ਨਵਾਂਸ਼ਹਿਰ 13 ਨਵੰਬਰ ( ਚੇਤ ਰਾਮ ਰਤਨ, ਮਨਜਿੰਦਰ ਸਿੰਘ) ਰੋਜ਼ਾ ਦਰਬਾਰ ਗਿਆਰ੍ਹਵੀਂ ਵਾਲੀ -ਲੱਖ ਦਾਤਾ ਪੀਰ ਨਵੀਂ ਆਬਾਦੀ ਨਵਾਂਸ਼ਹਿਰ ਦੇ ਗੱਦੀਨਸ਼ੀਨ ਬੀਬੀ ਬਲਜੀਤ ਕੌਰ ਕਾਦਰੀ ਦੀ ਰਹਿਨੁਮਾਈ ਹੇਠ ਮੇਲੇ ਦੇ ਪਹਿਲੇ ਅਤੇ ਦੂਜੇ ਦਿਨ ਸੰਗਤਾਂ ਵਲੋਂ ਖਵਾਜਾ ਪੀਰ ਦੇ ਬੇੜੇ ਸਤਲੁਜ ਦਰਿਆ ਮਾਛੀਵਾੜਾ -ਰਾਹੋ ਵਿਖੇ ਸੰਗਤਾਂ ਦੀਆ ਆਸਾਂ ਮੁਰਾਦਾਂ ਪੂਰੀਆਂ ਹੋਣ ਤੇ ਖਵਾਜਾ ਪੀਰ ਜੀ ਦੇ ਵੇੜੇ ਤਾਰੇ ਅਤੇ ਝੰਡੇ -ਚਾਦਰਾ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਇਲਾਕ਼ਾ ਨਿਵਾਸੀਆਂ ਅਤੇ ਸੰਗਤਾਂ ਵਲੋਂ ਚਾੜੀਆਂ ਗਈਆ। ਸ਼ਾਮ ਨੂੰ ਚਿਰਾਗ ਅਤੇ ਮਹਿੰਦੀ ਦੀ ਰਸਮਾਂ ਕੀਤੀ ਗਈ। ਗਾਇਕ ਮਹੇਸ਼ ਸਾਜਨ "ਪੀਰਾਂ ਦਾ ਮੇਲਾ ਕਿੱਥੇ ਕਿੱਥੇ ਲੱਗਿਆ " ਮੇਰੇ ਗੌਸ ਪਾਕ ਪੀਰ ਨੇ ਡੁਬਦੇ ਵੇੜੇ ਤਾਰੇ" ਧਾਰਮਿਕ ਗੀਤਾਂ ਨਾਲ ਸੰਗਤਾਂ ਨੂੰ ਨੱਚਣ ਲਾਅ ਦਿੱਤਾ। ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਪ੍ਰਧਾਨ ਪੱਪਲ ਸ਼ਾਹ ਨੇ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਸੰਗਤਾਂ ਨੂੰ ਗੁਰੂਆਂ ਪੀਰਾਂ ਦੇ ਮਾਰਗ ਦਰਸ਼ਨ ਤੇ ਚਲਣਾ ਚਾਹੀਦਾ ਹੈ। ਮਾਤਾ ਪ੍ਰਤੀ ਮਹੰਤ ਗੱਦੀਨਸ਼ੀਨ ਦਰਬਾਰ ਸਵਾਮੀ ਸੁੰਦਰ ਮੁਨੀ ਬੋਰੀ ਵਾਲੇ ਕੁਨੈਲ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਕਿਰਤ ਕਮਾਈ ਵਿਚੋਂ ਕੁਝ ਹਿੱਸਾ ਸਮਾਜ ਭਲਾਈ ਅਤੇ ਧਾਰਮਿਕ ਅਸਥਾਨਾਂ ਲਈ ਆਪਣੇ ਗੁਰੂਆਂ ਦੇ ਨਾਂ ਤੇ ਕੱਢਣ ਦੀ ਅਪੀਲ ਕੀਤੀ।
