Wednesday, January 29, 2025

ਸੇਵਾਮੁਕਤ ਪ੍ਰਿੰਸੀਪਲ ਜਨਕ ਰਾਜ ਨੇ ਆਪਣਾ 66ਵਾਂ ਜਨਮ ਦਿਨ ਸਕੂਲ ਦੇ ਵਿਿਦਆਰਥੀਆਂ ਅਤੇ ਸਟਾਫ ਨਾਲ ਮਨਾਇਆ

ਸੇਵਾਮੁਕਤ ਪ੍ਰਿੰਸੀ: ਜਨਕ ਰਾਜ ਆਪਣਾ 66 ਵਾਂ ਜਨਮ ਦਿਨ ਸਕੂਲੀ ਬੱਚਿਆ ਨਾਲ ਮਨਾਉਦੇ ਹੋਏ ।

ਬੰਗਾ 29 ਜਨਵਰੀ (ਨਛੱਤਰ ਸਿੰਘ ) ਇੱਕੋ ਸਮੇਂ ਕਈ ਕਈ ਸਕੂਲਾਂ ਦੇ ਰਹਿ ਚੁੱਕੇ ਪ੍ਰਿੰਸੀਪਲ  ਜਨਕ ਰਾਜ ਪੀ. ਈ. ਐੱਸ. ਸੇਵਾ ਮੁਕਤ ਅਤੇ ਰੱਤੂ ਜਠੇਰਿਆਂ ਦੇ ਪ੍ਰਮੁੱਖ ਸੇਵਾਦਾਰ ਨੇ ਆਪਣਾ ਜਨਮ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਮਾ ਵਿਖੇ ਸਟਾਫ ਮੈਬਰਾਂ ਅਤੇ ਵਿਿਦਆਰਥੀਆਂ ਸੰਗ ਮਨਾਇਆ।ਜੋ ਕਿ ਬਤੌਰ  ਪ੍ਰਿੰਸੀਪਲ ਇਥੇ ਸੇਵਾਵਾਂ ਨਿਭਾ ਚੁੱਕੇ ਹਨ।  ਉਨ੍ਹਾਂ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੰਦਗੀ ਦੇ ਹਰ ਖੇਤਰ ਵਿੱਚ ਪੜ੍ਹਾਈ ਦੀ ਬਹੁਤ ਮਹੱਤਤਾ ਹੈ ਇਸ ਲਈ ਸਾਨੂੰ  ਸਾਰਿਆਂ ਨੂੰ ਵੱਧ ਤੋ ਵੱਧ ਪੜ੍ਹਾਈ ਵੱਲ ਵਿਸ਼ੇਸ਼ ਅਤੇ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੀ ਜਿੰਦਗੀ ਦੀ ਸਹੀ ਦਿਸ਼ਾ ਵਲ ਚਲ ਕੇ ਸਹੀ ਮੰਜ਼ਿਲ ਤੱਕ ਪਹੁੰਚ ਸਕੀਏ,  ਉਹਨਾਂ ਅੱਗੇ ਕਿਹਾ ਕਿ ਵਿਿਦਆ ਹੀ ਇੱਕ ਅਜਿਹੀ  ਚੀਜ ਹੈ ਜਿਹੜੀ ਮਨੁੱਖ ਦੇ ਦਿਮਾਗ ਵਿੱਚ  ਸਵਾਲਾਂ ਨੂੰ ਜਨਮ ਦਿੰਦੀ  ਹੈ ਅਤੇ ਉਸ ਦੇ ਜਵਾਬ ਲੱਭਣ ਦੀ ਹਰ ਕੋਸ਼ਿਸ਼ ਕਰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਲੰਮੇ ਸਫਰ ਦਾ ਤਜਰਬਾ ਸਮੂਹ ਸਟਾਫ ਅਤੇ ਵਿਿਦਆਰਥੀਆਂ ਨਾਲ ਸਾਂਝਾ ਕੀਤਾ। ਸਕੂਲ ਇੰਚਾਰਜ ਸੰਕਰ ਦਾਸ ਨੇ ਕਿਹਾ ਕਿ ਪਿੰ੍ਰਸੀਪਲ ਜਨਕ ਰਾਜ ਦਾ ਜਨਮ ਪਿੰਡ ਝੰਡੇਰ ਕਲਾਂ ਵਿਖੇ ਪਿਤਾ ਧਨੂੰ ਰਾਮ ਅਤੇ ਮਾਤਾ ਸ੍ਰੀਮਤੀ ਗੁਰਦੀਪ ਕੌਰ ਦੇ ਗ੍ਰਹਿ ਵਿਖੇ ਹੋਇਆ। 