Monday, November 11, 2024

ਪੁਲਿਸ ਪ੍ਰਸ਼ਾਸਨ ਨਵਾਂ ਸ਼ਹਿਰ ਵੱਲੋਂ ਮੈਰਿਜ ਪੈਲੇਸ ਦੇ ਮਾਲਕਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ- ਐਸ ਐਚ ਓ ਮਹਿੰਦਰ ਸਿੰਘ

ਨਵਾਂਸ਼ਹਿਰ 11 ਨਵੰਬਰ (ਮਨਜਿੰਦਰ ਸਿੰਘ)
ਮਾਨਯੋਗ ਐਸਐਸਪੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਰਾਜ ਕੁਮਾਰ ਬਜਾੜ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਨਵਾਂ ਸ਼ਹਿਰ ਅਤੇ ਮਹਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਵਾਂ ਸ਼ਹਿਰ ਵੱਲੋਂ ਇਲਾਕੇ ਵਿੱਚ ਪੈਂਦੇ ਮੈਰਿਜ ਪੈਲਸਾਂ ਦੇ ਮਾਲਕਾਂ, ਮੈਨੇਜਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ| ਥਾਣਾ ਸਿਟੀ ਨਵਾਂ ਸ਼ਹਿਰ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮੌਕੇ ਡੀਐਸਪੀ ਰਾਜ ਕੁਮਾਰ ਬਜਾੜ ਅਤੇ ਉਹਨਾਂ ਵੱਲੋਂ ਮੈਰਿਜ ਪੈਲੇਸ ਦੇ ਮਾਲਕਾਂ ਨੂੰ ਹਦਾਇਤ ਦਿੱਤੀ ਗਈ ਕਿ ਜਦੋਂ ਵੀ ਕੋਈ ਉਨ੍ਹਾਂ ਦੇ ਪੈਲਸ ਵਿੱਚ ਮੈਰਿਜ ਜਾਂ ਕਿਸੇ ਵੀ ਤਰ੍ਹਾਂ ਦੀ ਪਾਰਟੀ ਲਈ ਬੁਕਿੰਗ ਕਰਾਉਣ ਆਉਂਦਾ ਹੈ ਤਾਂ ਉਹਨਾਂ ਨੂੰ ਪਾਬੰਦ ਕੀਤਾ ਜਾਵੇ ਕਿ ਕੋਈ ਵੀ ਵਿਅਕਤੀ ਪੈਲਸ ਵਿੱਚ ਅਸਲਾ ਲੈ ਕੇ ਨਾ ਆਏ ਜੇਕਰ ਕੋਈ ਵਿਅਕਤੀ ਅਸਲਾਂ ਲੈ ਕੇ ਆਉਂਦਾ ਹੈ ਤਾਂ ਉਸਦੀ ਜਿੰਮੇਵਾਰੀ ਵਿਆਹ ਜਾਂ ਪਾਰਟੀ ਕਰਨ ਵਾਲੀ ਧਿਰ ਦੀ ਹੋਵੇਗੀ ਇਸ ਸਬੰਧੀ ਉਹ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਦੋਸਤਾਂ ਨੂੰ ਅਗਾਹ ਕਰੇਗਾ ਇਸ ਤੋਂ ਇਲਾਵਾ ਪੈਲਸ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਕਿਸੇ ਵੀ ਮੈਰਿਜ ਪੈਲਸ ਅੰਦਰ ਅਸਲਾ ਲੈ ਕੇ ਨਾ ਜਾਣ ਦਿੱਤਾ ਜਾਵੇ ਇਸ ਸਬੰਧੀ ਮੈਰਿਜ ਪੈਲਸਾਂ ਦੇ ਬਾਹਰ ਪ੍ਰਵੇਸ਼ ਕਰਨ ਵਾਲੇ ਗੇਟਾ , ਹਾਲ ਦੇ ਐਂਟਰੀ ਗੇਟ ਤੇ ਅਸਲਾ ਲੈ ਕੇ ਜਾਣਾ ਸਖਤ ਮਨਾ ਹੈ ਬੋਰਡ ਲਗਾਏ ਜਾਣ ਅਤੇ ਸਟੈਂਡੀ ਵੀ ਲਗਾਈ ਜਾਵੇ ਜੋ ਕਿ ਹਰ ਇੱਕ ਵਿਅਕਤੀ ਨੂੰ ਦਿਖਾਈ ਦਿੰਦੇ ਹੋਣ ਅਤੇ ਸਿਕਿਉਰਟੀ ਗਾਰਡ ਰੱਖ ਕੇ ਆਉਣ ਵਾਲੇ ਹਰੇਕ ਵਿਅਕਤੀ ਦੀ ਚੈਕਿੰਗ ਕਰਕੇ ਪੈਲਸ ਅੰਦਰ ਭੇਜਿਆ ਜਾਵੇ ਹਰੇਕ ਪੈਲਸ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣ ਪੈਲਸ ਦੇ ਅੰਦਰ ਅੱਗ ਬੁਝਾਊ ਜੰਤਰ ਲਗਾਏ ਜਾਣ ਅਤੇ ਉਹਨਾਂ ਨੂੰ ਸਮੇਂ ਸਮੇਂ ਪਰ ਚੈੱਕ ਕੀਤਾ ਜਾਵੇ ਜਿਨਾਂ ਪੈਲਸਾਂ ਦੇ ਨਾਲ ਰੋਡ ਲੱਗਦੇ ਹਨ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਗੱਡੀਆਂ ਦੀ ਪਾਰਕਿੰਗ ਇਸ ਤਰੀਕੇ ਨਾਲ ਕਰਾਈ ਜਾਵੇ ਕਿ ਆਉਣ ਜਾਣ ਵਾਲੀ ਟਰੈਫਿਕ ਵਿੱਚ ਕੋਈ ਵਿਘਨ ਨਾ ਪਵੇ ਪੈਲਸ ਅੰਦਰ ਡੀਜੇ ਮਾਨਯੋਗ ਡਿਪਟੀ ਕਮਿਸ਼ਨਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਲਗਾਇਆ ਜਾਵੇ।ਇਸ ਮੌਕੇ ਬਲਵਿੰਦਰ ਸਿੰਘ ਮਾਲਕ ਜੀਐਨ ਫੂਡ ਬੰਗਾ ਰੋਡ ਨਵਾਂ ਸ਼ਹਿਰ ਵਰਿੰਦਰ ਕੁਮਾਰ ਰੋਇਲ ਪੈਲਸ ਗੜਸ਼ੰਕਰ ਰੋਡ ਨਵਾਂ ਸ਼ਹਿਰ, ਪਵਨ ਕੁਮਾਰ ਬਲੂ ਮੂਨ ਨਵਾਂ ਸ਼ਹਿਰ, ਜੁਝਾਰ ਸਿੰਘ ਭਗਤ ਰਿਜ਼ੋਰਟ, ਪਰਮਜੀਤ ਸਿੰਘ ਕੇਸੀ ਪੈਲਸ ਨਵਾਂ ਸ਼ਹਿਰ, ਸੰਜੀਵ ਕੁਮਾਰ ਬਜੀਦ ਪੈਲਸ ਨਵਾਂ ਸ਼ਹਿਰ, ਗੁਰਜੀਤ ਸਿੰਘ ਗਰੈਂਡ ਰਿਜੋਰਟ ਨਵਾਂ ਸ਼ਹਿਰ, ਜਸਵਿੰਦਰ ਸਿੰਘ ਡਰੀਮਲੈਂਡ ਪੈਲਸ ਨਵਾਂ ਸ਼ਹਿਰ ਆਦਿ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...