Thursday, September 5, 2024

ਪ੍ਰਿੰਸੀਪਲ ਸੰਤ ਰਾਮ ਵਿਰਦੀ ਜੀ ਦੀ ਬਰਸੀ ਮੌਕੇ ਚੇਤਨਾ ਸਮਾਗਮ 7 ਨੂੰ--------------------------------------

 ................ ਪ੍ਰਿੰਸੀਪਲ ਸੰਤ ਰਾਮ ਵਿਰਦੀ.............

ਬੰਗਾ, 5 ਸਤੰਬਰ (ਮਨਜਿੰਦਰ ਸਿੰਘ) ਸਮਾਜਿਕ ਚਿੰਤਕ ਪ੍ਰਿੰਸੀਪਲ ਸੰਤ ਰਾਮ ਵਿਰਦੀ ਜੀ ਦੀ ਪੰਜਵੀਂ ਬਰਸੀ ਮੌਕੇ ਚੇਤਨਾ ਸਮਾਗਮ 7 ਸਤੰਬਰ ਦਿਨ ਸ਼ਨੀਵਾਰ ਨੂੰ ਬੰਗਾ ਵਿਖੇ ਕਰਵਾਇਆ ਜਾਵੇਗਾ। ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਨੇਡ਼ੇ ਸਿਟੀ ਕਮਿਊਨਿਟੀ ਪੈਲੇਸ ਬੰਗਾ ਵਿਖੇ ਸਵੇਰੇ 10 ਵਜੇ ਹੋ ਰਹੇ ਇਸ ਸਮਾਗਮ ਵਿੱਚ ਵੱਖ ਵੱਖ ਖੇਤਰਾਂ ’ਚ ਉਸਾਰੂ ਭੂਮਿਕਾ ਨਿਭਾਉਣ ਵਾਲੀਆਂ ਸਖ਼ਸ਼ੀਅਤਾਂ ਨੂੰ ਪ੍ਰਿੰਸੀਪਲ ਸੰਤ ਰਾਮ ਵਿਰਦੀ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹਨਾਂ ਸਖ਼ਸੀਅਤਾਂ ਵਿੱਚ ਪ੍ਰਿੰਸੀਪਲ ਜਗਦੀਸ਼ ਰਾਏ ਸੇਵਾ ਮੁਕਤ ਸਿੱਖਿਆ ਅਧਿਕਾਰੀ, ਡਾ. ਕਸ਼ਮੀਰ ਚੰਦ ਐਮ ਜੇ ਲਾਇਫ ਕੇਅਰ ਹਸਪਤਾਲ ਬੰਗਾ, ਕਸ਼ਮੀਰੀ ਲਾਲ ਝੱਲੀ ਸੇਵਾ ਮੁਕਤ ਸਪੁਰਡੈਂਟ ਸ਼ੈਸ਼ਨ ਕੋਰਟ, ਡਾ. ਬਖਸ਼ੀਸ਼ ਸਿੰਘ ਕਰਨ ਹਸਪਤਾਲ ਬੰਗਾ ਅਤੇ ਐਡਵੋਕੇਟ ਕੁਲਦੀਪ ਭੱਟੀ ਪ੍ਰਧਾਨ ਡਾ. ਅੰਬੇਡਕਡਰ ਬੁੱਧਇਸਟ ਰਿਸੋਰਸ ਸੈਂਟਰ ਸੂੰਢ ਸ਼ਾਮਲ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਜ. ਹਰਮੇਸ਼ ਵਿਰਦੀ ਸਾਬਕਾ ਚੇਅਰਮੈਨ ਪੰਚਾਇਤ ਸੰਮਤੀ ਬੰਗਾ ਨੇ ਦੱਸਿਆ ਕਿ ਇਹ ਸਮਾਗਮ ਮਾਤਾ ਗੁਰੋ ਦੇਵੀ ਵਿਰਦੀ ਜੀ ਦੀ ਅਗਵਾਈ ਵਿੱਚ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਮਾਗਮ ਦੌਰਾਨ ਬੁਲਾਰੇ ਪ੍ਰਿੰਸੀਪਲ ਸੰਤ ਰਾਮ ਵਿਰਦੀ ਜੀ ਦੀ ਸੰਘਰਸ਼ਮਈ ਜੀਵਨੀ ’ਤੇ ਚਾਨਣਾ ਪਾਉਣਗੇ ਅਤੇ ਸਮਾਜਿਕ ਤਬਦੀਲੀ ਪ੍ਰਤੀ ਜਾਗਰੂਕਤਾ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਉਹਨਾਂ ਨੇ ਇਸ ਸਮਾਗਮ ਵਿੱਚ ਸਮੁੱਚੇ ਤੌਰ'ਤੇ ਸਮੂਲੀਅਤ ਲਈ ਅਪੀਲ ਕੀਤੀ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...