Tuesday, September 24, 2024

ਮਿਹਨਤ ਦੇ ਪੈਸੇ ਨਾ ਮਿਲਣ ਕਾਰਨ ਕਾਰਨ ਮਨਰੇਗਾ ਵਰਕਰ ਯੂਨੀਅਨ ਵੱਲੋਂ ਫ਼ਿਲੌਰ ਬੀ ਡੀ ਪੀ ਓ ਦਫਤਰ ਵਿਖੇ ਦਿੱਤਾ ਗਿਆ ਧਰਨਾ

ਫਿਲੋਰ (ਹਰਜਿੰਦਰ ਕੌਰ ਚਾਹਲ )ਅੱਜ ਮਨਰੇਗਾ ਵਰਕਰ ਯੂਨੀਅਨ ਫ਼ਿਲੌਰ ਵਲੋਂ ਪਿੰਡ ਮਾਉ ਸਾਹਿਬ ਅਤੇ ਪਿੰਡ ਗੜਾ ਦੇ ਮਜ਼ਦੂਰਾਂ ਦੇ ਨਰੇਗਾ ਵਿੱਚ ਕੰਮ ਕਰਨ ਤੋਂ ਬਾਅਦ ਮਜ਼ਦੂਰੀ ਦੇ ਪੈਸੇ ਨਾ ਮਿਲਣ ਦੇ ਖ਼ਿਲਾਫ਼ ਫ਼ਿਲੌਰ ਦੇ ਬੀ ਡੀ ਪੀ ਓ ਦਫਤਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਇਸ ਮੌਕੇ ਮਜ਼ਦੂਰ ਦੁਆਰਾ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਮਜ਼ਦੂਰਾਂ ਨੂੰ ਸੰਬੋਧਨ ਕਰਦਿਆ ਜਥੇਬੰਦੀ ਦੇ ਆਗੂ ਮਨਜੀਤ ਸੂਰਜਾ ਨੇ ਕਿਹਾ ਕਿ ਨਰੇਗਾ ਤਹਿਤ  ਕੰਮ ਕਰਨ ਵਾਲੇ ਲਗਪਗ ਮਾਉ ਸਾਹਿਬ ਦੇ 34 ਮਜ਼ਦੂਰਾਂ  ਜਿਨਾ ਨੇ 40-40 ਦਿਹਾੜੀ ਕੰਮ ਅਤੇ ਪਿੰਡ ਗੜਾ ਦੇ 8 ਔਰਤਾਂ ਨੇ ਵੀ 25 ਦਿਨ ਕੰਮ ਕੀਤਾ ਹੈ ਪ੍ਰੰਤੂ ਓਹਨਾ ਨੂੰ ਬਣਦੀ ਮਿਹਨਤ ਦੀ ਰਕਮ ਨਹੀਂ ਦਿੱਤੀ ਜਾ ਰਹੀ , ਜਦ ਕਿ ਆਪਣੇ ਪੈਸੇ ਦੀ ਮੰਗ ਕਰਨ ਲਈ ਬੀ ਡੀ ਪੀ ਓ ਦਫਤਰ ਆਉਣ ਵਾਲੇ ਮਜ਼ਦੂਰਾਂ ਨੂੰ ਏ.ਆਰ. ਓ. ਵੱਲੋਂ ਮਾੜਾ ਬੋਲਣਾ, ਗ਼ਲਤ ਸਬਦਾਵਲੀ ਵਰਤਣਾ ਬਹੁਤ ਮੰਦਭਾਗਾ ਹੈ, ਇਸ ਮੌਕੇ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਿਲ੍ਹਾ ਸਕੱਤਰ ਅਜੈ ਫ਼ਿਲੌਰ ਨੇ ਕਿਹਾ ਕਿ ਮਨਰੇਗਾ ਕਾਨੂੰਨ ਤਹਿਤ ਦਿਹਾਤੀ ਮਜ਼ਦੂਰਾ ਦੇ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ ਘੱਟੋ ਘੱਟ 1000 ਰੁਪਏ ਦਿੱਤੀ ਜਾਵੇ, ਕਸਬਿਆਂ ਤੇ ਸ਼ਹਿਰਾਂ ਵਿੱਚ ਵੀ ਇਹ ਕਾਨੂੰਨ ਲਾਗੂ ਕਰਕੇ ਇਥੇ ਰਹਿੰਦੇ ਮਜ਼ਦੂਰਾਂ ਨੂੰ ਵੀ ਕੰਮ ਦੇਣ ਦਾ ਪ੍ਰਬੰਧ ਕੀਤਾ ਜਾਵੇ। ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਕਾਨੂੰਨ ਅਨੁਸਾਰ ਸਾਰੀਆਂ ਸਕੀਮਾਂ ਅਧੀਨ ਮਿਲਦੀਆਂ ਸਹੂਲਤਾਂ ਚਾਲੂ ਕੀਤੀਆਂ ਜਾਣ ਅਤੇ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕੀਤੇ ਜਾਣ । ਨਰੇਗਾ ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਉਮਰ ਦੀ ਹੱਦ ਮਰਦ ਲਈ 58 ਸਾਲ ਅਤੇ ਔਰਤ ਲਈ 55 ਸਾਲ ਕੀਤੀ ਜਾਵੇ। ਚੋਣਾਂ ਸਮੇਂ ਕੀਤੇ ਵਾਅਦੇ ਅਤੇ ਗਰੰਟੀਆਂ ਦੀ ਪੂਰਤੀ ਲਈ ਹਰ ਔਰਤ ਨੂੰ ਪ੍ਰਤੀ ਮਹੀਨਾ 1100 ਰੁਪਏ ਤੁਰੰਤ ਦੇਣ ਦਾ ਫੌਰੀ ਪ੍ਰਬੰਧ ਕੀਤਾ ਜਾਵੇ। ਸਾਰੇ ਬੇ-ਘਰੇ ਲੋਕਾਂ ਨੂੰ ਸ਼ਹਿਰੀ ਖੇਤਰ ਵਿੱਚ 5-5 ਮਰਲੇ ਅਤੇ ਪੇਂਡੂ ਖੇਤਰ ਵਿਚ 10-10 ਮਰਲੇ ਦੇ ਰਿਹਾਇਸ਼ੀ ਪਲਾਟ ਦੇ ਕੇ ਮਕਾਨ ਬਣਾਉਣ ਲਈ ਘੱਟੋ ਘੱਟ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ,  ਇਨ੍ਹਾਂ  ਆਗੂਆਂ  ਨੇ ਕਿਹਾ ਕਿ ਜੇਕਰ ਅਧਿਕਾਰੀਆਂ ਨੇ ਮਜਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਮੱਖਣ ਸੰਗਰਾਮੀ, ਪ੍ਰਭਾਤ ਕਵੀ, ਵਿੱਕੀ ਜੱਖੁ, ਕਮਲਜੀਤ ਕੌਰ, ਬਖਸ਼ੋ, ਸੁਨੀਤਾ,ਬਲਵੀਰ ਕੌਰ, ਮੋਹਿੰਦਰ ਕੌਰ, ਸੁਰਿੰਦਰ ਕੌਰ, ਨੀਰੂ, ਬਲਜੀਤ ਕੌਰ, ਸਰਬਜੀਤ ਕੌਰ, ਭੋਲੀ , ਰਾਜਿੰਦਰ ਕੌਰ, ਮਨਜੀਤ ਕੌਰ, ਊਸ਼ਾ ਰਾਣੀ  ਆਦਿ  ਆਗੂ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...