Monday, September 2, 2024

ਬੇ ਜੀ ਪੀ ਓਵਰਸੀਜ ਯੂਰੋਪ ਅਤੇ ਇੰਗਲੈਂਡ ਦੀ ਕੋਪਨਹੈਗਨ ਵਿਖੇ ਹੋਈ ਮੀਟਿੰਗ 11 ਮੁਲਖਾਂ ਦੀ ਟੀਮ ਨੇ ਲਿਆ ਹਿੱਸਾ****ਕੇਂਦਰ ਸਰਕਾਰ ਵੱਲੋਂ ਐਨਆਰਆਈ ਕਮਿਸ਼ਨ ਦਫਤਰ ਦਿੱਲੀ ਵਿਖੇ ਖੋਲਿਆ ਜਾਵੇ- ਕਰਤਾਰ ਸਿੰਘ

ਕੋਪਨਹੈਗਨ2ਅਗਸਤ(ਮਨਜਿੰਦਰ ਸਿੰਘ)ਬੀ ਜੇ ਪੀ ਓਵਰਸੀਜ ਪਾਰਟੀ ਦੇ ਇੰਚਾਰਜ ਸ੍ਰੀ ਵਿਜੇ ਚੌਥਾਈਵਾਲ  ਦੀ ਅਗਵਾਈ ਹੇਠ ਬੀਜੇਪੀ ਯੂਰੋਪ ਅਤੇ ਇੰਗਲੈਂਡ ਦੀ ਮੀਟਿੰਗ ਡੈਨਮਾਰਕ ਦੀ ਰਾਜਧਾਨੀ  ਕੋਪਨਹੈਗਨ ਵਿਖੇ ਹੋਈ ਜਿਸ ਵਿੱਚ ਇੰਗਲੈਂਡ ਸਮੇਤ ਯੂਰੋਪ ਦੇ 11 ਦੇਸ਼ਾਂ ਤੋ 70 ਦੇ ਕਰੀਬ ਓਵਰਸੀਜ ਬੀ ਜੇ ਪੀ ਨਾਲ ਜੁੜੇ ਹੋਏ ਵਰਕਰਾਂ ਅਹੁਦੇਦਾਰਾਂ ਨੇ ਹਿੱਸਾ ਲਿਆ . ਇੰਗਲੈਂਡ ਤੋ ਟੀਮ ਦੀ ਅਗਵਾਈ ਕੁਲਦੀਪ ਸ਼ੇਖ਼ਾਵਤ ਜੀ ਨੇ ਕੀਤੀ ਮੀਟਿੰਗ ਵਿੱਚ ਬੀ ਜੇ ਪੀ ਓਵਰਸੀਜ ਨਾਲ ਵੱਧ ਤੋ ਵੱਧ ਐਨ ਆਰ ਆਈ ਜੋੜਨ ਲਈ ਸਲਾਹ ਮਸ਼ਵਰਾ ਕੀਤਾ ਗਿਆ ਅਤੇ ਐਨ ਆਰ ਆਈਜ ਨੂੰ ਭਾਰਤ ਵਿੱਚ ਆ ਰਹੀਆਂ ਮੁਸਕਿਲਾ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਪਾਰਟੀ ਦੇ ਲੀਡਰਾਂ ਵੱਲੋਂ ਭਰੋਸਾ ਦਿੱਤਾ ਗਿਆ . ਬੀ ਜੇ ਪੀ ਡੈਨਮਾਰਕ ਦੇ ਸਰਗਰਮ ਆਗੂ ਕਰਤਾਰ ਸਿੰਘ ਅਤੇ ਬੀ ਜੇ ਪੀ ਯੂਰੋਪ ਦੇ ਸਾਰੇ ਵਰਕਰਾਂ ਅਤੇ ਆਗੂਆਂ ਨੇ ਦਿੱਲੀ ਵਿਖੇ ਕੇਂਦਰ ਸਰਕਾਰ ਵੱਲੋਂ ਐਨ ਆਰ ਆਈ ਕਮਿਸ਼ਨ ਦਫ਼ਤਰ ਖੋਲਣ ਦੀ ਮੰਗ ਵੀ ਰੱਖੀ . ਮੀਟਿੰਗ ਵਿੱਚ ਡੈਨਮਾਰਕ ਤੋ ਰਾਮੇਸ ਭਾਰਦਵਾਜ ਇੰਚਾਰਜ ਬੀ ਜੇ ਪੀ ਓਵਰਸੀਜ ਡੈਨਮਾਰਕ ਟੀਮ . ਅਜੇ . ਕਰਤਾਰ ਸਿੰਘ . ਕਮਲ਼ੇਸ . ਅਸੀਸ ਬਾਂਸਲ . ਰਣਜੀਤ ਸਿੰਘ . ਦਿਨੇਸ ਸਿੰਘ ,ਚੇਤਨ ਸ਼ਰਮਾ .ਅਤੇ ਪਾਰਟੀ ਦੇ ਸਾਰੇ ਵਰਕਰ ਨੇ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਬੀ ਜੇ ਪੀ ਓਵਰਸੀਜ ਦੇ ਇੰਚਾਰਜ ਵਿਜੇ ਚੌਥਾਈਵਾਲ ਅਤੇ ਉਹਨਾ ਨਾਲ ਆਈ ਟੀਮ ਦਾ ਧੰਨਵਾਦ ਕੀਤਾ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...