108 ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 84ਵੀਂ ਸਲਾਨਾ ਬਰਸੀ ਮਹਾਰਾਜ ਰਾਜਾ ਸਾਹਿਬ ਜੀ ਦੇ ਪਹਿਲੇ ਤਪ ਅਸਥਾਨ ਗੁਰਦਵਾਰਾ ਦਮਦਮਾ ਸਾਹਿਬ ਪਿੰਡ ਝਿੰਗੜਾਂ ਵਿਖੇ ਗੁਰੂ ਪਿਆਰੀਆਂ ਸੰਗਤਾਂ ਵਲੋਂ ਬੜੀ ਹੀ ਸ਼ਰਧਾ ਪੂਰਵਕ ਮਨਾਈ ਗਈ। ਤਪ ਅਸਥਾਨ ਸ਼੍ਰੀ ਦਮਦਮਾ ਸਾਹਿਬ ਵਿਖੇ 30 ਅਗਸਤ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ। ਉਸੇ ਦਿਨ ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਤੋਂ ਸੰਗਤਾਂ ਵਲੋਂ ਬੜੀ ਹੀ ਸ਼ਰਧਾ ਨਾਲ ਨਗਰ ਕੀਰਤਨ ਦੇ ਚਾਲੇ ਪਾਏ ਗਏ ਸਨ ਜਿਸਦਾ ਪਹਿਲਾ ਪੜਾਅ ਤਪ ਅਸਥਾਨ ਗੁਰਦਵਾਰਾ ਸ਼੍ਰੀ ਦਮਦਮਾ ਸਾਹਿਬ ਵਿਖੇ ਰੁਕਿਆ ਜਿਸਦਾ ਪਿੰਡ ਮਜਾਰਾ ਨੌਂ ਆਬਾਦ ਤੋਂ ਬਾਬਾ ਸਾਹਿਬ ਦਿਆਲ ਪਰਿਵਾਰ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ ਹੀਰ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕੇ ਮਹਾਰਾਜ ਰਾਜਾ ਸਾਹਿਬ ਦੇ ਜੇਠੇ ਸੇਵਕ ਬਾਬਾ ਸਾਹਿਬ ਦਿਆਲ ਦਾ ਪਰਿਵਾਰ ਪਿੰਡ ਮਜਾਰਾ ਨੌਂ ਆਬਾਦ ਤੋਂ ਪਿਛਲੇ 42 ਸਾਲਾਂ ਤੋਂ ਪੀੜ੍ਹੀ ਦਰ ਪੀੜ੍ਹੀ ਤਪ ਅਸਥਾਨ ਗੁਰਦਵਾਰਾ ਦਮਦਮਾ ਸਾਹਿਬ ਵਿਖੇ ਆਪਣੀਆਂ ਨਿਰੰਤਰ ਸੇਵਾਵਾਂ ਬੜੀ ਹੀ ਸ਼ਰਧਾ ਨਾਲ਼ ਨਿਭਾ ਰਿਹਾ ਹੈ। ਇਸ ਪ੍ਰੋਗਰਾਮ ਦੌਰਾਨ ਗੁਰੂ ਕੇ ਸਾਜੇ ਪੰਝ ਪਿਆਰਿਆਂ ਨੂੰ ਸੇਵਾਦਾਰ ਸੁਰਿੰਦਰ ਸਿੰਘ ਤਲਵੰਡੀ ਫੱਤੂ ਵਾਲਿਆਂ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਵੱਖ ਵੱਖ ਨਾਮਵਰ ਢਾਡੀ ਜੱਥਿਆਂ ਨੇ ਕਰੀਬ ਇੱਕ ਘੰਟਾ ਆਪਣੀਆਂ ਵਾਰਾਂ ਗਾਕੇ ਸੰਗਤਾਂ ਨੂੰ ਨਿਹਾਲ ਕੀਤਾ। ਜਿਸਦਾ ਸਟੇਜ ਸੰਚਾਲਣ ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਦੇ ਸਕੱਤਰ ਜਥੇਦਾਰ ਰਣਜੀਤ ਸਿੰਘ ਝਿੰਗੜ ਨੇ ਕੀਤਾ। ਇਸ ਪ੍ਰੋਗਰਾਮ ਉਪਰੰਤ ਮਹਾਰਾਜ ਰਾਜਾ ਸਾਹਿਬ ਜੀ ਦੇ ਸ਼ਰਧਾਲੂ ਪਿੰਡ ਝਿੰਗੜਾਂ ਤੋਂ ਯੂ ਕੇ ਨਿਵਾਸੀ ਬਹਾਦਰ ਸਿੰਘ ਸ਼ੇਰਗਿੱਲ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਗੁਰਦਵਾਰਾ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ ਹੀਰ ਨੂੰ ਗੁਰੂ ਕੇ ਲੰਗਰਾਂ ਵਾਸਤੇ 25 ਹਜ਼ਾਰ ਦੀ ਨਕਦ ਰਾਸ਼ੀ ਭੇਂਟ ਕੀਤੀ ਗਈ। ਜਿਸਦਾ ਸਮੁੱਚੇ ਬਾਬਾ ਸਾਹਿਬ ਦਿਆਲ ਪਰਿਵਾਰ ਵਲੋਂ ਧੰਨਵਾਦ ਕੀਤਾ ਗਿਆ ਕਿਉਂਕਿ ਪਿੰਡ ਝਿੰਗੜਾਂ ਤੋਂ ਸ਼ੇਰਗਿੱਲ ਪਰਿਵਾਰ ਹਰ ਸਾਲ ਪਿੰਡ ਵਿੱਚ ਸਥਾਪਿਤ ਹਰ ਗੁਰੂ ਘਰ ਵਿੱਚ ਆਪਣੀ ਅਥਾਹ ਸ਼ਰਧਾ ਨਾਲ਼ ਸੇਵਾ ਪਾਉਂਦੇ ਹਨ। ਇਸ ਮੌਕੇ ਗ੍ਰੰਥੀ ਬੁੱਧ ਸਿੰਘ, ਸੇਵਾਦਾਰ ਮਹਿੰਦਰ ਸਿੰਘ ਚੰਡੀਗੜ੍ਹ, ਸੁੱਚਾ ਸਿੰਘ ਝਿੰਗੜ, ਕੁਲਦੀਪ ਸਿੰਘ ਰੱਲ੍ਹ, ਬਿੰਦਾ ਸ਼ੇਰਗਿੱਲ, ਜਗਤਾਰ ਕਰਨਾਣਾ, ਬਲਵੀਰ ਨਾਗਰਾ,ਪਰਮਜੀਤ ਕੌਰ ਹੀਰ, ਹਰਜੀਵਨ ਕੌਰ ਹੀਰ, ਹਰਜੋਤ ਕੌਰ ਹੀਰ, ਕਮਲਜੀਤ ਕੌਰ, ਮਨਜੀਤ ਕੌਰ ਥਿੰਦ, ਭਵਨਪ੍ਰੀਤ, ਸੁਰਿੰਦਰ ਨਕੋਦਰ ਆਦਿ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...