Sunday, September 22, 2024

ਸੇਵਾ ਸੋਸਾਇਟੀ ਬੰਗਾ ਵੱਲੋਂ ਮਹਿੰਦਰ ਸਿੰਘ ਮੁੱਖ ਥਾਣਾ ਅਫਸਰ ਥਾਣਾ ਸਿਟੀ ਨਵਾਂ ਸ਼ਹਿਰ ਸਨਮਾਨਿਤ:

ਸੇਵਾ ਸੋਸਾਇਟੀ ਬੰਗਾ ਦੀ ਟੀਮ ਮਹਿੰਦਰ ਸਿੰਘ ਐਸਐਚਓ ਥਾਣਾ ਸਿਟੀ ਨਵਾਂ ਸ਼ਹਿਰ ਨੂੰ ਸਨਮਾਨਤ ਕਰਦੇ ਹੋਏ

ਨਵਾਂ ਸ਼ਹਿਰ 22 ਸਤੰਬਰ (ਮਨਜਿੰਦਰ ਸਿੰਘ) ਸੇਵਾ ਸੋਸਾਇਟੀ ਬੰਗਾ ਦੀ ਟੀਮ ਵੱਲੋਂ ਮੁੱਖ ਸੇਵਾਦਾਰ ਮੈਡਮ ਬਲਦੀਸ਼ ਕੌਰ ਪੂਨੀਆਂ ਦੀ ਅਗਵਾਈ ਵਿੱਚ ਥਾਣਾ ਸਿਟੀ ਨਵਾਂ ਸ਼ਹਿਰ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੂੰ ਉਚੇਚੇ ਤੌਰ ਤੇ ਉਹਨਾਂ ਦੇ ਦਫਤਰ ਨਵਾਂ ਸ਼ਹਿਰ ਵਿਖੇ ਪਹੁੰਚ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡਮ ਬਲਦੀਸ਼ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਐਸਐਚਓ ਮਹਿੰਦਰ ਸਿੰਘ ਸਬ ਡਿਵੀਜ਼ਨ ਬੰਗਾ ਦੇ ਵੱਖ ਵੱਖ ਥਾਣਿਆਂ ਮੁਕੰਦਪੁਰ ,ਥਾਣਾ ਸਦਰ ਬੰਗਾ ,ਥਾਣਾ ਸਿਟੀ ਬੰਗਾ ਵਿਖੇ ਸੇਵਾਵਾਂ ਨਿਭਾ ਕੇ ਗਏ ਹਨ ਉਸੇ ਤਰ੍ਹਾਂ ਨਵਾਂ ਸ਼ਹਿਰ ਵਿਖੇ ਵੀ ਗੈਰ ਕਾਨੂੰਨੀ ਅਨਸਰਾਂ ਖਿਲਾਫ ਦਿਨ ਰਾਤ ਇਕ ਕਰਦੇ ਹੋਏ ਵੱਡੀਆਂ ਕਾਰਵਾਈਆਂ ਕਰ ਰਹੇ ਹਨ ਜੋ ਕਿ ਸਲਾਘਾਯੋਗ ਹਨ। ਇਸ ਮੌਕੇ ਐਸਐਚਓ ਮਹਿੰਦਰ ਸਿੰਘ ਨੇ ਸੇਵਾ ਸੋਸਾਇਟੀ ਬੰਗਾ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੈਂਗਸਟਰਾਂ ,ਨਸ਼ਾ ਤਸਕਰਾਂ ਅਤੇ ਹੋਰ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਖਿਲਾਫ ਦਿਨ ਰਾਤ ਇੱਕ ਕਰਦੇ ਹੋਏ ਜਿੰਮੇਵਾਰੀ ਨਿਭਾ ਰਹੇ ਹਨ ਅਤੇ ਨਿਭਾਉਂਦੇ ਰਹਿਣਗੇ। ਇੱਥੇ ਵਰਨਣ ਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਮਹਿੰਦਰ ਸਿੰਘ ਦੀ ਅਗਵਾਈ ਵਿੱਚ ਥਾਣਾ ਸਿਟੀ ਨਵਾਂ ਸ਼ਹਿਰ ਪੁਲਿਸ ਨੇ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਤੋਂ ਇਲਾਵਾ ਅਸਲੇ ਸਮੇਤ ਗੈਂਗਸਟਰ ਕਾਬੂ ਕੀਤੇ ,ਇੱਕ ਨਵਾਂ ਸ਼ਹਿਰ ਦੇ ਮੈਡੀਕਲ ਸਟੋਰ ਜੋ ਗੈਰ ਮਨਜ਼ੂਰ ਸੁਦਾ ਨਸ਼ੇ ਦੀਆਂ ਗੋਲੀਆਂ ਵੇਚਦਾ ਸੀ ਨੂੰ ਵੀ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਗਈ ਅਤੇ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਅਟੈਚ ਕਰਕੇ ਵੱਡੀ ਕਾਰਵਾਈ ਕੀਤੀ ਗਈ ।ਇੱਥੇ ਇਹ ਵੀ ਜਾਣਕਾਰੀ ਦੇਣ ਯੋਗ ਹੈ ਕਿ ਜਿੱਥੇ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਅਤੇ ਹੋਰ ਉਚ ਅਧਿਕਾਰੀ ਉਹਨਾਂ ਵੱਲੋਂ ਨਿਭਾਈ ਜਾ ਰਹੀ ਡਿਊਟੀ ਦੀ ਸਲਾਘਾ ਕਰ ਰਹੇ ਹਨ ਉਥੇ ਇਲਾਕੇ ਦੀਆਂ ਵੱਖ ਵੱਖ ਸਮਾਜਸੇਵੀ ਧਾਰਮਿਕ ਅਤੇ ਰਾਜਨੀਤੀਕ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਸਮੇਂ-ਸਮੇਂ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਸ ਲੜੀ ਤਹਿਤ ਅੱਜ ਸੇਵਾ ਸੁਸਾਇਟੀ ਬੰਗਾ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਤਨਾਮ ਸਿੰਘ ਖਟਕੜ, ਸੁਰਿੰਦਰ ਸਿੰਘ ਖਟਕੜ ਰਾਜਕੁਮਾਰ ਖਾਨਖਾਨਾ ਆਦਿ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...