Sunday, September 8, 2024

ਵਿਚਾਰਨ ਦੀ ਗੱਲ---- ਹਰੀ ਕ੍ਰਿਸ਼ਨ ਬੰਗਾ

ਹਰੀ ਕ੍ਰਿਸ਼ਨ ਬੰਗਾ( ਜਨਰਲ ਸੈਕਟਰੀ ਆਦਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ )
ਬੱਚੇ ਸੱਭ ਦੇ ਲਾਡਲੇ ਦਿੱਲ ਦਾ ਟੁਕੜਾ ਹੁੰਦੇ ਆ । ਮਾਂ ਬਾਪ ਆਪਣੇ ਬੱਚਿਆਂ ਦੀ ਖੁਸ਼ੀ ਲਈ ਹਰ ਤਰਾਂ ਦੀ ਮੇਹਨਤ ਕਰਦੇ ਆ, ਉਹਨਾਂ ਦੀ ਹਰ ਖਾਹਿਸ਼ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆ।
       ਛੋਟੇ ਹੁੰਦਿਆਂ ਬੱਚੇ ਨੂੰ ਸਕੂਲ ਜਾਣ ਸਮੇਂ ਜੇਬ ਖਰਚਾ ਦਿੰਦੇ ਆ...ਤੇ ਸਾਰੀ ਉਮਰ ਕੁੱਝ ਨਾ ਕੁੱਝ ਦਿੰਦੇ ਰਹਿੰਦੇ ਆ.....
*ਕੀ ਤੁਸੀਂ ਕਦੇ ਬੱਚੇ ਨੂੰ..ਕਿੱਥੇ ਕਿਸ ਚੀਜ ਤੇ ਪੈਸੇ ਖਰਚ ਕੀਤੇ............. ਪੁੱਛਿਆ?
*ਕੀ ਖਾਦਾ, ਕੀ ਪੀਤਾ........... ਪੁੱਛਿਆ?
*ਕਿੰਨੇ ਪੈਸੇ ਦਿਤੇ,                                               ਕਿੰਨੇ ਦੀ ਚੀਜ ਲੈ ਕੇ ਆਇਆ.... ਪੁੱਛਿਆ?
* ਤੁਹਾਡੇ ਦੁਵਾਰਾ ਦਿਤੇ ਪੈਸਿਆਂ ਤੋਂ ਵਾਧੂ 
ਪੈਸਿਆਂ ਦੀ ਚੀਜ਼ ਲੈ ਕੇ ਆਉਣ ਤੇ ਪੈਸਿਆਂ ਦਾ...
ਜ਼ਰੀਆ ਪੁੱਛਿਆ?
*ਬੱਚਾ ਕਿਸ ਨੂੰ ਮਿਲਦਾ , ਕਿੱਥੇ ਮਿਲਦਾ ,ਕਦੋਂ ਮਿਲਦਾ .. 
ਪੁੱਛਿਆ?
*ਬੱਚੇ ਦੇ ਫ੍ਰੈਂਡ ਸਰਕਲ ਦਾ......
ਪੁੱਛਿਆ?
  ਦੋਸਤੋ ਜੇ ਇਹਨਾਂ ਗੱਲਾਂ ਦੀ ਪੜਚੋਲ ਕੀਤੀ ਹੁੰਦੀ, ਬੱਚੇ ਨੂੰ ਸਮਾਂ ਦਿੱਤਾ ਹੁੰਦਾ....
ਬੱਚੇ ਨਾਲ ਦੋਸਤੀ ਪਾਈ ਹੁੰਦੀ...
ਬੱਚੇ ਦਾ ਭਰੋਸਾ ਜਿੱਤਿਆ ਹੁੰਦਾ...
   ਤਾਂ ਬੱਚਿਆਂ ਦਾ ਨਸ਼ਿਆਂ ਪ੍ਰਤੀ ਵੱਧਦੇ ਕਦਮਾਂ ਨੂੰ ਠੱਲ ਪਾਉਣ ਲਈ ਤੁਹਾਡਾ ਇੱਕ ਸੁਨਹਿਰੀ ਕਦਮ ਹੁੰਦਾ ਅਤੇ ਕਾਰਗਰ ਸਿੱਧ ਹੁੰਦਾ।
   ਪਰ ਅਫਸੋਸ ਅਸੀਂ ਆਪਣੇ ਕੰਮਾਂ ਕਾਰਾਂ ਵਿੱਚ ਐਨੇ ਰੁੱਝ ਗਏ, ਕੇ ਅਸੀਂ ਆਪਣੀ ਜਿੰਦਗੀ ਦੇ ਅਸਲੀ ਖਜਾਨੇ ਤੋਂ ਦੂਰ ਹੋਣਾ ਸਾਨੂੰ ਅਣਸੁਖਾਵੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜਿੰਦਗੀ ਦੀਆਂ ਅਤਿ ਦੁੱਖਦਾਈ ਸਮਿਆਂ ਚੋਂ ਗੁਜਰਨਾ ਪੈ ਰਿਹਾ। ਬੱਚੇ ਗੈਰ ਕੁਦਰਤੀ ਮੌਤ ਮਰ ਰਹੇ ਆ।ਮਰਨ ਵਾਲਾ ਤਾਂ ਮਰ ਜਾਂਦਾ,ਪਿੱਛੋਂ ਮਾਂ ਬਾਪ ਨੂੰ ਸਾਰੀ ਉਮਰ ਦਾ ਸੱਲ..ਮਾਂ ਬਾਪ ਨੂੰ ਨਾ ਜੀਣ ਜੋਗਾ ਛੱਡਦਾ, ਨਾ ਮਰਨ ਜੋਗਾ ਛੱਡਦਾ।
*ਔਖੇ ਸੋਖੇ ਹੋ ਕੇ ਵੀਰੋ ਬੱਚਿਆਂ ਤੇ ਨਜ਼ਰ ਰੱਖੋ *
*ਅਰਦਾਸ ਕਰੋ ਕਿਸੇ ਦਾ ਵੀ ਬੱਚਾ ਗੈਰ ਕੁਦਰਤੀ, ਬੇ ਵਕਤੀ ਮੌਤ ਨਾ ਮਰੇ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...