Saturday, September 21, 2024

ਜ਼ਿਲਾ ਨਵਾਂ ਸ਼ਹਿਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਕਾਨੂੰਨੀ ਧਾਰਾ ਅਨੁਸਾਰ ਅਟੈਚ ਕੀਤੀ ਗਈ - ਐਸ ਐਚ ਓ ਮਹਿੰਦਰ ਸਿੰਘ

ਨਵਾਂਸ਼ਹਿਰ 21, ਸਤੰਬਰ(ਮਨਜਿੰਦਰ ਸਿੰਘ)
ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾਂ ਸਮਗਲਰਾਂ ਖਿਲਾਫ ਛੇੜੀ  ਮੁਹਿੰਮ ਦੌਰਾਨ ਰਾਜਕੁਮਾਰ ਪੀਪੀਐਸ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਨਵਾਂ ਸ਼ਹਿਰ ਦੀ ਅਗਵਾਈ ਵਿੱਚ ਐਸ ਆਈ ਮਹਿੰਦਰ ਸਿੰਘ ਮੁੱਖ ਥਾਣਾ ਅਫਸਰ ਥਾਣਾ ਸਿਟੀ ਨਵਾਂ ਸ਼ਹਿਰ ਵੱਲੋਂ ਅੱਜ ਮਿਤੀ 21-9 -24 ਨੂੰ ਵੱਡੀ ਕਾਰਵਾਈ ਕੀਤੀ ਗਈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਨਵਾਂ ਸ਼ਹਿਰ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰਾਂ ਵੱਲੋਂ ਨਸ਼ੇ ਵੇਚ ਕੇ ਬਣਾਏ ਗਏ ਆਲੀਸ਼ਾਨ ਘਰਾਂ ਨੂੰ ਧਾਰਾ 68 ਐਫ (2)ਐਨਡੀਪੀਐਸ ਐਕਟ 1985 ਤਹਿਤ ਕੰਪੀਟੈਂਟ ਅਥਾਰਟੀ ਦਿੱਲੀ ਦੇ ਹੁਕਮਾਂ ਅਨੁਸਾਰ ਅਟੈਚ ਕੀਤਾ ਗਿਆ ਜਿਸ ਦੇ ਵੇਰਵੇ ਅਨੁਸਾਰ ਉਹਨਾਂ ਦੱਸਿਆ ਕਿ ਮਨਜੀਤ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਕਲਰਾਂ ਮੁਹੱਲਾ ਨਵਾਂ ਸ਼ਹਿਰ ਥਾਣਾ ਸਿਟੀ ਨਵਾਂ ਸ਼ਹਿਰ  ਜਿਸ ਖਿਲਾਫ ਨਸ਼ਾ ਸਪਲਾਈ ਕਰਨ ਦੇ ਐਨਡੀਪੀਐਸ ਐਕਟ ਦੇ ਕੁੱਲ 7 ਮੁਕਦਮੇ ਦਰਜ ਹਨ ਜਿਸ ਵੱਲੋਂ ਕਲਰਾਂ ਮੁਹੱਲਾ ਨਵਾਂ ਸ਼ਹਿਰ ਵਿਖੇ ਨਸ਼ੇ ਵੇਚ ਕੇ ਕੀਤੀ ਕਮਾਈ ਨਾਲ 12 ਮਰਲੇ ਜਗ੍ਹਾ ਵਿੱਚ ਬਣਾਇਆ ਗਿਆ ਘਰ ਜਿਸਦੀ ਕੁੱਲ ਕੀਮਤ 29 ਲੱਖ 71 ਹਜਾਰ ਰੁਪਏ ਦੱਸੀ ਜਾ ਰਹੀ ਹੈ, ਨੂੰ ਧਾਰਾ 68 ਐਫ (2) ਐਨਡੀਪੀਐਸ ਐਕਟ 1985 ਤਹਿਤ ਅਟੈਚ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਰਾਜਕੁਮਾਰ ਉਰਫ ਰਾਜਾ ਪੁੱਤਰ ਮਨੋਹਰ ਲਾਲ ਵਾਸੀ ਪਿੰਡ ਰੁੜਕੀ ਖਾਸ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਜਿਸ ਖਿਲਾਫ ਨਸ਼ਾ ਸਪਲਾਈ ਕਰਨ ਸਬੰਧੀ ਮੁਕਦਮਾ ਨੰਬਰ 47 ਮਿਤੀ 22-4- 23 ਜੁਰਮ 15 ,18 ਐਨਡੀਪੀਐਸ ਐਕਟ 1985 ਥਾਣਾ ਸਿਟੀ ਨਵਾਂ ਸ਼ਹਿਰ ਦਰਜ ਹੋਇਆ ਸੀ ਜਿਸ ਵਿੱਚ ਦੋਸ਼ੀ ਕੋਲੋਂ 70 ਕਿਲੋ ਡੋਡੇ ਚੂਰਾ ਪੋਸਟ ਅਤੇ ਇਕ ਕਿਲੋ 700 ਗ੍ਰਾਮ ਅਫੀਮ ਬਰਾਮਦ ਹੋਈ ਸੀ ਕੁੱਲ 7 ਮੁਕਦਮੇ ਦਰਜ ਹਨ ਜਿਸ ਵੱਲੋ ਨਸ਼ਾ ਵੇਚ ਕੇ ਕੀਤੀ ਕਮਾਈ ਨਾਲ ਪਿੰਡ ਰੁੜਕੀ ਖਾਸ ਵਿਖੇ4 ਮਰਲੇ ਵਿੱਚ ਆਲੀਸ਼ਾਨ ਮਕਾਨ ਬਣਾਇਆ ਗਿਆ ਜਿਸ ਦੀ ਕੁੱਲ ਕੀਮਤ 26 ਲੱਖ 20 ਹਜਾਰ ਦੱਸੀ ਜਾ ਰਹੀ ਹੈ ਨੂੰ ਧਾਰਾ 68ਐਫ(2)ਐਡੀਪੀਐਸ ਐਕਟ 1985 ਤਹਿਤ ਅਟੈਚ ਕੀਤਾ ਗਿਆ ਉਹਨਾਂ ਦੱਸਿਆ ਕਿ ਦੋਨਾਂ ਦੋਸ਼ੀਆਂ ਦੀ ਅਟੈਚ ਕੀਤੀ ਉਕਤ ਪ੍ਰੋਪਰਟੀ ਸਬੰਧੀ ਅਗਲੀ ਕਾਰਵਾਈ ਤੇਜੀ ਨਾਲ ਕੀਤੀ ਜਾ ਰਹੀ ਹੈ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...