13 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮਾਤਾ ਸਦਾ ਲਈ ਵਿਛੋੜਾ ਦੇ ਗਏ।  ਉਨ੍ਹਾਂ ਦਾ ਮੁੱਢਲਾ ਜੀਵਨ ਬੜਾ ਹੀ ਨਿਰਾਸ਼ਾਜਨਕ, ਸੰਘਰਸ਼ਮਈ, ਦੁੱਖਾਂ ਭਰਿਆ ਅਤੇ ਗਰੀਬੀ ਵਾਲਾ ਸੀ । ਉਨ੍ਹਾ ਵੱਖ ਵੱਖ ਵਿਭਾਗਾ ਵਿੱਚ ਨੋਕਰੀ ਕੀਤੀ । ਬਤੌਰ ਕੰਡਕਟਰ ਹੁੰਦਿਆਂ ਉਨ੍ਹਾਂ ਆਪਣੀ ਪੜ੍ਹਾਈ ਜਾਰੀ ਰੱਖਦਿਆਂ ਪ੍ਰਾਈਵੇਟ ਵਿਿਦਆਰਥੀ  ਦੇ ਤੌਰ ਤੇ ਉੱਚ ਸਿੱਖਿਆ ਵਾਲੀਆਂ ਡਿਗਰੀਆਂ ਪ੍ਰਾਪਤ ਕੀਤੀਆਂ । ਬੀ.ਏ. ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਤੋਂ,  ਐਮ.ਏ. ਪੰਜਾਬੀ ਅਤੇ ਰਾਜਨੀਤੀ ਸ਼ਾਸਤਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀਆਂ। 23 ਦਸੰਬਰ 2009 ਤੋਂ ਸ.ਸ.ਸ.ਸਕੂਲ ਸੂੰਢਖ਼ਮਕਸੂਦਪੁਰ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਈ । ਇਸ ਕਾਰਜਕਾਲ ਦੌਰਾਨ ਉਨ੍ਹਾ ਨੇ ਲਧਾਣਾ ਝਿੱਕਾ,  ਕਾਹਮਾ, ਕਰਨਾਣਾ , ਔੜ , ਓੜਾਪੜ , ਮੱਲੂਪੋਤਾ ਦਾ ਵੀ ਵਾਧੂ ਚਾਰਜ ਸੰਭਾਲਿਆ । ਐਨੇ ਸਾਲਾਂ ਬਾਅਦ ਇਸ ਸਕੂਲ ਵਿੱਚ ਬੱਚਿਆਂ ਨੂੰ ਮਠਿਆਈ, ਸਮੋਸੇ, ਟੌਫੀਆਂ,  ਚਾਹ ਅਤੇ ਕੇਕ ਵੰਡ ਕੇ ਆਪਣਾ ਜਨਮ ਦਿਨ ਮਨਾਉੁਣਾ ਇੱਕ ਸਲਾਧਾਯੋਗ ਕਦਮ ਹੈ। ਇਸ ਮੌਕੇ ਮੈਡਮ ਸੀਮਾ, ਮੈਡਮ ਮਾਧਵੀ, ਮੈਡਮ ਅਰਨੀਤ ਕੌਰ, ਮੈਡਮ ਅਨੂਮ ਰਾਣੀ, ਮੈਡਮ ਮਾਲਵਿੰਦਰ  ਕੌਰ, ਮੈਡਮ ਅੰਜਲੀ ਦੇਵੀ, ਮੈਡਮ ਪਿੰਕੀ, ਮੈਡਮ ਸੁਰਿੰਦਰ ਕੌਰ, ਮੈਡਮ ਰਿਤੂ ਭੱਟੀ, ਮੈਡਮ ਅਮਨਦੀਪ ਕੌਰ,  ਪ੍ਰਿਤਪਾਲ ਸਿੰਘ,  ਅਜੈ ਕਮਾਰ, ਨਿਿਤਨ, ਕੁਲਵਿੰਦਰ ਲਾਲ,  ਅਮਰਜੀਤ ਸਿੰਘ ਅਤੇ ਸਾਰੇ ਵਿਿਦਆਰਥੀ ਹਾਜਰ ਸਨ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...