Tuesday, December 10, 2024

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਕਾਨਫ਼ਰੰਸ **ਲੋਕ ਘੋਲ ਵੱਡੀਆਂ ਵੱਡੀਆਂ ਤੋਪਾਂ ਦੇ ਵੀ ਮੂੰਹ ਮੋੜ ਦਿੰਦੇ ਹਨ-ਕੁਲਵੰਤ ਸਿੰਘ ਸੰਧੂ

ਫਿਲੌਰ:(ਹਰਜਿੰਦਰ ਕੌਰ ਚਾਹਲ)
 ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਅੱਜ ਇਥੇ ਇੱਕ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਅਡਾਨੀ ਤੇ ਜਿੰਦਲ ਵਰਗਿਆਂ ਨੇ ਵਿਦੇਸ਼ਾਂ ‘ਚ ਆਪਣੇ ਕਾਰੋਬਾਰ ਵਿਕਸਤ ਕਰ ਲਏ ਹਨ ਅਤੇ ਉਹ ਤੇਜ਼ੀ ਨਾਲ ਸੜਕਾਂ ਅਤੇ ਮੈਟਰੋ ਦਾ ਜਾਲ ਬੁਣ ਕੇ ਇਥੋਂ ਦੇ ਖੇਤੀ ਸੈਕਟਰ ਨੂੰ ਹੜ੍ਹਪ ਜਾਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਲੋਕ ਘੋਲ ਦੀ ਤਿਆਰੀ ਕਰਦੇ ਹਨ ਤਾਂ ਉਹ ਵੱਡੀਆਂ ਵੱਡੀਆਂ ਤੋਪਾਂ ਦੇ ਵੀ ਮੂੰਹ ਮੋੜ ਦਿੰਦੇ ਹਨ। ਸੰਧੂ ਨੇ ਕਿਹਾ ਪੈਪਸੂ ਦੇ ਘੋਲ ਦੌਰਾਨ ਲਾਲ ਝੰਡੇ ਦੇ ਤਿੰਨ ਵਿਧਾਇਕਾਂ ਨੇ ਸਤਾਰਾਂ ਲੱਖ ਏਕੜ ਜ਼ਮੀਨ ਲੋਕਾਂ ਦੇ ਨਾਂ ਕਰਵਾਉਣ ‘ਚ ਵੱਡਾ ਯੋਗਦਾਨ ਪਾਇਆ। ਲੋਕਾਂ ਨੇ ਕੈਰੋ ਦੀ ਗੋਡਣੀ ਲਵਾਈ ਅਤੇ ਦਿੱਲੀ ਦੇ ਮੋਰਚੇ ਦੌਰਾਨ ਚੱਲੇ ਲੰਬੇ ਅਤੇ ਸ਼ਾਂਤਮਈ ਘੋਲ ਨੇ ਦੇਸ਼ ‘ਚ ਨਹੀਂ ਸਗੋਂ ਵਿਦੇਸ਼ ‘ਚ ਵੀ ਸੰਘਰਸ਼ਾਂ ਦੇ ਰਾਹ ਦੱਸੇ ਹਨ।
ਸੰਧੂ ਨੇ ਕਿਹਾ ਕਿ ਦੇਸ਼ ‘ਚ ਹੁਣ ਜਾਤਾਂ ਦੇ ਅਧਾਰ ‘ਤੇ ਵੰਡ ਕਰਦੇ ਹੋਏ ਨਵੇਂ ਸਮੀਕਰਨ ਬਣਾ ਕੇ ਵੋਟਾਂ ਇਕੱਤਰ ਕੀਤੀਆਂ ਜਾ ਰਹੀਆਂ ਹਨ। ਦਲਿਤਾਂ, ਔਰਤਾਂ ਤੇ ਘੱਟ ਗਿਣਤੀਆਂ ਨੂੰ ਵੀ ਖੂੰਜੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ‘ਚ ਮਾਈ ਭਾਗੋ, ਗੁਲਾਬ ਕੌਰ, ਦੁਰਗਾ ਭਾਬੀ ਵਰਗੀਆਂ ਬੀਬੀਆਂ ਦਾ ਵੱਡਾ ਯੋਗਦਾਨ ਰਿਹਾ ਹੈ, ਜਿਸ ਤੋਂ ਪ੍ਰੇਰਨਾ ਲੈ ਕੇ 28 ਫਰਵਰੀ ਨੂੰ ਚੰਡੀਗੜ੍ਹ ਰੈਲੀ ‘ਚ ਹੁੰਮ ਹੁਮਾ ਕੇ ਪੁੱਜਣ ਦੀ ਉਨ੍ਹਾਂ ਅਪੀਲ ਵੀ ਕੀਤੀ। ਇਸ ਕਾਨਫ਼ਰੰਸ ਦੀ ਪ੍ਰਧਾਨਗੀ ਕੁਲਜੀਤ ਫਿਲੌਰ, ਜਰਨੈਲ ਫਿਲੌਰ, ਤਹਿਸੀਲ ਪ੍ਰਧਾਨ ਸਰਬਜੀਤ ਗੋਗਾ ਨੇ ਕੀਤੀ।
ਇਸ ਕਾਨਫ਼ਰੰਸ ਨੂੰ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਸੰਤੋਖ ਸਿੰਘ ਢੇਸੀ ਕੈਨੇਡਾ, ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ, ਖ਼ਜ਼ਾਨਚੀ ਜਰਨੈਲ ਫਿਲੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੁਲਦੀਪ ਫਿਲੌਰ, ਮੇਜਰ ਫਿਲੌਰ, ਗੁਰਦੀਪ ਗੋਗੀ, ਤਰਜਿੰਦਰ ਸਿੰਘ ਧਾਲੀਵਾਲ, ਜਸਬੀਰ ਸਿੰਘ, ਬਲਜੀਤ ਸਿੰਘ, ਐਡਵੋਕੇਟ ਅਜੈ ਫਿਲੌਰ, ਮਾ. ਹੰਸ ਰਾਜ, ਬਲਜਿੰਦਰ ਬੱਬੀ, ਬੇਅੰਤ ਔਜਲਾ, ਕੁਲਦੀਪ ਵਾਲੀਆ, ਮੱਖਣ ਸੰਗਰਾਮੀ, ਬਲਰਾਜ ਸਿੰਘ, ਪਾਰਸ ਚਾਵਲਾ, ਰਾਮ ਪਾਲ, ਬਲਦੇਵ ਸਾਹਨੀ, ਬੀਬੀ ਹੰਸ ਕੌਰ, ਸਾਬਕਾ ਕੌਂਸਲਰ ਸੁਨੀਤਾ ਫਿਲੌਰ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...