ਅੱਜ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਦਿੱਤੇ ਗਏ ਐਕਸ਼ਨਾਂ ਦੀ ਲੜੀ ਤਹਿਤ ਸ ਸ ਸ ਸ ਮੁਕੰਦਪੁਰ ਵਿਖੇ ਵਿੱਤ ਮੰਤਰੀ ਵੱਲੋ ਵਿੱਤੀ ਮੰਗਾਂ ਹੱਲ ਨਾ ਕਰਨ ਅਤੇ ਸਿੱਖਿਆ ਮੰਤਰੀ ਵੱਲੋ ਮੰਨੀਆ ਹੋਈਆਂ ਮੰਗਾਂ ਨੂੰ ਨਾਂ ਪੂਰੀਆਂ ਕਰਨ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਦੇ ਪੁਤਲੇ ਫੂਕੇ ਗਏ l ਸੂਬਾ ਜਨਰਲ ਸਕੱਤਰ ਸ ਹਰਮਿੰਦਰ ਸਿੰਘ ਉੱਪਲ ਜਤਿੰਦਰ ਸਿੰਘ ਪਾਬਲਾ ਹਰਮੇਸ਼ ਗੁਰੂ ਬਲਦੀਸ਼ ਲਾਲ ਸਰਬਜੀਤ ਸਿੰਘ ਕੁਲਵਿੰਦਰ ਕਾਹਮਾ ਸੁਖਵਿੰਦਰ ਸਿੰਘ ਕੁਲਵੀਰ ਸਿੰਘ ਗੁਰਵਿੰਦਰ ਸਿੰਘ ਅਰਵਿੰਦ ਕੁਮਾਰ ਗੁਰਪ੍ਰੀਤ ਕੌਰ ਮੈਡਮ ਨੇਹਾ ਰੁਪਿੰਦਰਜੀਤ ਕੌਰ ਮੈਡਮ ਕੁਸਮ ਨਵਜੋਤ ਸ਼ਰਮਾ ਹਰਵਿੰਦਰ ਕੌਰ ਮਾਨ ਮੈਡਮ ਨਵਿਤਾ , ਸਤਨਾਮ ਸਿੰਘ ਹਰਪ੍ਰੀਤ ਸਿੰਘ , ਮੈਡਮ ਨਿਧੀ,ਮੈਡਮ ਨੀਤੂ,ਨਵਦੀਪ ਕੌਰ ਗੁਰਦੀਪ ਸਿੰਘ ਹਰਦੀਪ ਸਿੰਘ ਰਜਿੰਦਰ ਸਿੰਘ ਆਦਿ ਆਗੂਆਂ ਨੇ ਦੱਸਿਆ ਕਿ ਸੂਬੇ ਦੇ ਪਿੰਡਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਮਿਲਦਾ ਪੇਂਡੂ ਭੱਤਾ, ਬਾਰਡਰ ਅਲਾਉਂਸ, ਏਸੀਪੀ ਲੰਮੇ ਸਮੇਂ ਤੋਂ ਬੰਦ ਕੀਤਾ ਹੋਇਆ ਹੈ ਅਤੇ ਪਿਛਲੀ ਸਰਕਾਰ ਵੇਲੇ ਤੋਂ ਹੀ ਅਧਿਆਪਕਾਂ ਦੀ ਤਨਖਾਹ ਕਟੌਤੀ 200 ਰੁਪਏ ਪ੍ਰਤੀ ਮਹੀਨਾ ਉਗਰਾਹਿ ਆ ਜਾ ਰਿਹਾ ਹੈ, 2•59 ਗੁਣਾਂਕ ਦੇਣ ਤੋਂ ਵੀ ਸਰਕਾਰ ਕੰਨੀ ਕਤਰਾ ਰਹੀ ਹੈ, ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਵੀ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ ਜਿਸ ਨਾਲ ਪੰਜਾਬ ਦੇ ਅਧਿਆਪਕਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈl l ਸਿੱਖਿਆ ਮੰਤਰੀ ਵੱਲੋਂ ਵੀ ਮੰਨੀਆਂ ਹੋਈਆਂ ਮੰਗਾਂ ਜਿਵੇ ਐਸਐਸਏ/ ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ ਲੈਂਥ ਆਫ ਸਰਵਿਸ ਦੇ ਮੁਤਾਬਕ ਬਣਦੀਆਂ 15 ਅਚਨਚੇਤ ਛੁੱਟੀਆਂ ਦੇਣ ਸਬੰਧੀ ਪੰਜ ਮਹੀਨੇ ਬੀਤ ਜਾਣ ਤੋਂ ਮਗਰੋਂ ਵੀ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ, ਮਾਸਟਰ ਕੇਡਰ ਤੋਂ ਹੈਡ ਮਾਸਟਰ ਦੀਆਂ ਪ੍ਰਮੋਸ਼ਨਾਂ ਕਾਰਨ ਸਬੰਧੀ ਵੀ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਪੌਲਿਸੀ ਲਾਗੂ ਕਰਕੇ ਮਾਸਟਰ ਕੇਡਰ ਦੀਆਂ ਪੋਸਟਾਂ ਦਾ ਉਜਾੜਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ , ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਮਾਸਟਰ ਕੇਡਰ ਯੂਨੀਅਨ ਨੇ ਇਕੱਠੇ ਹੋ ਕੇ ਮੇਨ ਚੌਂਕ ਬਸ ਸਟੈਂਡ ਦੇ ਸਾਹਮਣੇ ਪੰਜਾਬ ਸਰਕਾਰ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਦਾ ਪਿੱਟ ਸਿਆਪਾ ਕੀਤਾ ਗਿਆ। ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਮਾਸਟਰ ਕੇਡਰ ਯੂਨੀਅਨ ਦੀਆਂ ਜਾਇਜ਼ ਮੰਗਾਂ ਹੱਲ ਕਰਨ ਵਾਸਤੇ ਕੋਈ ਮੀਟਿੰਗ ਨਹੀਂ ਕਰਦੇ ਤਾਂ ਮਾਸਟਰ ਕੇਡਰ ਯੂਨੀਅਨ 26 ਜਨਵਰੀ ਤੋਂ ਬਾਅਦ ਇਹਨਾਂ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰੇਗੀ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment