ਮਨਜਿੰਦਰ ਸਿੰਘ/ਜੀ ਚੰੰਨੀ ਪਠਲਾਵਾ
ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਆਪਣੇ ਸਮਾਜ ਸੇਵੀ ਕਾਰਜਾਂ ਦਾ ਵਿਸਥਾਰ ਕਰਦਿਆਂ ਸੜਕਾਂ ਤੇ ਚਲਦੇ ਰਿਫਫਲੈਕਟਾਰਾਂ ਤੋਂ ਸੱਖਣੇ ਵਾਹਨਾਂ ਤੇ ਰਿਫਲੈਕਟਰ ਲਗਾਉਣ ਦੇ ਨਿਵੇਕਲੇ ਸਮਾਜ ਉਪਯੋਗੀ ਕਾਰਜ ਨੂੰ ਲਧਾਣਾ ਉੱਚਾ ਰੋਡ ਤੇ ਸੰਤ ਬਾਬਾ ਘਨੱਈਆ ਸਿੰਘ ਯਾਦਗਾਰੀ ਚੌਕ ਵਿਖੇ ਵੱਖ ਵਾਹਨਾਂ ਤੇ ਰਿਫਲੈਕਟਰ ਲਗਾ ਕੇ ਅੰਜ਼ਾਮ ਦਿਤਾ ਗਿਆ । ਇਸ ਅਵਸਰ ਤੇ ਸੰਸਥਾ ਦੇ ਚੇਅਰਮੈਨ ਸ ਇੰਦਰਜੀਤ ਸਿੰਘ ਵਾਰੀਆ, ਜਨਰਲ ਸਕੱਤਰ ਮਾਂ ਤਰਲੋਚਨ ਸਿੰਘ ਪਠਲਾਵਾ ਅਤੇ ਲੈਕਚਰਾਰ ਤਰਸੇਮ ਪਠਲਾਵਾ ਨੇ ਸਾਂਝੇ ਤੌਰ ਤੇ ਆਖਿਆ ਕਿ ਸੜਕਾਂ ਤੇ ਦੌੜਦੇ ਬੁਹਤ ਸਾਰੇ ਵਾਹਨ ਜਿਨਾਂ ਦੇ ਪਿਛਲੇ ਪਾਸੇ ਰਿਫਲੈਕਟਰ ਨਹੀਂ ਲੱਗੇ ਹੁੰਦੇ ਰਾਤ ਦੇ ਹਨੇਰੇ ਵਿਚ ਵੱਡੀਆਂ ਦੁਰਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ।
ਭਾਰਤ ਵਰਗੇ ਮੁਲਕ ਵਿੱਚ ਜਿਥੇ ਸੜਕੀ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਾ ਹੋਣ ਦੇ ਕਾਰਣ ਹਜ਼ਾਰਾਂ ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਤੋਂ ਹੱਥ ਧੋਣੇ ਪੈ ਜਾਂਦੇ ਹਨ।
ਭਾਵੇਂ ਇਸ ਸਬੰਧੀ ਸਰਕਾਰਾਂ ਵਲੋਂ ਆਮ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਪਰ ਕੁਝ ਲੋਕ ਥੋੜੇ ਪੈਸਿਆ ਦੀ ਖਾਤਰ ਭੋਲੇ ਭਾਲੇ ਲੋਕਾਂ ਲਈ ਮੌਤ ਦਾ ਕਾਲ ਬਣਕੇ ਰਾਤ ਦੇ ਹਨੇਰਿਆਂ ਵਿਚ ਫਿਰਦੇ ਹਨ।
ਸ ਵਾਰੀਆ ਨੇ ਕਿਹਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਆਉਣ ਵਾਲੇ ਧੁੰਦ ਦੇ ਦਿਨਾਂ ਵਿਚ ਆਪਣੀ ਇਸ ਵੱਖਰੀ ਸਮਾਜ ਸੇਵਾ ਨੂੰ ਇਲਾਕੇ ਦੇ ਵੱਖ ਵੱਖ ਅੱਡਿਆਂ ਵਿਚ ਲੋਕਾਂ ਅਤੇ ਪੁਲਿਸ਼ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਾਰੀ ਰੱਖੇਗੀ।
ਇਸ ਅਵਸਰ ਤੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਸਰਪ੍ਰਸਤ ਸ ਬਲਵੀਰ ਸਿੰਘ ਐਕਸ ਆਰਮੀ ਸਾਹਿਬ, ਸ ਬਲਵੀਰ ਸਿੰਘ ਯੂ ਕੇ ਸਾਹਿਬ, ਹਰਜੀਤ ਸਿੰਘ ਜੀਤਾ, ਕਾਕਾ ਪ੍ਰਭਜੋਤ ਸਿੰਘ ਪਠਾਲਾਵਾ, ਦੀਪ ਚੰਦ, ਸਤੀਸ਼ ਕੁਮਾਰ ਐਮਾਂ ਜੱਟਾਂ ਹਾਜ਼ਰ ਸਨ।
No comments:
Post a Comment