ਬੀਬੀ ਕਾਦਰੀ ਅਤੇ ਮੇਲਾ ਪ੍ਰਬੰਧਕ ਰਤਨ ਨੇ ਮੇਲੇ ਵਿੱਚ ਉਤਸ਼ਾਹ ਨਾਲ ਪੁਜੀਆਂ ਸੰਗਤਾਂ ਅਤੇ ਫੱਕਰ ਫ਼ਕੀਰ, ਨੂੰ ਜੀ ਆਇਆਂ ਆਖਿਆ। ਉਨ੍ਹਾਂ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਦਰਬਾਰ ਵਲੋਂ 7ਵਾ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਡਾ ਦੀਪਕ ਕੁਮਾਰ ਪਾਂਡੇ ਗੜਸ਼ੰਕਰ ਦੀ ਟੀਮ ਵਲੋਂ ਲਗਾਇਆ ਗਿਆ।ਜਿਸ ਵਿੱਚ ਲੌੜਵੰਦ ਲੋਕਾਂ ਅਤੇ ਸੰਗਤਾਂ ਨੂੰ ਮੁਫ਼ਤ ਦਵਾਈਆਂ ਤੋਂ ਇਲਾਵਾ ਮੁਫ਼ਤ ਆਪ੍ਰੇਸ਼ਨ 15 ਨਵੰਬਰ ਨੂੰ ਨਵਦੀਪਕ ਆਈਂ ਕੇਅਰ ਹਸਪਤਾਲ ਗੜਸ਼ੰਕਰ ਵਿਖੇ ਕੀਤੇ ਜਾਣਗੇ। ਕਸ਼ਮੀਰੀ ਲਾਲ ਸ਼ੀਰਾ , ਤਾਰੋਂ ਰਾਣੀ ਪਰਿਵਾਰ ਦੀ ਆਸ ਮੁਰਾਦ ਪੂਰੀ ਹੋਣ ਉਪਰੰਤ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ।
ਮੇਲੇ ਦੇ ਆਰੰਭ ਅਤੇ ਦੂਜੇ ਦਿਨ ਦਰਬਾਰ ਵਿੱਚ ਹਾਜ਼ਰੀ ਲਗਵਾਉਣ ਵਾਲਿਆਂ ਵਿੱਚ ਸਾਈਂ ਹਰਭਜਨ ਖਮਾਚੋ ,ਬਾਬਾ ਗੁਰਮੀਤ ਆਨੰਦਪੁਰ ਸਾਹਿਬ, ਬਾਬਾ ਬੀਬੀ ਸਿਮਰਨਜੀਤ ਕੌਰ ਆਨੰਦਪੁਰ ਸਾਹਿਬ, ਬਾਬਾ ਵਰੁਣ ਸੋਬਤੀ ਜ਼ਿਲਾ ਪ੍ਰਧਾਨ , ਮੱਖਣ ਸ਼ਾਹ ਕਾਹਲੋ, ਬੀਬੀ ਰਣਜੀਤਾ ਮੁਕੰਦਪੁਰ, , ਸੁਰਿੰਦਰ ਸਿੰਘ ਸਾਬਕਾ ਇੰਸਪੈਕਟਰ ਪੰਜਾਬ ਪੁਲਿਸ, ਬਾਬਾ ਪਵਨ ਕੁਮਾਰ ਬੜੀ ਸਰਕਾਰ ਆਨੰਦਪੁਰ ਸਾਹਿਬ,ਸਾਈਂ ਨਰੇਸ਼ ਭੀਣ , ਸਾਈ ਸੋਨੂੰ ਬੀਕਾ, ਗਗਨਦੀਪ ਸਿੰਘ ਚੌਹੜਾ , ਮੈਡਮ ਸੰਦੀਪ ਪਰੀ, ਮਨੀਸ਼ ਸੁੰਢਾ ਸਮਾਜ ਸੇਵਕ,, ,ਜਸਵਿੰਦਰ ਕੌਰ ਪੰਚ , ਮੈਡਮ ਰਾਣੀ ਬੈਂਸ , ਮੈਡਮ ਰਾਜਿੰਦਰ ਕੌਰ ਗੁਰੂ ,, ਸੰਜੀਵ ਕੈਂਥ ,, ਆਦਿ ਹਾਜ਼ਰ ਸਨ। ਪੀਰਾਂ ਦਾ ਚਾਹ ਪਕੌੜਿਆਂ ਅਤੇ ਲੰਗਰ ਅਟੁੱਟ ਵਰਤਿਆ ਗਿਆ।
No comments:
Post a Comment