Thursday, December 12, 2024

ਸ੍ਰੀ ਬਾਬਾ ਗੋਲਾ ਸਰਕਾਰੀ ਸਕੂਲ ਦੀ ਗਰਾਊਂਡ ਬਣਾਉਣ ਲਈ ਭਰਤੀ ਪਾਉਣ ਦਾ ਕਾਰਜ ਆਰੰਭ :

ਬੰਗਾ 12 ਦਸੰਬਰ(ਮਨਜਿੰਦਰ ਸਿੰਘ)
ਮਸੰਦਾਂ ਪੱਟੀ ਬੰਗਾ ਵਿਖੇ ਸ੍ਰੀ ਬਾਬਾ ਗੋਲਾ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੀ ਖਾਲੀ ਪਈ ਜਮੀਨ ਨੂੰ ਗਰਾਊਂਡ ਅਤੇ ਹੋਰ ਕਾਰਜਾਂ ਲਈ ਵਰਤੋਂ ਵਿੱਚ ਲਿਆਉਣ ਲਈ ਭਾਈ ਸਾਹਿਬ ਗੁਰਦੇਵ ਸਿੰਘ ਵੱਲੋਂ ਗੁਰੂ ਮਹਾਰਾਜ ਦੀ ਅਰਦਾਸ ਉਪਰੰਤ ਸ਼੍ਰੀਮਤੀ ਬਲਬੀਰ ਕੌਰ ਉਨਾਂ ਦੇ ਸਪੁੱਤਰ ਰਣਵੀਰ ਸਿੰਘ ਰਾਣਾ ਅਤੇ ਪਰਿਵਾਰਿਕ ਮੈਂਬਰ ਸੁਖਜਿੰਦਰ ਕੌਰ,ਕਰਨਵੀਰ ਸਿੰਘ ਦੇ ਵਿਸ਼ੇਸ਼ ਉਪਰਾਲੇ ਨਾਲ ਭਰਤੀ ਪਾਉਣ ਦਾ ਉਦਘਾਟਨ ਕੀਤਾ ਗਿਆ ਜਿਨਾਂ ਵੱਲੋਂ ਇਸ ਕਾਰਜ ਲਈ 1 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਮੌਕੇ ਰਣਵੀਰ ਸਿੰਘ ਰਾਣਾ ਨੇ ਦੱਸਿਆ ਕਿ ਗਰਾਊਂਡ ਬਣਾਉਣ ਲਈ ਭਰਤੀ ਪਾਉਣ ਦੀ ਸ਼ੁਰੂਆਤ ਅੱਜ ਕਮਲਜੀਤ ਸਿੰਘ ਮਾਨ ਅਮਰੀਕ ਸਿੰਘ ਮਾਨ, ਸੰਸਾਰ ਸਿੰਘ ਮਾਨ,ਖੁਸ਼ਵਿੰਦਰ ਸਿੰਘ, ਅਸ਼ਵਿੰਦਰ ਸਿੰਘ ,ਸੋਢੀ ਰਾਮ ,ਮਨਜੀਤ ਬੋਲਾ, ਇੰਦਰਜੀਤ ਸਿੰਘ ਮਾਨ,ਅਤੇ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਕੀਤੀ ਗਈ ਹੈ।ਸਕੂਲ ਕਾਰਜਕਾਰੀ ਪ੍ਰਿੰਸੀਪਲ ਜਸਵਿੰਦਰ ਕੌਰ ਨੇ ਇਸ ਮੌਕੇ ਕਿਹਾ ਕਿ ਬਾਬਾ ਗੋਲਾ ਜੀ ਦੇ ਆਸ਼ੀਰਵਾਦ ਨਾਲ ਇਹ ਕਾਰਜ ਆਰੰਭ ਹੋਇਆ ਹੈ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਮਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਮਿੱਥੇ ਸਮੇਂ ਅਨੁਸਾਰ ਨਿਰਵਿਗਨ ਸੰਪੂਰਨ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਇਸ ਜਗ੍ਹਾ ਤੇ ਗਰਾਊਂਡ ਤੋਂ ਇਲਾਵਾ ਕਬੱਡੀ ਵਿੰਗ ਅਤੇ ਕੋਚ ਸਾਹਿਬਾਨ ਲਈ ਕਮਰਾ ਬਣਾਇਆ ਜਾਵੇਗਾ। ਇਸ ਮੌਕੇ ਸਾਬਕਾ ਐਮਸੀ ਅਮਰੀਕ ਸਿੰਘ ਮਾਨ ਨੇ ਭਰਤੀ ਪਾਉਣ ਦੇ ਇਸ ਕਾਰਜ ਨੂੰ ਆਰੰਭ ਕਰਨ ਤੇ ਸਕੂਲ ਸਟਾਫ ਅਤੇ ਮੁਹੱਲਾ ਨਿਵਾਸੀਆਂ ਨੂੰ ਵਧਾਈ ਦਿੱਤੀ ਤੇ ਕਾਰਜ ਨੂੰ ਨੇਪੜੇ ਚਾੜਨ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਭੂਪੇਸ਼ ਕੁਮਾਰ,ਡਾਕਟਰ ਖੋਸਲਾ ਅਮਰਜੀਤ, ਸੁਖਜਿੰਦਰ ਕੌਰ, ਸੰਜੀਵ ਕੁਮਾਰ,ਕੁਲਵੰਤ ਬੱਬਰ, ਵਰਿੰਦਰ ਕੁਮਾਰ ਰਮੇਸ਼ ਕੁਮਾਰ ,ਕਿਰਨਜੀਤ ਕੌਰ ਰੰਜਨਾ, ਬਲਜੀਤ ਕੁਮਾਰ, ਸਚਿਨ ਬੇਦੀ ,ਦੀਪਕ  ਜਸਵਿੰਦਰ  ਆਦਿ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...